ਜਿਲ੍ਹਾ ਕਪੂਰਥਲਾ (ਪੰਜਾਬ) ਵਿਚ ਮਾਂ ਦੀ ਬੀਮਾਰੀ ਤੋਂ ਪ੍ਰੇ-ਸ਼ਾ-ਨ ਹੋਏ ਇਕ ਨੌਜਵਾਨ ਨੇ ਘਰ ਵਿਚ ਪੱ-ਖੇ ਨਾਲ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਦੀ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਦੇ ਇੰਚਾਰਜ ਸੰਜੀਵਨ ਜਸਵਾਲ ਨੇ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਦੀਪਕ ਕੁਮਾਰ ਉਮਰ 24 ਸਾਲ ਵਾਸੀ ਮੁਹੱਲਾ ਸੰਤਪੁਰਾ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੇ ਪਿਤਾ ਛੋਟੇ ਲਾਲ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਮਿਹਨਤ ਮਜ਼ਦੂਰੀ ਵਜੋਂ ਕੰਮ ਕਰਦਾ ਹੈ। ਉਸ ਦੇ ਪੁੱਤਰ ਦਾ ਵਿਆਹ ਬਨਾਰਸ ਦੀ ਰਹਿਣ ਵਾਲੀ ਤਨੂ ਨਾਲ ਹੋਇਆ ਸੀ। ਇੱਕ ਮਹੀਨਾ ਪਹਿਲਾਂ ਹੀ ਉਸ ਨੇ ਇੱਕ ਜੁਆਕ ਨੂੰ ਜਨਮ ਦਿੱਤਾ ਸੀ। ਉਹ ਰਣਧੀਰ ਕਾਲਜ ਰੋਡ ਉਤੇ ਨਿਊ ਦੀਪ ਲੈਬ ਦੇ ਨਾਮ ਉਤੇ ਲੈਬਾਰਟਰੀ ਚਲਾਉਂਦਾ ਸੀ।
ਦਰਵਾਜ਼ਾ ਸੀ ਅੰਦਰੋਂ ਬੰਦ
ਉਹ ਪਿਛਲੇ ਦਿਨੀਂ ਆਪਣੇ ਪਿੰਡ ਜੈ ਨਗਰ ਜਿਗਨੀ ਯੂ. ਪੀ. ਗਿਆ ਹੋਇਆ ਸੀ। ਬਾਅਦ ਵਿੱਚ ਮੇਰੀ ਪਤਨੀ ਗੀਤਾ ਦੇਵੀ ਬੀਮਾਰ ਹੋ ਗਈ। ਪੁੱਤਰ ਨੇ ਉਸ ਨੂੰ ਕਪੂਰਥਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਮੈਨੂੰ ਇਸ ਦੀ ਸੂਚਨਾ ਦਿੱਤੀ। ਆਪਣੀ ਪਤਨੀ ਦੇ ਬੀਮਾਰ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਕਈ ਵਾਰ ਦਰਵਾਜ਼ੇ ਨੂੰ ਖੜਕਾਇਆ, ਪਰ ਕੋਈ ਆਵਾਜ਼ ਨਹੀਂ ਆਈ ਅਤੇ ਨਾ ਹੀ ਕਿਸੇ ਨੇ ਦਰਵਾਜ਼ੇ ਨੂੰ ਖੋਲ੍ਹਿਆ।
ਨਹੀਂ ਮਿਲਿਆ ਕੋਈ ਵੀ ਸੁ-ਸਾ-ਈ-ਡ ਨੋਟ
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ੇ ਦਾ ਲੌਕ ਕ-ਟ-ਰ ਨਾਲ ਕੱਟ ਦਿੱਤਾ। ਜਦੋਂ ਉਸ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸ ਦੇ ਲੜਕੇ ਨੇ ਕੱ-ਪ-ੜੇ ਦੀ ਮਦਦ ਨਾਲ ਪੱ-ਖੇ ਨਾਲ ਫਾ-ਹਾ ਲਿਆ ਹੋਇਆ ਸੀ। ਜਿਸ ਨੂੰ ਕੱ-ਟ ਕੇ ਪੁੱਤਰ ਦੀ ਦੇਹ ਨੂੰ ਹੇਠਾਂ ਲਿਆਂਦਾ ਗਿਆ, ਪਰ ਉਦੋਂ ਤੱਕ ਉਸ ਦੇ ਪੁੱਤਰ ਦੀ ਮੌ-ਤ ਹੋ ਚੁੱਕੀ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਪੁਲਿਸ ਨੂੰ ਮੁੱਢਲੀ ਜਾਂਚ ਵਿੱਚ ਕੋਈ ਸੁ-ਸਾ-ਈ-ਡ ਨੋਟ ਨਹੀਂ ਮਿਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੀ ਮਾਂ ਦੀ ਬੀਮਾਰੀ ਤੋਂ ਪ੍ਰੇ-ਸ਼ਾ-ਨ ਸੀ ਅਤੇ ਡਿ-ਪ੍ਰੈ-ਸ਼-ਨ ਦੇ ਚੱਲਦੇ ਉਸ ਨੇ ਇਹ ਕ-ਦ-ਮ ਚੁੱਕਿਆ ਹੈ।
ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ
ਇਸ ਮਾਮਲੇ ਬਾਰੇ ਥਾਣਾ ਸਿਟੀ ਦੇ ਐੱਸ. ਐੱਚ. ਓ. ਸੰਜੀਵਨ ਜਸਵਾਲ ਅਨੁਸਾਰ ਪੁਲਿਸ ਟੀਮ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟ ਮਾਰਟਮ ਲਈ ਦੇਹ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਦੇਹ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ।