ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਚ ਮੰਗਲਵਾਰ ਰਾਤ ਨੂੰ ਇਕ ਛੋਟੇ ਭਰਾ ਨੇ ਤਿੱ-ਖੇ ਹ-ਥਿ-ਆ-ਰ ਨਾਲ ਗ-ਲੇ ਉਤੇ ਵਾਰ ਕਰਕੇ ਆਪਣੇ ਵੱਡੇ ਭਰਾ ਦਾ ਕ-ਤ-ਲ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਛੋਟਾ ਭਰਾ ਨ-ਸ਼ੇ ਦਾ ਆਦੀ ਹੈ। ਉਸ ਦਾ ਕੋਈ ਕਾਰੋ-ਬਾਰ ਨਹੀਂ ਸੀ, ਇਸ ਲਈ ਉਹ ਅਕਸਰ ਲ-ੜ-ਦਾ ਰਹਿੰਦਾ ਸੀ। ਪੁਲਿਸ ਵਲੋਂ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਗੜ੍ਹਦੀਵਾਲਾ ਨੇੜਲੇ ਪਿੰਡ ਰਾਮਦਾਸਪੁਰ ਦੇ ਰਹਿਣ ਵਾਲੇ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਮੰਗਲਵਾਰ ਦੇਰ ਰਾਤ ਨੂੰ ਕ-ਤ-ਲ ਕਰ ਦਿੱਤਾ ਗਿਆ। ਇਹ ਕ-ਤ-ਲ ਉਸ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਨੇ ਕੀਤਾ। ਘ-ਟ-ਨਾ ਸਮੇਂ ਘਰ ਵਿਚ ਸਿਰਫ ਉਸ ਦੀ ਦਾਦੀ ਹੀ ਸੀ, ਜੋ ਸੁੱਤੀ ਹੋਈ ਸੀ।
ਮਨਪ੍ਰੀਤ ਕਈ ਹਫਤਿਆਂ ਤੋਂ ਨਹੀਂ ਆਇਆ ਸੀ ਘਰ
ਡੀ. ਐੱਸ. ਪੀ. ਨੇ ਦੱਸਿਆ ਹੈ ਕਿ ਘ-ਟ-ਨਾ ਤੋਂ ਬਾਅਦ ਲੋਕਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਲੋਕਾਂ ਨੇ ਦੱਸਿਆ ਹੈ ਕਿ ਮਨਪ੍ਰੀਤ ਸਿੰਘ ਨ-ਸ਼ੇ ਦਾ ਆਦੀ ਹੈ। ਉਹ ਕੋਈ ਕੰਮ-ਕਾਰ ਨਹੀਂ ਕਰਦਾ ਸੀ ਅਤੇ ਕਦੇ-ਕਦਾਈਂ ਹੀ ਘਰ ਆਉਂਦਾ ਸੀ। ਉਹ ਕਈ ਹਫ਼ਤਿਆਂ ਤੋਂ ਘਰ ਨਹੀਂ ਆਇਆ ਸੀ। ਪਰ ਜਦੋਂ ਵੀ ਉਹ ਆਉਂਦਾ ਤਾਂ ਵੱਡੇ ਭਰਾ ਮਨਜੋਤ ਸਿੰਘ ਨਾਲ ਘਰ ਵਿਚ ਝ-ਗ-ੜਾ ਕਰਦਾ ਸੀ।
ਲੋਕਾਂ ਨੇ ਦੱਸਿਆ ਹੈ ਕਿ ਮਨਪ੍ਰੀਤ ਹਮੇਸ਼ਾ ਪੈਸੇ ਮੰਗਦਾ ਰਹਿੰਦਾ ਸੀ। ਮਨਜੋਤ ਸਿੰਘ ਘਰ ਦਾ ਇਕ-ਲੌਤਾ ਕਮਾਉਣ ਵਾਲਾ ਵਿਅਕਤੀ ਸੀ, ਜਿਸ ਕਾਰਨ ਉਸ ਨੇ ਮਨਪ੍ਰੀਤ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮਨਪ੍ਰੀਤ ਮੰਗਲਵਾਰ ਰਾਤ ਨੂੰ ਘਰ ਆਇਆ ਸੀ। ਇਸ ਦੌਰਾਨ ਉਸ ਨੇ ਕਿਸੇ ਤਿੱ-ਖੇ ਹ-ਥਿ-ਆ-ਰ ਨਾਲ ਆਪਣੇ ਭਰਾ ਦਾ ਗ-ਲੇ ਉਤੇ ਵਾਰ ਕਰ ਦਿੱਤਾ। ਇਸ ਘ-ਟ-ਨਾ ਤੋਂ ਬਾਅਦ ਉਸ ਉਤੇ ਕ-ਤ-ਲ ਦਾ ਸ਼ੱ-ਕ ਨਾ ਹੋਵੇ, ਉਸ ਨੇ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ ਕੀਤਾ।
