ਫਾਜ਼ਿਲਕਾ (ਪੰਜਾਬ) ਦੀ ਢਾਣੀ ਰੇਸ਼ਮ ਸਿੰਘ ਨੇੜੇ ਇਕ ਵਿਅਕਤੀ ਦੀ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਦੇਹ ਮਿਲੀ ਹੈ। ਜਿਸ ਦੀ ਪਹਿਚਾਣ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਕਾਠਗੜ੍ਹ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਦੀ ਮੋਰਚਰੀ ਵਿਚ ਰਖਵਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿਚ, (ਸਿਵਲ ਹਸਪਤਾਲ ਪਹੁੰਚੇ) ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਕ-ਤ-ਲ ਹੋਣ ਦਾ ਖ-ਦ-ਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਵਲੋਂ ਪੁਲਿਸ ਤੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ਿੰਦਰਪਾਲ ਸਿੰਘ ਉਮਰ 52 ਸਾਲ ਵਾਸੀ ਪਿੰਡ ਕਾਠਗੜ੍ਹ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਇੱਕ ਨਿੱਜੀ ਬੱਸ ਉਤੇ ਡਰਾਈਵਰ ਵਜੋਂ ਕੰਮ ਕਰਦਾ ਸੀ। ਐਤਵਾਰ ਦੀ ਰਾਤ ਨੂੰ ਮ੍ਰਿਤਕ ਆਪਣੀ ਬੱਸ ਮੰਡੀ ਰੋਡਾ ਵਾਲੀ ਵਿਖੇ ਰੋਕ ਕੇ ਮੋਟਰਸਾਈਕਲ ਉਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਉਹ ਢਾਣੀ ਰੇਸ਼ਮ ਸਿੰਘ ਤੋਂ ਅੱਗੇ ਗਿਆ ਤਾਂ ਕਿਸੇ ਅਣ-ਪਛਾਤੇ ਵਾਹਨ ਨੇ ਉਸ ਨੂੰ ਜ਼ੋਰ-ਦਾਰ ਟੱ-ਕ-ਰ ਮਾਰ ਦਿੱਤੀ।
ਇਸ ਸ-ੜ-ਕ ਹਾਦਸੇ ਦੌਰਾਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਜਦੋਂ ਹੋਰ ਲੋਕਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਵਲੋਂ ਆਪਣੀ ਤਰਫੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਰਾਤ ਨੂੰ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਫਾਜ਼ਿਲਕਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਸਰੀਰ ਉਤੇ ਮਿਲੇ ਕਈ ਸੱ-ਟਾਂ ਦੇ ਨਿਸ਼ਾਨ
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸ਼ੱ-ਕ ਜ਼ਾਹਰ ਕੀਤਾ ਹੈ ਕਿ ਮ੍ਰਿਤਕ ਦਾ ਕ-ਤ-ਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸਰੀਰ ਉਤੇ ਸੱ-ਟਾਂ ਦੇ ਕਈ ਨਿਸ਼ਾਨ ਸਨ। ਇਸ ਤੋਂ ਇਲਾਵਾ ਉਸ ਦੇ ਸਿ-ਰ ਉਤੇ ਵੀ ਡੂੰਘੀ ਸੱ-ਟ ਲੱਗੀ ਸੀ। ਜਿਸ ਕਾਰਨ ਜਾਪਦਾ ਹੈ ਕਿ ਕਿਸੇ ਨੇ ਪਹਿਲਾਂ ਉਸ ਦੇ ਸਿਰ ਉਤੇ ਵਾਰ ਕੀਤਾ ਸੀ ਅਤੇ ਫਿਰ ਉਸ ਦੇ ਉੱਪਰੋਂ ਆਪਣਾ ਵਾਹਨ ਲੰ-ਘਾ ਦਿੱਤਾ। ਜਿਸ ਕਾਰਨ ਉਨ੍ਹਾਂ ਵਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
ਦੇਹ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ
ਇਸ ਮਾਮਲੇ ਵਿਚ ਪਿੰਡ ਦੇ ਸਰਪੰਚ ਹਰਮੇਸ਼ ਸਿੰਘ ਵਲੋਂ ਵੀ ਮ੍ਰਿਤਕ ਦੇ ਕ-ਤ-ਲ ਦਾ ਸ਼ੱ-ਕ ਪ੍ਰਗਟ ਕਰਦੇ ਹੋਏ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਿਵਲ ਹਸਪਤਾਲ ਦੇ ਐਸ. ਐਮ. ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਦੇਹ ਦਾ ਪੋਸਟ ਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾ ਦਿੱਤਾ ਗਿਆ। ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਅਣ-ਪਛਾਤੇ ਵਾਹਨ ਦੇ ਮਾਲਕ ਖਿਲਾਫ 304 ਏ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲੇ ਨੂੰ ਦਰਜ ਕਰ ਲਿਆ ਹੈ।