ਫਲੋਦੀ (ਰਾਜਸਥਾਨ) ਵਿਚ ਇਕ ਮੈਡੀਕਲ ਕਾਰੋਬਾਰੀ ਨੇ ਆਪਣੀ ਪਤਨੀ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕ-ਤ-ਲ ਤੋਂ ਪਹਿਲਾਂ ਉਹ ਆਪਣੀ ਪਤਨੀ ਦੀ ਦੁਕਾਨ ਉਤੇ ਗਿਆ ਸੀ ਜਿਥੇ ਦੋਵਾਂ ਵਿਚ ਤਕ-ਰਾਰ ਹੋ ਗਿਆ ਸੀ। ਇਸ ਘ-ਟ-ਨਾ ਤੋਂ ਬਾਅਦ ਪਤੀ ਫਰਾਰ ਹੈ। ਇਹ ਮਾਮਲਾ ਰਾਜਸਥਾਨ ਦੇ ਫਲੋਦੀ ਵਿਚ ਨਾਗੌਰ ਰੋਡ ਉਤੇ ਸਥਿਤ ਸਿਟੀ ਪੁਆਇੰਟ ਨੇੜੇ ਐਤਵਾਰ ਦੁਪਹਿਰ 12:15 ਵਜੇ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਨਾਮਿਕਾ ਵਿਸ਼ਨੋਈ ਉਮਰ 33 ਸਾਲ ਨਾਮ ਦੀ ਔਰਤ ਸਿਟੀ ਪੁਆਇੰਟ ਨੇੜੇ ਨਾਰੀ ਕਲੈਕਸ਼ਨ ਦੇ ਨਾਮ ਦੀ ਦੁਕਾਨ ਚਲਾਉਂਦੀ ਸੀ। ਮ੍ਰਿਤਕਾ ਅਨਾਮਿਕਾ ਦਾ ਵਿਆਹ 13 ਸਾਲ ਪਹਿਲਾਂ ਨਗਰਾਸਰ (ਬੀਕਾਨੇਰ) ਦੇ ਰਹਿਣ ਵਾਲੇ ਮਹਿਰਾਮ ਨਾਲ ਹੋਇਆ ਸੀ। ਉਸ ਦਾ ਪਤੀ ਮਹਿਰਾਮ ਨਗਰਾਸਰ ਪਿੰਡ ਵਿੱਚ ਮੈਡੀਕਲ ਦੀ ਦੁਕਾਨ ਚਲਾਉਂਦਾ ਹੈ। ਦੋਵਾਂ ਵਿਚਾਲੇ ਕਰੀਬ ਦੋ ਸਾਲ ਤੋਂ ਝ-ਗ-ੜਾ ਚੱਲ ਰਿਹਾ ਸੀ। ਰੱਖ-ਰਖਾਅ ਸਬੰਧੀ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਫਾ-ਇ-ਰਿੰ-ਗ ਤੋਂ ਪਹਿਲਾਂ ਮਹਿਰਾਮ ਅਨਾਮਿਕਾ ਦੇ ਘਰ ਗਿਆ ਸੀ ਅਤੇ ਉਸ ਨੂੰ ਧ-ਮ-ਕੀ ਦਿੱਤੀ ਸੀ ਕਿ ਅੱਜ ਜਾਂ ਤੂੰ, ਜਾਂ ਮੈਂ ਰਹਾਂਗਾ।
ਸਾਰੀ ਘ-ਟ-ਨਾ CCTV ਵਿੱਚ ਹੋਈ ਕੈਦ
ਇਸ ਮਾਮਲੇ ਸਬੰਧੀ ਕਾਰਜ ਐਸ. ਪੀ. ਸੌਰਭ ਤਿਵਾੜੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਉਹ ਦੁਕਾਨ ਉਤੇ ਪਹੁੰਚੇ ਤਾਂ ਉਨ੍ਹਾਂ ਨੇ CCTV ਫੁਟੇਜ ਦੀ ਜਾਂਚ ਕੀਤੀ ਤਾਂ ਸਾਰੀ ਘਟਨਾ ਸਾਹਮਣੇ ਆ ਗਈ। ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਅਨਾਮਿਕਾ ਦਾ ਪਤੀ ਮਹਿਰਾਮ ਦੁਪਹਿਰ ਕਰੀਬ 12 ਵਜੇ ਦੁਕਾਨ ਉਤੇ ਆਇਆ ਸੀ। ਇੱਥੇ ਦੋਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੋ ਗਿਆ ਸੀ।
