ਪਤਨੀ ਨਾਲ ਕ-ਲੇ-ਸ਼ ਕਾਰਨ, ਦੁ-ਖੀ ਪਤੀ ਨੇ ਤਿਆਗ ਦਿੱਤੀ ਜਿੰਦਗੀ, ਭਰੇ ਮਨ ਨਾਲ ਮਾਤਾ ਨੇ ਸ਼ਿਕਾਇਤ ਵਿਚ ਦੱਸੀਆਂ, ਦੁ-ਖ-ਦ ਗੱਲਾਂ

Punjab

ਜਗਰਾਓਂ (ਪੰਜਾਬ, ਜਿਲ੍ਹਾ ਲੁਧਿਆਣਾ) ਵਿਚ ਪਤਨੀ ਨਾਲ ਚੱਲ ਰਹੇ ਝ-ਗ-ੜੇ ਨੂੰ ਲੈ ਕੇ ਥਾਣਾ ਸਦਰ ਵਿਚ ਖੁ-ਦ ਨੂੰ ਅੱ-ਗ ਲਾਉਣ ਵਾਲੇ ਪਿੰਡ ਪੱਬੀਆਂ ਦੇ ਰਹਿਣ ਵਾਲੇ ਦਲਜੀਤ ਸਿੰਘ ਦੀ 5 ਦਿਨਾਂ ਬਾਅਦ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਰੀਬ 5 ਦਿਨ ਪਹਿਲਾਂ ਆਪਣੀ ਪਤਨੀ ਨਾਲ ਚੱਲ ਰਹੇ ਝ-ਗ-ੜੇ ਸਬੰਧੀ ਸੁਣਵਾਈ ਲਈ ਸਦਰ ਥਾਣੇ ਪੁੱਜੇ ਦਲਜੀਤ ਸਿੰਘ ਨੇ ਪੈ-ਟ-ਰੋ-ਲ ਪਾ ਕੇ ਅੱ-ਗ ਲਾ ਲਈ ਸੀ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਇਸ ਘ-ਟ-ਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦਲਜੀਤ ਸਿੰਘ ਦੀ ਮਾਤਾ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਪਰ ਹੁਣ ਦੇਰ ਰਾਤ ਨੂੰ ਦਲਜੀਤ ਸਿੰਘ ਦੀ ਮੌ-ਤ ਹੋ ਗਈ।

10 ਸਾਲਾਂ ਤੋਂ ਦੁਬਈ ਵਿੱਚ ਨੌਕਰੀ ਕਰ ਰਿਹਾ ਸੀ ਮ੍ਰਿਤਕ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਸਟੈਂਡ ਚੌਕੀ, ਇੰਚਾਰਜ ਏ. ਐਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘ-ਟ-ਨਾ ਦੇ ਤਿੰਨ ਦਿਨ ਬਾਅਦ ਪੁਲਿਸ ਨੇ ਦਲਜੀਤ ਸਿੰਘ ਦੀ ਮਾਤਾ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਉਸ ਦੀ ਨੂੰਹ ਸਰਬਜੀਤ ਕੌਰ ਉਤੇ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਸੀ।

ਆਪਣੀ ਸ਼ਿਕਾਇਤ ਵਿਚ ਮ੍ਰਿਤਕ ਦਲਜੀਤ ਦੀ ਮਾਤਾ ਸੁਰਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਲੜਕੇ ਦਲਜੀਤ ਸਿੰਘ ਦਾ ਵਿਆਹ 1999 ਵਿੱਚ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਲੜਕਾ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਚਲਾ ਗਿਆ। ਜਿਸ ਦੌਰਾਨ ਉਹ ਕਰੀਬ 10 ਸਾਲ ਦੁਬਈ ਵਿਚ ਕੰਮ ਕਰਦਾ ਰਿਹਾ। ਪਰ ਉਹ ਹਰ ਦੋ ਸਾਲ ਬਾਅਦ ਆਪਣੇ ਘਰ ਆਉਂਦਾ ਸੀ। ਉਸ ਦੀ ਨੂੰਹ ਦਾ ਰਵੱ-ਈਆ (ਚਾਲ-ਚਲਣ) ਚੰਗਾ ਨਾ ਹੋਣ ਕਾਰਨ ਹਰ ਸਮੇਂ ਘਰ ਵਿੱਚ ਕ-ਲੇ-ਸ਼ ਹੀ ਰਹਿੰਦਾ ਸੀ।

ਇਸ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਪੱਬੀਆ ਦੀ ਪੰਚਾਇਤ ਅਤੇ ਨੂੰਹ ਦੇ ਪਿੰਡ ਕਾਉਂਕੇ ਕਲਾਂ ਦੀ ਪੰਚਾਇਤ ਵਿਚ ਇਸ ਮਾਮਲੇ ਨੂੰ ਲੈ ਕੇ ਸਮਝੌਤਾ ਹੋ ਗਿਆ ਸੀ। ਜਿਸ ਕਾਰਨ ਉਹ ਆਪਣੀ ਨੂੰਹ ਨੂੰ ਘਰ ਵੀ ਲੈ ਆਏ ਸਨ। ਪਰ ਉਸ ਦੀ ਨੂੰਹ ਸਰਬਜੀਤ ਕੌਰ ਆਪਣੀਆਂ ਆ-ਦ-ਤਾਂ ਤੋਂ ਬਾਜ਼ ਨਹੀਂ ਆਈ।

ਉਸ ਨੇ ਦੱਸਿਆ ਕਿ ਹੁਣ ਪਿਛਲੇ ਇੱਕ ਮਹੀਨੇ ਵਿੱਚ ਚੌਥੀ ਵਾਰ ਉਸ ਦੀ ਨੂੰਹ ਸਰਬਜੀਤ ਕੌਰ ਆਪਣੀ ਮਰਜ਼ੀ ਨਾਲ ਕਿਸੇ ਹੋਰ ਵਿਅਕਤੀ ਦੇ ਨਾਲ ਚਲੀ ਗਈ ਸੀ। ਪਰ ਇਸ ਦੇ ਉਲਟ ਨੂੰਹ ਨੇ ਉਸ ਦੇ ਲੜਕੇ ਦਲਜੀਤ ਸਿੰਘ ਖ਼ਿਲਾਫ਼ ਥਾਣਾ ਸਦਰ ਵਿੱਚ ਝੂ-ਠੀ ਸ਼ਿਕਾ–ਇਤ ਦਰਜ ਕਰਵਾਈ ਸੀ। ਜਿਸ ਕਾਰਨ ਉਹ ਬੀਤੀ 7 ਮਾਰਚ ਨੂੰ ਥਾਣਾ ਸਦਰ ਵਿਖੇ ਜਾਂਚ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਸੀ

ਇਲਾਜ ਦੌਰਾਨ ਫਰੀਦਕੋਟ ਦੇ ਹਸਪਤਾਲ ਵਿੱਚ ਤੋੜਿਆ ਦਮ

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਨੂੰਹ ਸਰਬਜੀਤ ਕੌਰ ਨੇ ਉਸ ਦੇ ਲੜਕੇ ਦਲਜੀਤ ਸਿੰਘ ਨਾਲ ਦੁਰ-ਵਿਵਹਾਰ ਕੀਤਾ ਅਤੇ ਧ-ਮ-ਕੀ-ਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਕਿਹਾ ਕਿ ਉਹ ਉਸ ਨੂੰ ਬਰ-ਬਾਦ ਕਰ ਦੇਵੇਗੀ ਅਤੇ ਪਿੰਡ ਵਿੱਚ ਬਦ-ਨਾਮ ਕਰੇਗੀ। ਇਸ ਤੋਂ ਬਾਅਦ ਹੀ ਉਸ ਦੇ ਲੜਕੇ ਨੇ ਬਾਹਰੋਂ ਪੈ-ਟ-ਰੋ-ਲ ਲਿਆ ਕੇ ਥਾਣੇ ਵਿਚ ਹੀ ਆਪਣੇ ਆ-ਪ ਨੂੰ ਅੱ-ਗ ਲ-ਗਾ ਲਈ।

ਜਿੱਥੇ ਪੁਲਿਸ ਕਰਮੀਆਂ ਨੇ ਅੱ-ਗ ਬੁ-ਝਾ ਕੇ ਗੰਭੀਰ ਰੂਪ ਵਿਚ ਝੁ-ਲ-ਸ ਚੁੱਕੇ ਉਸ ਦੇ ਪੁੱਤਰ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਪਰ ਉਸ ਦੇ ਗੰਭੀਰ ਹਾਲ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਜਿੱਥੇ ਦੇਰ ਰਾਤ ਨੂੰ ਦਲਜੀਤ ਸਿੰਘ ਦੀ ਮੌ-ਤ ਹੋ ਗਈ।

Leave a Reply

Your email address will not be published. Required fields are marked *