ਕਰਨਾਲ (ਹਰਿਆਣਾ) ਵਿਚ ਇੰਦਰੀ-ਯਮੁਨਾਨਗਰ ਰੋਡ ਉਤੇ ਹੋਏ ਇਕ ਦੁ-ਖ-ਦ ਹਾਦਸੇ ਵਿਚ ਦੋ ਨਾਬਾ-ਲਗ ਲੜਕਿਆਂ ਦੀ ਮੌ-ਤ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਅਣ-ਪਛਾਤੇ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਨਾਬਾ-ਲਗਾਂ ਨੂੰ ਦਰੜ ਦਿੱਤਾ ਅਤੇ ਫਰਾਰ ਹੋ ਗਿਆ। ਦੋਵਾਂ ਨੌਜਵਾਨਾਂ ਦੇ ਕੋਲ ਪਤੰਗਾਂ ਵੀ ਪਈਆਂ ਸਨ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਬਸੰਤ ਪੰਚਮੀ ਲਈ ਪਤੰਗ ਲੈ ਕੇ ਆਏ ਸਨ। ਇਸ ਹਾਦਸੇ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਰਨਾਲ ਦੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਅੱਜ ਪੋਸਟ ਮਾਰਟਮ ਤੋਂ ਬਾਅਦ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਹਾਦਸੇ ਤੋਂ ਬਾਅਦ ਅਣ-ਪਛਾਤਾ ਵਾਹਨ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੋਵੇਂ ਕਰਨਾਲ ਤੋਂ ਆ ਰਹੇ ਸਨ ਇੰਦਰੀ
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਦੇਰ ਸ਼ਾਮ ਨੂੰ ਇੰਦਰੀ ਦੇ ਵਾਰਡ ਨੰਬਰ 6 ਦਾ ਰਹਿਣ ਵਾਲਾ ਵੰਸ਼ ਉਮਰ 16 ਸਾਲ ਅਤੇ ਵਾਰਡ ਨੰਬਰ 2 ਦਾ ਰਹਿਣ ਵਾਲਾ ਗਰਵ ਉਮਰ 17 ਸਾਲ ਮੋਟਰਸਾਈਕਲ ਉਤੇ ਕਰਨਾਲ ਤੋਂ ਇੰਦਰੀ ਆ ਰਹੇ ਸਨ। ਜਿਵੇਂ ਹੀ ਉਹ ਦੋਵੇਂ ਪਿੰਡ ਨੌਰਟਾ ਨੇੜੇ ਪਹੁੰਚੇ ਤਾਂ ਕੱਚੀ ਸੜਕ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਸੰਤੁਲਨ ਗੁਆ ਬੈਠਾ ਅਤੇ ਸੜਕ ਦੇ ਵਿਚਕਾਰ ਜਾ ਡਿੱਗਿਆ, ਜਿਸ ਤੋਂ ਬਾਅਦ
ਦੋਵੇਂ ਨਾਬਾ-ਲਗ ਵੀ ਸੜਕ ਉਤੇ ਡਿੱਗ ਪਏ ਅਤੇ ਪਿੱਛੇ ਤੋਂ ਆ ਰਹੇ ਇਕ ਤੇਜ ਸਪੀਡ ਟਰੱਕ ਨੇ ਦੋਵਾਂ ਨੂੰ ਦਰੜ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਕੇ ਉਤੇ ਹੀ ਦੁਖ-ਦਾਈ ਮੌ-ਤ ਹੋ ਗਈ।
ਪਰਿਵਾਰ ਉਤੇ ਟੁੱਟਿਆ ਦੁੱਖਾਂ ਦਾ ਪਹਾੜ
ਦੋਵਾਂ ਜੁਆਕਾਂ ਦੀ ਮੌ-ਤ ਤੋਂ ਬਾਅਦ ਪੂਰੇ ਪਰਿਵਾਰ ਉਤੇ ਦੁੱਖ ਦਾ ਪਹਾੜ ਡਿੱਗ ਗਿਆ। ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਇਹ ਦੋਵੇਂ ਬਸੰਤ ਪੰਚਮੀ ਲਈ ਪਤੰਗ ਖ੍ਰੀਦਣ ਲਈ ਕਰਨਾਲ ਗਏ ਸਨ ਅਤੇ ਕਰਨਾਲ ਤੋਂ ਘਰ ਪਰਤ ਰਹੇ ਸਨ। ਇਸ ਦੌਰਾਨ ਸੜਕ ਹਾਦਸੇ ਦਾ ਸ਼ਿ-ਕਾ-ਰ ਹੋ ਗਏ।
ਅਣ-ਪਛਾਤੇ ਡਰਾਈਵਰ ਦੀ ਭਾਲ ਜਾਰੀ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਾਣੀ ਥਾਣੇ ਦੇ ਐਸ. ਐਚ. ਓ. ਅਜੈਬ ਸਿੰਘ ਨੇ ਦੱਸਿਆ ਕਿ ਟਰੱਕ ਨੇ ਦੋ ਜੁਆਕਾਂ ਨੂੰ ਦਰੜ ਦਿੱਤਾ ਹੈ। ਦੋਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਕਰਨਾਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ ਅਤੇ ਅੱਜ ਪੋਸਟ ਮਾਰਟਮ ਤੋਂ ਬਾਅਦ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਵਲੋਂ ਦੋਸ਼ੀ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।