ਪੰਜਾਬੀ ਨੌਜਵਾਨ ਨੇ, ਅਮਰੀਕਾ ਵਿਚ ਤਿਆਗੇ ਪ੍ਰਾਣ, 2016 ਵਿਚ ਗਿਆ ਸੀ ਵਿਦੇਸ਼, ਘਰ ਵਿਚ ਛਾਇਆ ਸੋਗ ਦਾ ਮਾਹੌਲ

Punjab

ਵਿਦੇਸ਼ੀ ਧਰਤੀ ਅਮਰੀਕਾ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਰਗਟ ਸਿੰਘ ਉਮਰ 33 ਸਾਲ ਵਾਸੀ ਸੁਲਤਾਨਪੁਰ ਲੋਧੀ ਕਪੂਰਥਲਾ ਦੇ ਰੂਪ ਵਜੋਂ ਹੋਈ ਹੈ। ਪਰਗਟ ਸਿੰਘ, ਜੋ ਕਿ ਅਣ-ਵਿਆਹਿਆ ਸੀ, ਉਹ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਕਮਾਉਣ ਲਈ ਮਾਰਚ 2016 ਦੇ ਵਿੱਚ ਕੈਲੀਫੋਰਨੀਆ, ਅਮਰੀਕਾ ਵਿਖੇ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੇ ਪੀ. ਆਰ. ਲਈ ਫਾਈਲ ਲਾਈ ਹੋਈ ਸੀ ਅਤੇ ਉਸ ਨੂੰ ਜਲਦ ਹੀ ਪੀ. ਆਰ. ਮਿਲਣ ਵਾਲੀ ਸੀ।

ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਅਤੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਗਟ ਸਿੰਘ ਜੋ ਕਿ ਅਜੇ ਅਣ-ਵਿਆਹਿਆ ਸੀ, ਉਹ ਮਾਰਚ 2016 ਵਿਚ ਕਮਾਈ ਕਰਨ ਦੇ ਲਈ ਅਮਰੀਕੀ ਸ਼ਹਿਰ ਸਟਾਕਟਨ ਕੈਲੀਫੋਰਨੀਆ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਰਗਟ ਸਿੰਘ ਅਮਰੀਕਾ ਵਿੱਚ ਟਰਾਲਾ ਚਲਾਉਂਦਾ ਸੀ। ਅਤੇ ਉਸ ਨੇ ਪੀ. ਆਰ. ਲਈ ਫਾਇਲ ਦਾਖਲ ਕਰਵਾਈ ਹੋਈ ਸੀ ਅਤੇ ਜਲਦੀ ਹੀ ਪੀ.ਆਰ ਬਣਨ ਜਾ ਰਿਹਾ ਸੀ।

ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਲਈ ਪਰਿਵਾਰ ਵਲੋਂ ਅਪੀਲ

ਦੱਸਿਆ ਜਾ ਰਿਹਾ ਹੈ ਕਿ ਦੁ-ਖੀ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਪਰਗਟ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਸੰਤ ਸੀਚੇਵਾਲ ਨੇ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਭਾਰਤ (ਪੰਜਾਬ) ਲਿਆਉਣ ਦਾ ਭਰੋਸਾ ਦਿੱਤਾ ਹੈ।

ਇਸ ਦੁਖ-ਦਾਈ ਸੂਚਨਾ ਮਿਲੀ ਤੋਂ ਬਾਅਦ ਸਾਬਕਾ ਨਾਇਬ ਸੂਬੇਦਾਰ ਜੋਗਿੰਦਰ ਸਿੰਘ ਟਿੱਬਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਜਰਨੈਲ ਸਿੰਘ ਚੰਦੀ ਆਦਿ ਮ੍ਰਿਤਕ ਪ੍ਰਗਟ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਜਿਨ੍ਹਾਂ ਵਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨਾਲ ਹਮ-ਦਰਦੀ ਪ੍ਰਗਟ ਕੀਤੀ ਗਈ ਹੈ।

Leave a Reply

Your email address will not be published. Required fields are marked *