ਅਬੋਹਰ (ਪੰਜਾਬ) ਦੇ ਪਿੰਡ ਭਾਗਸਰ ਦੇ ਰਹਿਣ ਵਾਲੇ ਵਿਅਕਤੀ ਦੀ ਬੀਤੀ ਰਾਤ ਨਹਿਰ ਵਿੱਚ ਡਿੱ-ਗ-ਣ ਨਾਲ ਦਰਦ-ਨਾਕ ਮੌ-ਤ ਹੋ ਗਈ। ਜਿਸ ਦੀ ਦੇਹ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਦੀ ਨਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਇੱਕ ਹੋਰ ਪਿੰਡ ਤੋਂ ਮਿਲੀ। ਉਧਰ, ਥਾਣਾ ਬਹਾਵਵਾਲਾ ਪੁਲਿਸ ਨੇ ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਰਖਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਉਰਫ਼ ਲੱਖਾ ਉਮਰ ਕਰੀਬ 32 ਸਾਲ ਜੋ ਕਿ ਦੋ ਲੜਕਿਆਂ ਅਤੇ ਇੱਕ ਲੜਕੀ ਦਾ ਪਿਤਾ ਸੀ ਅਤੇ ਪਿੰਡ ਵਿੱਚ ਹੀ ਇੱਕ ਜ਼ਿਮੀਂਦਾਰ ਕੋਲ ਸੀਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਕਰੀਬ 7 ਵਜੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਖੇਤਾਂ ਵਿਚ ਪਾਣੀ ਦੀ ਵਾਰੀ ਲਾਉਣ ਲਈ ਕਹਿ ਕੇ ਗਿਆ ਸੀ। ਰਾਤ ਦੇ ਹਨੇਰੇ ਵਿਚ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਰਸਤੇ ਵਿਚ ਪੈਂਦੇ ਨਹਿਰ ਦੇ ਪੁਲ ਤੋਂ ਨਹਿਰ ਵਿਚ ਜਾ ਡਿੱਗਿਆ ਅਤੇ ਉਹ ਨਹਿਰ ਵਿਚ ਰੁ-ੜ੍ਹ ਗਿਆ ਸੀ।
ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ
ਜਿੱਥੇ ਸਵੇਰ ਤੱਕ ਘਰ ਨਾ ਆਉਣ ਉਤੇ ਪਰਿਵਾਰਕ ਮੈਂਬਰ ਉਸ ਦੀ ਉਡੀਕ ਕਰਦੇ ਰਹੇ ਜਦੋਂ ਉਹ ਸਵੇਰ ਤੱਕ ਘਰ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਸੁਖਦੇਵ ਸਿੰਘ ਦਾ ਮੋਟਰਸਾਈਕਲ ਨਹਿਰ ਵਿਚ ਪਿਆ ਮਿਲਿਆ, ਜਿਸ ਉਤੇ ਉਨ੍ਹਾਂ ਨੇ ਸੁਖਦੇਵ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ। ਦੁਪਹਿਰ ਤੱਕ ਉਸ ਦੀ ਦੇਹ ਪਿੰਡ ਪੱਤੀ ਸਾਦਿਕ ਤੋਂ ਮਿਲੀ।
ਜਿਸ ਨੂੰ ਪੁਲਿਸ ਨੇ ਬਾਹਰ ਕੱਢਦੇ ਹੋਏ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾਇਆ। ਇੱਥੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਗਰੀਬ ਤੇ ਪੀ-ੜ-ਤ ਪਰਿਵਾਰਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।