ਦੁਕਾਨ ਮਾਲਕ ਨੇ ਦੱਸਿਆ ਕਿ ਇਸ ਘ-ਟ-ਨਾ ਤੋਂ ਪਹਿਲਾਂ ਦੁਪਹਿਰ ਵੇਲੇ ਉਸ ਨੇ ਅਨਾਮਿਕਾ ਨੂੰ ਕੁਰਸੀ ਉਤੇ ਬੈਠੀ ਦੇਖਿਆ ਸੀ। ਜਦੋਂ ਦੁਪਹਿਰ 3 ਵਜੇ ਤੱਕ ਅਨਾਮਿਕਾ ਬਾਹਰ ਨਾ ਆਈ ਤਾਂ ਉਸ ਨੇ ਦੁਕਾਨ ਦੇ ਗੇਟ ਉਤੇ ਜਾ ਕੇ ਦੇਖਿਆ ਕਿ ਉਹ ਕਾਫੀ ਦੇਰ ਤੱਕ ਕੁਰਸੀ ਉਤੇ ਝੁਕੀ ਹੋਈ ਬੈਠੀ ਸੀ।
ਜਦੋਂ ਕੋਈ ਹਿਲਜੁਲ ਦਿਖਾਈ ਨਾ ਦਿੱਤੀ ਤਾਂ ਉਸ ਨੇ ਅੰਦਰ ਜਾ ਕੇ ਦੇਖਿਆ। ਜਿੱਥੇ ਬਲੱਡ ਖਿੱਲ-ਰਿਆ ਹੋਇਆ ਸੀ ਅਤੇ ਗੋ-ਲੀ ਦਾ ਖੋ-ਲ ਫਰਸ਼ ਉਤੇ ਪਿਆ ਸੀ। ਫਿਰ ਇਸ ਦੀ ਸੂਚਨਾ ਅਨਾਮਿਕਾ ਦੇ ਪਿਤਾ ਤੇਜਾਰਾਮ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮਹਿਲਾ ਨੂੰ ਫਲੋਦੀ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਆਪਣੇ ਜੁਆਕਾਂ ਨਾਲ ਵੱਖ ਰਹਿੰਦੀ ਸੀ ਮਹਿਲਾ
ਜਾਣਕਾਰੀ ਦਿੰਦਿਆਂ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਦੇ 12 ਅਤੇ 10 ਸਾਲ ਦੇ ਦੋ ਪੁੱਤਰ ਹਨ। ਅਨਾਮਿਕਾ ਦਾ ਪਰਿਵਾਰ ਫਲੋਦੀ ਨੇੜੇ ਖਾਰਾ ਪਿੰਡ ਵਿੱਚ ਹੈ। ਦੋ ਸਾਲ ਪਹਿਲਾਂ ਹੋਏ ਝ-ਗ-ੜੇ ਤੋਂ ਬਾਅਦ ਔਰਤ ਆਪਣੇ ਦੋ ਪੁੱਤਰਾਂ ਨਾਲ ਫਲੋਦੀ ਦੇ ਵੇਦੋੰ ਦੀ ਬਗੀਚੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਜੁਆਕਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਐਤਵਾਰ ਸਵੇਰੇ 11:30 ਵਜੇ ਘਰ ਆਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਅੱਜ ਜਾਂ ਤਾਂ ਤੁਹਾਡੀ ਮਾਂ ਜਾਂ ਮੈਂ ਰਹਾਂਗਾ। ਇਸ ਤੋਂ ਬਾਅਦ ਉਨ੍ਹਾਂ ਨੇ ਦੁਕਾਨ ਉਤੇ ਜਾ ਕੇ ਮਾਂ ਨੂੰ ਗੋ-ਲੀ ਮਾ-ਰ ਦਿੱਤੀ।