ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਵਿੱਚ ਵੀਰਵਾਰ ਨੂੰ ਇੱਕ ਨੌਜਵਾਨ ਨੇ ਆਪਣੇ ਘਰ ਵਿੱਚ ਵੜੇ ਦੂਜੇ ਨੌਜਵਾਨ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ। ਇਸ ਘ-ਟ-ਨਾ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਖਬਰ ਮਿਲਣ ਤੱਕ ਕੇਸ ਦਰਜ ਨਹੀਂ ਹੋਇਆ ਸੀ। ਪੁਲਿਸ ਅਨੁਸਾਰ ਇਹ ਘ-ਟ-ਨਾ ਮੱਲਾਂਵਾਲਾ ਥਾਣਾ ਅਧੀਨ ਪੈਂਦੇ ਪਿੰਡ ਦੁੱਲਾ ਸਿੰਘ ਵਾਲਾ ਵਿੱਚ ਵਾਪਰੀ ਹੈ। ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਵਾਸੀ ਪਿੰਡ ਕਮਾਲਾ ਮਿੱਡੂ ਦੇ ਰੂਪ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਰਾਤ ਕਰੀਬ 2 ਵਜੇ ਬਚਿੱਤਰ ਸਿੰਘ ਦੇ ਘਰ ਵਿਚ ਦਾਖਲ ਹੋਇਆ ਸੀ। ਜਦੋਂ ਬਚਿੱਤਰ ਸਿੰਘ ਨੂੰ ਪਤਾ ਲੱਗਿਆ ਕਿ ਸਤਨਾਮ ਸਿੰਘ ਚੋਰੀ-ਛਿਪੇ ਉਸ ਦੇ ਘਰ ਦਾਖਲ ਹੋਇਆ ਹੈ ਤਾਂ ਉਸ ਨੇ ਆਪਣੀ ਲਾਇਸੈਂਸੀ ਬੰ-ਦੂ-ਕ ਕੱਢ ਕੇ ਸਤਨਾਮ ਸਿੰਘ ਉਤੇ ਗੋ-ਲੀ ਚਲਾ ਦਿੱਤੀ। ਇਸ ਕਾਰਨ ਸਤਨਾਮ ਸਿੰਘ ਦੀ ਮੌ-ਤ ਹੋ ਗਈ। ਇਸ ਘ-ਟ-ਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਡੀ. ਐਸ. ਪੀ. ਬਲਕਾਰ ਸਿੰਘ ਅਤੇ ਜੀਰਾ ਇਲਾਕੇ ਦੇ ਐਸ. ਐਚ. ਓ. ਬਲਰਾਜ ਸਿੰਘ ਮੱਲਾਂਵਾਲਾ ਪੁਲਿਸ ਪਾਰਟੀ ਨਾਲ ਮੌਕੇ ਉਤੇ ਪਹੁੰਚੇ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਨੇ ਦੱਸਿਆ ਕਿ ਮਾਮਲਾ ਨਾਜਾ-ਇਜ਼ ਸਬੰਧਾਂ ਦਾ ਜਾਪਦਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।