ਜਿਲ੍ਹਾ ਕਰਨਾਲ (ਹਰਿਆਣਾ) ਦੇ ਪਿੰਡ ਸੁਭਰੀ ਨੇੜੇ ਅਵਰਧਨ ਨਹਿਰ ਦੇ ਨਿਰਮਾਣ ਅਧੀਨ ਪੁਲ ਨੂੰ ਪਾਰ ਕਰਦੇ ਸਮੇਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਟੋਏ ਵਿੱਚ ਡਿੱ-ਗ ਪਏ। ਨੌਜਵਾਨ ਨਹਿਰ ਵਿੱਚ ਹੇਠਾਂ ਪਏ ਪੱਥਰਾਂ ਅਤੇ ਰਾ-ਡਾਂ ਨਾਲ ਟਕਰਾ ਗਏ। ਲੋਹੇ ਦੀ ਰਾਡ ਨੌਜਵਾਨ ਦੀ ਗਰ-ਦਨ ਅਤੇ ਸਿਰ ਵਿੱਚ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਮਾਮਲੇ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਐਂਬੂਲੈਂਸ ਗੱਡੀ ਮੌਕੇ ਉਤੇ ਪਹੁੰਚ ਗਈ।
ਲੋਕਾਂ ਨੇ ਕੀਤਾ ਰੋਸ ਪ੍ਰਗਟ
ਮ੍ਰਿਤਕ ਦੀ ਪਹਿਚਾਣ ਢੋਲਗੜ੍ਹ ਰਾਹੁਲ ਦੇ ਰੂਪ ਵਜੋਂ ਹੋਈ ਹੈ। ਉਹ ਇੱਥੇ ਅਭਿਸ਼ੇਕ ਨਾਲ ਰਿਸ਼ਤੇਦਾਰੀ ਵਿਚ ਆਏ ਸਨ। ਜ਼ਖਮੀ ਅਭਿਸ਼ੇਕ ਉਮਰ 22 ਸਾਲ ਨੂੰ ਗੰਭੀਰ ਹਾਲ ਵਿਚ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਿੱਥੇ ਉਸ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਲੋਕਾਂ ਨੇ ਗੁੱ-ਸਾ ਜ਼ਾਹਿਰ ਕੀਤਾ ਹੈ ਕਿ ਪੁਲ ਬਣਾਉਣ ਵਾਲੇ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰਕ ਮੈਂਬਰਾਂ ਨੇ ਦੇਹ ਚੁੱਕਣ ਤੋਂ ਵੀ ਇਨਕਾਰ ਕਰ ਦਿੱਤਾ। ਲੋਕਾਂ ਦੇ ਗੁੱ-ਸੇ ਨੂੰ ਦੇਖਦੇ ਹੋਏ ਥਾਣਾ ਇੰਚਾਰਜ ਪੁਲਿਸ ਫੋਰਸ ਨਾਲ ਮੌਕੇ ਉਤੇ ਪਹੁੰਚ ਗਏ। ਇਸ ਦੌਰਾਨ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਅਤੇ ਪਿੰਡ ਵਾਸੀਆਂ ਵਿਚਾਲੇ ਤਕ-ਰਾਰ ਵੀ ਹੋ ਗਈ। ਕਰੀਬ ਇੱਕ ਘੰਟੇ ਦੇ ਮਨਾਉਣ ਅਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਦੇਹ ਨੂੰ ਚੁੱਕਣ ਦੀ ਇਜਾਜ਼ਤ ਦਿੱਤੀ। ਮ੍ਰਿਤਕ ਦੇਹ ਦਾ ਅੱਜ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਪੋਸਟ ਮਾਰਟਮ ਕੀਤਾ ਜਾਵੇਗਾ।
ਕਾਰਾਂ ਸਜਾਉਣ ਦਾ ਕੰਮ ਕਰਦਾ ਸੀ ਮ੍ਰਿਤਕ
ਜਾਣਕਾਰੀ ਦਿੰਦਿਆਂ ਮ੍ਰਿਤਕ ਰਾਹੁਲ ਦੇਚਾਚੇ ਨੇ ਦੱਸਿਆ ਕਿ ਉਹ ਕਾਰ ਸਜਾਉਣ ਦਾ ਕੰਮ ਕਰਦਾ ਸੀ। ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ। ਮੈਂ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹਾਂ। ਸੂਚਨਾ ਮਿਲਦਿਆਂ ਹੀ ਮੈਂ ਇੱਥੇ ਆਇਆ। ਮੈਨੂੰ ਪਤਾ ਨਹੀਂ ਸੀ ਕਿੰਨਾ ਵੱਡਾ ਹਾਦਸਾ ਹੋਇਆ। ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਮੇਰੇ ਭਤੀਜੇ ਦੀ ਮੌ-ਤ ਹੋ ਗਈ ਹੈ। ਠੇਕੇਦਾਰ ਨੇ ਲਾਪ੍ਰਵਾਹੀ ਵਰਤੀ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।