ਪੰਜਾਬ ਦੇ ਕਾਲਾ ਸੰਘਿਆਂ ਪੁਲਿਸ ਚੌਕੀ ਵਡਾਲਾ (ਨੇੜੇ ਸਾਇੰਸ ਸਿਟੀ) ਜ਼ਿਲ੍ਹਾ ਕਪੂਰਥਲਾ ਵਿਖੇ ਆਪਣੀ ਡਿਊਟੀ ਕਰਨ ਤੋਂ ਬਾਅਦ ਘਰ ਆ ਰਹੇ ਪੁਲਿਸ ਕਰਮੀ ਨੌਜਵਾਨ ਦੀ ਕਾਰ ਦਾ ਪਿੰਡ ਅਠੌਲਾ ਦੇ ਨੇੜੇ ਟਾਇਰ ਫ-ਟ ਗਿਆ, ਜਿਸ ਕਾਰਨ ਕਾਰ ਬੇ-ਕਾ-ਬੂ ਹੋ ਕੇ ਹਾਦਸਾ-ਗ੍ਰਸਤ ਹੋ ਗਈ। ਇਸ ਹਾਦਸੇ ਦੌਰਾਨ ਪੁਲਿਸ ਕਰਮੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਰਫ਼ ਮੰਨੂ ਉਮਰ 24 ਸਾਲ ਪੁੱਤਰ ਲੇਟ ਗੁਰਦੀਪ ਸਿੰਘ ਬਿੱਟੂ ਵਾਸੀ ਪਿੰਡ ਅਠੌਲਾ ਆਪਣੇ ਪੁਲਿਸ ਕਰਮੀ ਪਿਤਾ ਜਿਸ ਦੀ ਕਰੀਬ 3-4 ਸਾਲ ਪਹਿਲਾਂ ਇਕ ਹਾਦਸੇ ਵਿਚ ਮੌ-ਤ ਹੋ ਗਈ ਸੀ, ਦੀ ਥਾਂ ਉਤੇ ਤਰਸ ਦੇ ਆਧਾਰ ਉਤੇ ਪੰਜਾਬ ਪੁਲਿਸ ਵਿਚ ਮਿਲੀ ਨੌਕਰੀ ਕਰ ਰਿਹਾ ਸੀ।
ਮਨਦੀਪ ਸਿੰਘ ਜਲੰਧਰ ਤੋਂ ਕਪੂਰਥਲਾ ਰੋਡ ਉਤੇ ਸਥਿਤ ਪੁਲਿਸ ਚੌਕੀ ਵਡਾਲਾ ਵਿਖੇ ਡਿਊਟੀ ਕਰ ਰਿਹਾ ਸੀ। ਬੀਤੀ ਰਾਤ ਜਦੋਂ ਉਹ ਰਾਤ ਕਰੀਬ ਸਾਢੇ 10 ਵਜੇ ਆਪਣੀ ਡਿਊਟੀ ਖਤਮ ਕਰਕੇ ਵਾਪਸ ਆਪਣੇ ਪਿੰਡ ਅਠੌਲਾ ਆ ਰਿਹਾ ਸੀ ਤਾਂ ਰਸਤੇ ਵਿੱਚ ਗੱਡੀ ਦਾ ਟਾਇਰ ਫ-ਟ-ਣ ਕਾਰਨ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਕੇ ਟਕਰਾ ਗਈ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ।
ਇਸ ਘਟਨਾ ਦਾ ਦੁਖਦ ਪਹਿਲੂ ਇਹ ਹੈ ਕਿ ਮ੍ਰਿਤਕ ਮਨਦੀਪ ਸਿੰਘ ਮੰਨੂ ਦੇ ਪਿਤਾ ਗੁਰਦੀਪ ਸਿੰਘ ਬਿੱਟੂ ਦੀ ਵੀ ਇਸੇ ਤਰ੍ਹਾਂ ਰੇ-ਲ ਗੱ-ਡੀ ਨਾਲ ਹਾਦਸੇ ਵਿੱਚ ਮੌ-ਤ ਹੋ ਗਈ ਸੀ ਅਤੇ ਉਹ ਵੀ ਪੁਲਿਸ ਮੁਲਾ-ਜ਼ਮ ਸੀ। ਮ੍ਰਿਤਕ ਪੁਲਿਸ ਕਰਮੀ ਦੀ ਦੇਹ ਦਾ ਅੱਜ ਬਾਅਦ ਦੁਪਹਿਰ ਪਿੰਡ ਅਠੌਲਾ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਮਨਦੀਪ ਸਿੰਘ ਮੰਨੂ ਆਪਣੇ ਪਿੱਛੇ ਮਾਤਾ, ਪਤਨੀ ਅਤੇ 2 ਨਿੱਕੀਆਂ ਧੀਆਂ ਨੂੰ ਛੱਡ ਗਿਆ ਹੈ। ਮਨਦੀਪ ਸਿੰਘ ਮੰਨੂ ਜਗਤਾਰ ਪਰਵਾਨਾ ਯਾਦਗਰੀ ਸਾਂਝ ਮੰਚ ਪਿੰਡ ਅਠੌਲਾ ਦੇ ਕਮੇਟੀ ਮੈਂਬਰ ਵੀ ਸੀ। ਇਸ ਦੌਰਾਨ ਜਗਤਾਰ ਪਰਵਾਨਾ ਯਾਦਗਰੀ ਸੰਭਾਲ ਮੰਚ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਫਤਹਿ ਸਿੰਘ ਸੋਹਲ, ਸਮੂਹ ਟੀਮ ਅਤੇ ਸ਼ਹਿਰ ਵਾਸੀਆਂ ਵਲੋਂ ਮਨਦੀਪ ਸਿੰਘ ਦੀ ਮੌ-ਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।