ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿੱਚ ਇਮਤਿਹਾਨ ਦੇ ਕੇ ਘਰ ਆ ਰਹੇ ਇੱਕ ਨੌਜਵਾਨ ਵਿਦਿਆਰਥੀ ਦੀ ਹਾਦਸੇ ਵਿੱਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਵਿਦਿਆਰਥੀ ਨੇ ਟ੍ਰੈਕਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਉਸ ਦਾ ਮੋਟਰਸਾਈਕਲ ਤੇਜ਼ ਸਪੀਡ ਉਤੇ ਸਾਹਮਣੇ ਤੋਂ ਆ ਰਹੇ ਸਕੂਟਰ ਨਾਲ ਟਕਰਾ ਗਿਆ। ਮ੍ਰਿਤਕ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਵਾਸੀ ਵਡਾਲਾ ਦੇ ਰੂਪ ਵਜੋਂ ਹੋਈ ਹੈ। ਇਸ ਦੌਰਾਨ ਹਾਦਸੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਆਪਣੇ ਦੋਸਤ ਨਾਲ ਪ੍ਰੀਖਿਆ ਦੇ ਕੇ ਘਰ ਨੂੰ ਆ ਰਿਹਾ ਸੀ। ਬਾਬਾ ਬਕਾਲਾ ਦੇ ਵਡਾਲਾ ਰੋਡ ਉਤੇ ਅੰਮ੍ਰਿਤਪਾਲ ਨੇ ਆਪਣੇ ਮੋਟਰਸਾਈਕਲ ਨਾਲ ਟ੍ਰੈਕਟਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਸੜਕ ਦੋ ਮਾਰਗੀ ਸੀ। ਸਾਹਮਣੇ ਤੋਂ ਤੇਜ਼ ਸਪੀਡ ਨਾਲ ਸਕੂਟਰ ਆ ਗਿਆ। ਇਸ ਤੋਂ ਪਹਿਲਾਂ ਕਿ ਦੋਵੇਂ ਆਪਣੇ ਆਪ ਉਤੇ ਕੰਟਰੋਲ ਕਰ ਪਾਉਂਦੇ, ਦੋਵੇਂ ਗੱਡੀਆਂ ਆਪਸ ਵਿਚ ਟਕਰਾ ਗਈਆਂ।
ਸਥਾਨਕ ਅਤੇ ਰਾਹਗੀਰ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਇਸ ਘਟਨਾ ਤੋਂ ਤੁਰੰਤ ਬਾਅਦ ਲੋਕ ਇਕੱਠੇ ਹੋ ਗਏ। ਜ਼ਖਮੀਆਂ ਦੀ ਪਹਿਚਾਣ ਅਮਿਤੋਜ ਅਤੇ ਗੋਰਾ ਦੇ ਰੂਪ ਵਜੋਂ ਹੋਈ ਹੈ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸਥਿਤੀ ਖਤਰੇ ਤੋਂ ਬਾਹਰ ਹੈ।
ਪੁਲਿਸ ਨੇ CCTV ਦੇ ਆਧਾਰ ਉਤੇ ਜਾਂਚ ਕੀਤੀ ਸ਼ੁਰੂ
ਇਸ ਮਾਮਲੇ ਵਿਚ ਪੁਲਿਸ ਨੇ ਮੌਕੇ ਉਤੇ ਲੱਗੇ CCTV ਦੇ ਆਧਾਰ ਉਤੇ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਫੁਟੇਜ ਸਾਹਮਣੇ ਆਉਣ ਤੋਂ ਪਹਿਲਾਂ ਹਰ ਕੋਈ ਇਸ ਘਟਨਾ ਦੇ ਲਈ ਟ੍ਰੈਕਟਰ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਪਰ ਜਦੋਂ ਪੁਲਿਸ ਨੇ CCTV ਨੂੰ ਧਿਆਨ ਨਾਲ ਦੇਖਿਆ ਤਾਂ ਸਾਰੀ ਘਟਨਾ ਸਪੱਸ਼ਟ ਹੋ ਗਈ।