ਫਾਜ਼ਿਲਕਾ (ਪੰਜਾਬ) ਵਿਚ ਇਕ ਕਾਰ ਡਿਵਾਈਡਰ ਤੋੜ ਕੇ ਦੂਜੀ ਹੋਰ ਕਾਰ ਉਤੇ ਜਾ ਡਿੱਗੀ। ਜਿਸ ਵਿਚ ਔਰਤ ਦੀ ਮੌ-ਤ ਹੋ ਗਈ, ਜਦੋਂ ਕਿ ਉਸ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਹਾਦਸਾ ਨੈਸ਼ਨਲ ਹਾਈਵੇ ਉਤੇ ਗਿੱਦੜਬਾਹਾ ਦੇ ਨੇੜੇ ਵਾਪਰਿਆ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇਦਾਰ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਵਿੱਚ ਜਾ ਰਹੇ ਸਨ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਹਰਭਜਨ ਸਿੰਘ ਉਮਰ 40 ਸਾਲ ਪੁੱਤਰ ਬਲਵਿੰਦਰ ਸਿੰਘ ਆਪਣੀ ਪਤਨੀ ਹਰਮਨ ਕੌਰ ਉਮਰ ਕਰੀਬ 37 ਸਾਲ ਦੇ ਨਾਲ ਇੱਕ ਆਲਟੋ ਕਾਰ ਵਿੱਚ ਗਿੱਦੜਬਾਹਾ ਵਿੱਚ ਵਿਆਹ ਸਮਾਗਮ ਵਿਚ ਜਾ ਰਹੇ ਸਨ। ਜਦੋਂ ਉਹ ਪਿੰਡ ਥੇਹੜੀ ਨੇੜੇ ਪਹੁੰਚੇ ਤਾਂ ਗਿੱਦੜਬਾਹਾ ਦੇ ਦੂਜੇ ਪਾਸੇ ਤੋਂ ਆ ਰਹੀ ਇਕ ਸਵਿਫਟ ਕਾਰ ਡਿਵਾਈਡਰ ਤੋੜ ਕੇ ਕਾਰ ਉਤੇ ਜਾ ਡਿੱਗੀ।
ਪਤੀ ਅਤੇ ਪਤਨੀ ਦੋਵੇਂ ਜਖਮੀਂ
ਇਸ ਹਾਦਸੇ ਦੌਰਾਨ ਦੋਵੇਂ ਪਤੀ ਅਤੇ ਪਤਨੀ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਹਰਭਜਨ ਸਿੰਘ ਦੀ ਪਤਨੀ ਹਰਮਨ ਕੌਰ ਦੀ ਮੌ-ਤ ਹੋ ਗਈ ਅਤੇ ਜ਼ਖਮੀ ਹਰਭਜਨ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਹੈ। ਹਰਭਜਨ ਸਿੰਘ ਦਾ ਇਕ-ਲੌਤਾ ਪੁੱਤਰ ਕਰੀਬ 13 ਸਾਲ ਦਾ ਹੈ। ਹਰਭਜਨ ਸਿੰਘ ਪੇਸ਼ੇ ਤੋਂ ਇੱਕ ਛੋਟਾ ਕਿਸਾਨ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਇੱਕ ਵਰਕਸ਼ਾਪ ਵਿੱਚ ਕੰਮ ਕਰਦਾ ਹੈ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ।