ਘਰ ਵਿਚ ਇਕੱਲੀ ਰਹਿੰਦੀ, ਮਹਿਲਾ ਦੀ ਦੇਹ, ਕਮਰੇ ਵਿਚੋਂ ਸ਼ੱ-ਕੀ ਹਾਲ ਵਿਚ ਮਿਲੀ, ਪੁੱਤਰ ਅਤੇ ਧੀਆਂ ਰਹਿੰਦੇ ਹਨ ਵਿਦੇਸ਼, ਜਾਂਂਚ ਜਾਰੀ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਹਲਕਾ ਟਾਂਡਾ ਉੜਮੁੜ ਦੇ ਪਿੰਡ ਹਰਸੀਪਿੰਡ ਵਿੱਚ ਇੱਕ ਔਰਤ ਦੀ ਭੇ-ਤ ਭ-ਰੇ ਹਾਲ ਵਿੱਚ ਮੌ-ਤ ਹੋ ਗਈ ਹੈ। ਔਰਤ ਦੀ ਦੇਹ ਬੰਦ ਕਮਰੇ ਵਿਚੋਂ ਬਰਾ-ਮਦ ਹੋਈ ਹੈ। ਸ਼ੱ-ਕ ਜਤਾਇਆ ਜਾ ਰਿਹਾ ਹੈ ਕਿ ਔਰਤ ਦਾ ਕ-ਤ-ਲ ਕੀਤਾ ਗਿਆ ਹੈ। ਸਥਾਨਕ ਪੁਲਿਸ ਮਹਿਲਾ ਦੇ ਮੌ-ਤ ਦੇ ਕਾਰਨਾਂ ਦਾ ਪਤਾ ਲਾਉਣ ਦੇ ਵਿਚ ਲੱਗੀ ਹੋਈ ਹੈ।

ਇਕੱਲੀ ਰਹਿੰਦੀ ਸੀ ਮ੍ਰਿਤਕ ਔਰਤ

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰਸੀਪਿੰਡ ਦੀ ਰਹਿਣ ਵਾਲੀ ਬਲਜਿੰਦਰ ਕੌਰ ਪਤਨੀ ਸਵਰਗੀ ਬਲਜਿੰਦਰ ਸਿੰਘ ਘਰ ਵਿਚ ਇਕੱਲੀ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਵਿਦੇਸ਼ ਵਿੱਚ ਰਹਿੰਦੇ ਹਨ। ਬਲਜਿੰਦਰ ਕੌਰ ਨੇ ਦੁਪਹਿਰ ਕਰੀਬ 2.30 ਵਜੇ ਆਪਣੀ ਗੁਆਂਢਣ ਔਰਤ ਨਾਲ ਫੋਨ ਉਤੇ ਗੱਲਬਾਤ ਕੀਤੀ ਸੀ।

ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਘਰ ਵਿਚ ਕੋਈ ਹਲਚਲ ਹੁੰਦੀ ਦਿਖਾਈ ਨਹੀਂ ਦਿੱਤੀ। ਇਸੇ ਦੌਰਾਨ ਕੈਨੇਡਾ ਰਹਿੰਦੇ ਔਰਤ ਦੇ ਪੁੱਤਰ ਨੇ ਪਿੰਡ ਦੇ ਹੀ ਨਵਜੋਤ ਨੂੰ ਫੋਨ ਕਰਕੇ ਚਿੰਤਾ ਜ਼ਾਹਰ ਕੀਤੀ ਕਿ ਉਸ ਦੀ ਮਾਂ ਦਾ ਮੋਬਾਈਲ ਫੋਨ ਨਹੀਂ ਲੱਗ ਰਿਹਾ। ਇਸ ਦੌਰਾਨ ਜਦੋਂ ਨਵਜੋਤ ਉਸ ਦੇ ਘਰ ਪਹੁੰਚਿਆ ਤਾਂ ਘਰ ਦਾ ਗੇਟ ਬੰਦ ਸੀ ਅਤੇ ਅੰਦਰੋਂ ਲਾਈਟਾਂ ਜਗ ਰਹੀਆਂ ਸਨ।

ਤਾਲਾ ਤੋੜ ਕੇ ਘਰ ਅੰਦਰ ਵੜੀ ਪੁਲਿਸ

ਇਸ ਮਾਮਲੇ ਦੀ ਸ਼ੱ-ਕੀ ਹਾਲ ਵਿਚ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਟੀਮ, ਘਰ ਦੇ ਸਾਹਮਣੇ ਗੇਟ ਦਾ ਤਾਲਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਈ। ਜਦੋਂ ਅੰਦਰ ਦੇਖਿਆ ਤਾਂ ਬਲਜਿੰਦਰ ਕੌਰ ਦੀ ਦੇਹ ਕਮਰੇ ਵਿੱਚ ਬੈੱਡ ਦੇ ਹੇਠਾਂ ਪਈ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਐਚਐਸ ਰੰਧਾਵਾ ਅਤੇ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਔਰਤ ਦੀ ਮੌ-ਤ ਕਿਸ ਹਾਲ ਵਿੱਚ ਹੋਈ ਹੈ, ਇਸ ਬਾਰੇ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਸੀਪਿੰਡ ਵਿਖੇ ਕ-ਤ-ਲ ਹੋ ਗਿਆ ਹੈ। ਪੁਲਿਸ ਨੇ ਔਰਤ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਫਿੰਗਰ ਪ੍ਰਿੰਟ ਮਾਹਿਰ ਅਤੇ ਡੌਗ ਸਕੁਐਡ ਦੀ ਟੀਮ ਨੂੰ ਬੁਲਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *