ਪੰਜਾਬ ਦੇ ਫੌਜੀ ਜਵਾਨ ਨੇ, ਡਿਉਟੀ ਦੌਰਾਨ ਤਿਆਗੇ ਪ੍ਰਾਣ, ਦੇਹ ਪਿੰਡ ਪਹੁੰਚਣ ਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

Punjab

ਜਿਲ੍ਹਾ ਗੁਰਦਾਸਪੁਰ (ਪੰਜਾਬ) ਦੇ ਹਲਕਾ ਕਾਦੀਆਂ ਦੇ ਪਿੰਡ ਕਾਹਲਵਾਂ ਦੇ ਰਹਿਣ ਵਾਲੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌ-ਤ ਹੋ ਗਈ। ਫੌਜੀ ਜਵਾਨ ਦੀ ਪਹਿਚਾਣ ਕਾਫਲ ਮਸੀਹ ਪੁੱਤਰ ਜੈਮਸ ਮਸੀਹ ਦੇ ਰੂਪ ਵਜੋਂ ਹੋਈ ਹੈ। ਕਫ਼ਲ ਮਸੀਹ ਕਰੀਬ 20 ਸਾਲ ਪਹਿਲਾਂ ਦੇਸ ਸੇਵਾ ਲਈ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਸਿੱਕਮ ਵਿੱਚ ਡਿਉਟੀ ਉਤੇ ਤਾਇਨਾਤ ਸੀ।

ਜਾਣਕਾਰੀ ਦਿੰਦਿਆਂ ਮ੍ਰਿਤਕ ਕਫ਼ਲ ਮਸੀਹ ਦੇ ਪਿਤਾ ਜੈਮਸ ਮਸੀਹ ਨੇ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਕਫ਼ਲ ਮਸੀਹ ਕਰੀਬ 20 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ ਇਸ ਸਮੇਂ ਸਿੱਕਮ ਵਿੱਚ ਤਾਇਨਾਤ ਸੀ। ਦੇਰ ਸ਼ਾਮ ਉਸ ਨੂੰ ਸਿੱਕਮ ਆਰਮੀ ਯੂਨਿਟ ਦੇ ਇੱਕ ਹੌਲਦਾਰ ਦਾ ਫ਼ੋਨ ਆਇਆ ਜਿਸ ਨੇ ਉਸ ਨੂੰ ਉਨ੍ਹਾਂ ਦੇ ਪੁੱਤਰ ਦੀ ਮੌ-ਤ ਹੋਣ ਦੀ ਸੂਚਨਾ ਦਿੱਤੀ। ਮੌ-ਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਦੱਸਿਆ ਕਿ ਫੌਜੀ ਦੀ ਮ੍ਰਿਤਕ ਦੇਹ 21 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਭੇਜ ਦਿੱਤੀ ਜਾਵੇਗੀ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਅੱਗੇ ਮ੍ਰਿਤਕ ਫੌਜੀ ਦੇ ਪਿਤਾ ਨੇ ਦੱਸਿਆ ਕਿ ਮੌ-ਤ ਦੇ ਅਸਲ ਕਾਰਨਾਂ ਦਾ ਪਤਾ ਮ੍ਰਿਤਕ ਦੀ ਦੇਹ ਆਉਣ ਤੋਂ ਬਾਅਦ ਹੀ ਲੱਗੇਗਾ।

ਇਸ ਦੇ ਨਾਲ ਹੀ ਫੌਜੀ ਜਵਾਨ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਫੌਜੀ ਜਵਾਨ ਦਾ ਫੋਨ ਆਇਆ ਸੀ ਉਸ ਨੇ ਕਿਹਾ ਸੀ ਕਿ ਉਸ ਦੀ ਪੰਜਾਬ ਬਦਲੀ ਹੋ ਜਾਵੇਗੀ ਅਤੇ ਉਹ ਉਸ ਨੂੰ ਪੈਸੇ ਭੇਜੇਗਾ। ਕਿਹਾ ਸੀ ਕਿ ਤੁਸੀਂ ਆਪਣੀ ਦੁਕਾਨ ਨੂੰ ਵੱਡੀ ਕਰਵਾ ਲੈਣਾ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌ-ਤ ਦੀ ਖ਼ਬਰ ਉਨ੍ਹਾਂ ਤੱਕ ਪਹੁੰਚ ਗਈ। ਨੌਜਵਾਨ ਆਪਣੇ ਪਿੱਛੇ ਪਤਨੀ ਅਤੇ ਤਿੰਨ ਜੁਆਕ ਛੱਡ ਗਿਆ ਹੈ। ਪਰਿਵਾਰ ਨੇ ਫੌਜੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਫੌਜੀ ਦੀ ਮੌ-ਤ ਦੇ ਕਾਰਨਾਂ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਉਸ ਦੀ ਦੇਹ ਨੂੰ ਜਲਦੀ ਪਿੰਡ ਭੇਜਿਆ ਜਾਵੇ।

Leave a Reply

Your email address will not be published. Required fields are marked *