ਸਰਪੰਚ ਨੂੰ ਦਿੱਤੀ ਗਈ ਅਣ-ਪਛਾਤੇ ਵਿਅਕਤੀਆਂ ਘਰ ਵਿਚ ਦਾਖਲ ਹੋਣ ਦੀ ਜਾਣਕਾਰੀ
ਇਸ ਮਾਮਲੇ ਸਬੰਧੀ ਸਰਪੰਚ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਨੂੰ ਮਨਪ੍ਰੀਤ ਦਾ ਫੋਨ ਆਇਆ ਸੀ। ਉਹ ਦੱਸ ਰਿਹਾ ਸੀ ਕਿ ਕੁਝ ਅਣ-ਪਛਾਤੇ ਵਿਅਕਤੀ ਉਸ ਦੇ ਘਰ ਵੜ ਗਏ ਹਨ। ਇਸ ਤੋਂ ਬਾਅਦ ਸਰਪੰਚ ਨੇ ਮਾਮਲੇ ਦੀ ਸੂਚਨਾ ਗੜ੍ਹਦੀਵਾਲਾ ਦੀ ਪੁਲਿਸ ਨੂੰ ਦਿੱਤੀ। ਜਦੋਂ ਪੁਲੀਸ ਪਿੰਡ ਪਹੁੰਚੀ ਤਾਂ ਸਰਪੰਚ ਉਨ੍ਹਾਂ ਨੂੰ ਮਨਪ੍ਰੀਤ ਦੇ ਘਰ ਲੈ ਗਿਆ। ਉਥੇ ਦੇਖਿਆ ਕਿ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਸਨ।
ਘਰ ਦੇ ਮੇਨ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਜਦੋਂ ਪੁਲਿਸ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਮਨਜੋਤ ਸਿੰਘ ਦੀ ਗ-ਰ-ਦ-ਨ ਉਤੇ ਤੇ-ਜ਼-ਧਾ-ਰ ਚੀਜ ਨਾਲ ਵਾਰ ਕੀਤਾ ਗਿਆ ਸੀ ਤੇ ਉਸ ਦੀ ਮੌ-ਤ ਹੋ ਚੁੱਕੀ ਸੀ। ਸਰਪੰਚ ਅਨੁਸਾਰ ਦੋਵੇਂ ਭਰਾ ਆਪਣੀ ਦਾਦੀ ਨਰਜਨ ਕੌਰ ਪਤਨੀ ਮਰਹੂਮ ਨੰਬਰਦਾਰ ਹਰਭਜਨ ਸਿੰਘ ਨਾਲ ਰਹਿ ਰਹੇ ਸਨ।
ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਜਾਰੀ
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. ਟਾਂਡਾ ਹਰਜੀਤ ਸਿੰਘ ਰੰਧਾਵਾ ਅਤੇ ਐਸ. ਐਚ. ਓ. ਹਰਦੇਵਪ੍ਰੀਤ ਸਿੰਘ ਵੀ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਇਸ ਤੋਂ ਬਾਅਦ ਦੋਸ਼ੀ ਭਰਾ ਦੀ ਭਾਲ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ।
ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਨੇ ਦੋਸ਼ੀ ਨੂੰ ਫੜ ਲਿਆ ਹੈ ਅਤੇ ਉਸ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਹੈ।