ਡਾਕਟਰ ਨੇ, ਇਕ ਜੋੜੇ ਤੋਂ ਤੰ-ਗ ਆ ਕੇ, ਜਿੰਦਗੀ ਨੂੰ ਆਖੀ ਅਲਵਿਦਾ, ਦੇਹ ਕੋਲੋਂ ਮਿਲੇ ਨੋਟ ਵਿਚ, ਲਿਖਿਆ ਇਹ ਕਾਰਨ

Punjab

ਅਬੋਹਰ (ਪੰਜਾਬ) ਦੀ ਨਵੀਂ ਅਬਾਦੀ ਗਲੀ ਨੰਬਰ 13 ਦੇ ਰਹਿਣ ਵਾਲੇ ਇੱਕ ਫਿਜ਼ੀਓਥੈਰੇਪੀ ਡਾਕਟਰ ਨੇ ਪਤੀ-ਪਤਨੀ (ਜੋੜੇ) ਤੋਂ ਪ੍ਰੇ-ਸ਼ਾ-ਨ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਘਟਨਾ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੁਖੀ ਰਾਜੂ ਚਰਾਇਆ ਅਤੇ ਸ਼ੈਰੀ ਨਰੂਲਾ ਨੂੰ ਇਸ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉਤੇ ਪਹੁੰਚ ਕੇ ਥਾਣਾ ਸਿਟੀ ਨੰਬਰ 2 ਦੀ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਏ. ਐੱਸ. ਆਈ. ਭੁਪਿੰਦਰ ਸਿੰਘ ਵਲੋਂ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਹੇਠਾਂ ਉਤਾਰ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਕੋਲੋਂ ਇਕ ਸੁਸਾ-ਈਡ ਨੋਟ ਵੀ ਮਿਲਿਆ ਹੈ, ਜਿਸ ਉਤੇ ਪਤੀ ਅਤੇ ਪਤਨੀ ਦਾ ਨਾਮ ਲਿਖਿਆ ਹੋਇਆ ਹੈ। ਪੁਲਿਸ ਨੇ ਇਸ ਨੋਟ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਰ ਵਿੱਚ ਬਣੇ ਕਲੀਨਿਕ ਵਿੱਚ ਲ-ਟ-ਕ-ਦੀ ਮਿਲੀ ਦੇਹ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦਿਨੇਸ਼ ਕੁਮਾਰ ਲਖੀਰਾ ਉਮਰ 25 ਸਾਲ ਪੁੱਤਰ ਹਰੀ ਸ਼ੰਕਰ ਦੇ ਭਰਾ ਮੁਕੇਸ਼ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਜਾਗਿਆ ਤਾਂ ਉਸ ਨੇ ਦੇਖਿਆ ਉਸ ਦੇ ਭਰਾ ਦੀ ਦੇਹ ਘਰ ਵਿਚ ਬਣੇ ਕਲੀਨਿਕ ਵਿੱਚ ਲ-ਟ-ਕ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨਰ ਸੇਵਾ ਸੰਮਤੀ ਦੇ ਮੁਖੀ ਨੂੰ ਇਸ ਸਬੰਧੀ ਸੂਚਨਾ ਦਿੱਤੀ। ਇਸ ਦੌਰਾਨ ਦੇਹ ਦੇ ਕੋਲੋਂ ਇੱਕ ਸੁ-ਸਾ-ਈ-ਡ ਨੋਟ ਮਿਲਿਆ ਹੈ। ਜਿਸ ਵਿੱਚ ਦਿਨੇਸ਼ ਕੁਮਾਰ ਨੇ ਲਿਖਿਆ ਹੈ ਕਿ ਨਵੀਂ ਅਬਾਦੀ ਦੇ ਰਹਿਣ ਵਾਲੇ ਇੱਕ ਜੋੜੇ ਨੇ ਉਸ ਤੋਂ ਇੱਕ ਕੰਪਨੀ ਵਿੱਚ 25 ਲੱ-ਖ ਰੁਪਏ ਨਿਵੇਸ਼ ਕਰਵਾਏ ਸਨ।

ਕੰਪਨੀ ਭੱਜਣ ਤੋਂ ਬਾਅਦ ਲੋਕ ਮੰਗਦੇ ਸਨ ਪੈਸੇ

ਜਿਸ ਤੋਂ ਬਾਅਦ ਉਕਤ ਕੰਪਨੀ ਵਾਲੇ ਭੱਜ ਗਏ। ਇਸ 25 ਲੱ-ਖ ਰੁਪਏ ਵਿਚੋਂ ਕੁਝ ਪੈਸੇ ਉਸ ਦੇ ਅਤੇ ਕੁਝ ਹੋਰ ਲੋਕਾਂ ਦੇ ਸਨ। ਕੰਪਨੀ ਭੱਜਣ ਤੋਂ ਬਾਅਦ ਜਿਹੜੇ ਲੋਕਾਂ ਨੇ ਪੈਸੇ ਲਾਏ ਸਨ ਉਹ ਲੋਕਾਂ ਉਸ ਨੂੰ ਪ੍ਰੇ-ਸ਼ਾ-ਨ ਕਰ ਰਹੇ ਸਨ। ਮ੍ਰਿਤਕ ਨੇ ਜੋੜੇ ਤੋਂ 25 ਲੱ-ਖ ਰੁਪਏ ਮੰਗੇ, ਪਰ ਪਤੀ ਅਤੇ ਪਤਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮ੍ਰਿਤਕ ਨੇ ਆਪਣੀ ਜੀਵਨ ਲੀ-ਲਾ ਸਮਾ-ਪਤ ਕਰਨ ਲਈ ਉਕਤ ਜੋੜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਏ. ਐਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *