ਸਿਰਸਾ (ਹਰਿਆਣਾ) ਦੇ ਵਿੱਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ (CDLU) ਦੇ ਇੱਕ ਕਰਮਚਾਰੀ (ਟਰੇਨੀ) ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਗਿਆ। ਬੁੱਧਵਾਰ 6 ਮਾਰਚ ਸਵੇਰੇ ਉਸ ਦੀ ਦੇਹ ਰੇਲਵੇ ਸਟੇਸ਼ਨ ਨੇੜੇ ਝਾੜੀਆਂ ਵਿਚ ਅਰਧ ਜ-ਲੇ ਹਾਲ ਵਿਚ ਪਈ ਮਿਲੀ ਹੈ। ਉਸ ਦੇ ਪੈਰ ਬੰ-ਨ੍ਹੇ ਹੋਏ ਸਨ ਅਤੇ ਪੈਟ-ਰੋਲ ਦੀ ਖਾ-ਲੀ ਬੋਤਲ ਵੀ ਮਿਲੀ ਹੈ।
ਉਸ ਦੀ ਦੇਹ ਨੂੰ ਕ-ਤ-ਲ ਤੋਂ ਬਾਅਦ ਪੈਟ-ਰੋਲ ਪਾ ਅੱ-ਗ ਲਗਾ ਦਿੱਤੀ ਗਈ ਸੀ। ਪੁਲਿਸ ਨੂੰ ਦੇਹ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਵਲ ਲਾਈਨ ਪੁਲਿਸ ਅਤੇ ਡੀ. ਐਸ. ਪੀ. ਜਗਤ ਸਿੰਘ ਮੌਕੇ ਉਤੇ ਪਹੁੰਚੇ। ਮ੍ਰਿਤਕ ਦੀ ਪਹਿਚਾਣ ਸੋਨੂੰ ਉਮਰ 22 ਸਾਲ ਵਾਸੀ ਪਿੰਡ ਕੁਸਰ ਦੇ ਰੂਪ ਵਜੋਂ ਹੋਈ ਹੈ। ਪਿਤਾ ਦੀ ਮੌ-ਤ ਤੋਂ ਬਾਅਦ ਉਸ ਦੇ ਤਾਏ ਨੇ ਉਸ ਨੂੰ ਪਾਲਿਆ ਸੀ।
ਲੋਕਾਂ ਨੇ ਸੜਕ ਉਤੇ ਦੇਹ ਪਈ ਦੇਖ, ਪੁਲਿਸ ਨੂੰ ਦਿੱਤੀ ਸੂਚਨਾ
ਇਸ ਮਾਮਲੇ ਵਿਚ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਤੋਂ ਲੰਘ ਰਹੇ ਲੋਕਾਂ ਨੇ ਦੇਹ ਨੂੰ ਸੜਕ ਉਤੇ ਪਈ ਦੇਖਿਆ। ਜਿਸ ਸੜਕ ਤੋਂ ਦੇਹ ਮਿਲੀ ਹੈ ਉਹ ਸੜਕ ਸ਼ਹਿਰ ਦੇ ਇੱਕ ਵੱਡੇ ਪ੍ਰਾਈਵੇਟ ਸਕੂਲ ਨੂੰ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਇਹ ਇਲਾਕਾ ਬਿਲਕੁਲ ਸੁਨ-ਸਾਨ ਰਹਿੰਦਾ ਹੈ। ਜ-ਲੇ ਹਾਲ ਵਿਚ ਦੇਹ ਪਈ ਹੋਣ ਦੀ ਸੂਚਨਾ ਰੇਲਵੇ ਪੁਲਿਸ (ਜੀ.ਆਰ.ਪੀ.) ਨੂੰ ਦਿੱਤੀ ਗਈ।
ਜਦੋਂ ਰੇਲਵੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਇਜ਼ਾ ਲਿਆ ਤਾਂ ਘ-ਟ-ਨਾ ਸਥਾਨ ਸਿਰਸਾ ਦੇ ਸਿਵਲ ਲਾਈਨ ਥਾਣੇ ਦਾ ਪਤਾ ਲੱਗਿਆ। ਇਸ ਤੋਂ ਬਾਅਦ ਸਿਰਸਾ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਕੁਝ ਸਮੇਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਦੀ ਗੰਭੀ-ਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਟੀਮ ਨੂੰ ਵੀ ਮੌਕੇ ਉਤੇ ਬੁਲਾਇਆ ਗਿਆ। ਇਸ ਦੌਰਾਨ ਡੀ. ਐਸ. ਪੀ. ਜਗਤ ਸਿੰਘ ਵਲੋਂ ਵੀ ਇੱਥੇ ਪਹੁੰਚ ਕੇ ਮੌਕੇ ਦਾ ਮੁਆਇਨਾ ਕੀਤਾ ਗਿਆ ਅਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਲਈ ਗਈ ਹੈ।
ਸਵੇਰੇ 5 ਵਜੇ ਡਿਊਟੀ ਤੋਂ ਗਿਆ ਸੀ ਸੋਨੂੰ
ਸੋਨੂੰ ਸੀ. ਡੀ. ਐਲ. ਯੂ. (CDLU) ਵਿੱਚ ਆਈ. ਟੀ. ਆਈ. ਟਰੇਨੀ ਵਜੋਂ ਕੰਮ ਕਰਦਾ ਸੀ। ਉਹ ਸਵੇਰੇ 5 ਵਜੇ ਸੀ. ਡੀ. ਐਲ. ਯੂ. ਗੇਟ ਤੋਂ ਬਾਹਰ ਆਇਆ ਸੀ। ਸੋਨੂੰ ਹਰ ਰੋਜ਼ ਪਿੰਡ ਤੋਂ ਸਿਰਸਾ ਆਉਂਦਾ-ਜਾਂਦਾ ਸੀ। ਮੰਗਲਵਾਰ ਨੂੰ ਉਹ ਪਿੰਡ ਨਹੀਂ ਆਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੋਨੂੰ ਦੇ ਤਾਏ ਸੁਭਾਸ਼ ਨੇ ਦੱਸਿਆ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼-ਮਣੀ ਨਹੀਂ ਸੀ। ਫਿਲਹਾਲ ਸਿਵਲ ਲਾਈਨ ਥਾਣਾ ਅਤੇ ਸੀ. ਆਈ. ਏ. ਸਿਰਸਾ ਪੁਲਿਸ ਇਸ ਘ-ਟ-ਨਾ ਦੀ ਜਾਂਚ ਕਰ ਰਹੀ ਹੈ।
ਪਿਤਾ ਦੀ ਮੌ-ਤ ਤੋਂ ਬਾਅਦ, ਮਾਂ ਨੇ ਕਰਵਾਇਆ ਦੂਜਾ ਵਿਆਹ
ਸੋਨੂੰ ਦੇ ਤਾਏ ਸੁਭਾਸ਼ ਨੇ ਦੱਸਿਆ ਹੈ ਕਿ ਸੋਨੂੰ ਬਚਪਨ ਤੋਂ ਹੀ ਉਸ ਦੇ ਨਾਲ ਰਹਿੰਦਾ ਸੀ। ਸੋਨੂੰ ਦੇ ਪਿਤਾ ਦੀ ਬਚਪਨ ਵਿੱਚ ਹੀ ਮੌ-ਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ। ਸੁਭਾਸ਼ ਦਾ ਕਹਿਣਾ ਹੈ ਕਿ ਸੋਨੂੰ ਨੇ ਫਤਿਹਾਬਾਦ ਆਈ. ਟੀ. ਆਈ. ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਸੀ. ਡੀ. ਐ. ਲਯੂ, ਸਿਰਸਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।