ਕੈਨੇਡਾ ਵਿਚ ਪੰਜਾਬੀ ਨੌਜਵਾਨ ਨਾਲ, ਵਾਪਰਿਆ ਦੁ-ਖ-ਦ ਹਾਦਸਾ, ਤਿਆਗੇ ਪ੍ਰਾਣ, 2 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਮ੍ਰਿਤਕ

Punjab

ਵਿਦੇਸ਼ੀ ਧਰਤੀ ਕੈਨੇਡਾ ਤੋਂ ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਤਵਿੰਦਰ ਸਿੰਘ ਉਮਰ 24 ਸਾਲ ਵਾਸੀ ਜਿਲ੍ਹਾ ਕਪੂਰਥਲਾ ਦੇ ਢਿੱਲਵਾਂ ਇਲਾਕੇ ਦੇ ਪਿੰਡ ਫੱਤੂਚੱਕਾ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 2 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ। ਓਥੇ ਉਹ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਰਿਸ਼ਤੇਦਾਰ ਅਤੇ ਨਜ਼ਦੀਕੀ ਉਸ ਦੇ ਪਰਿਵਾਰ ਕੋਲ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਅਤੇ ਪਰਿਵਾਰ ਨੂੰ ਦਿ-ਲਾ-ਸਾ ਦੇ ਰਹੇ ਹਨ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਸਤਵਿੰਦਰ ਸਿੰਘ ਦੇ ਪਿਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਦੋ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਸਟੱਡੀ ਵੀਜ਼ੇ ਉਤੇ ਕੈਨੇਡਾ ਗਿਆ ਸੀ। ਉਸ ਦੀ ਪੜ੍ਹਾਈ ਖਤਮ ਹੋ ਚੁੱਕੀ ਸੀ। ਹੁਣ ਉਹ ਵਰਕ ਪਰਮਿਟ ਉਤੇ ਬਰੈਂਪਟਨ ਵਿਖੇ ਟਰੱਕ ਚਲਾਉਂਦਾ ਸੀ। ਉਸ ਨੇ ਆਪਣਾ ਟਰਾਲਾ ਸੜਕ ਉਤੇ ਖੜ੍ਹਾਇਆ ਹੋਇਆ ਸੀ ਅਤੇ ਉਹ ਟਰਾਲੇ ਦੇ ਪਿੱਛੇ ਖੜ੍ਹਾ ਸੀ। ਇਸ ਦੇ ਪਿੱਛੇ ਇੱਕ ਹੋਰ ਟਰਾਲਾ ਖੜ੍ਹਾ ਸੀ। ਇਸ ਦੌਰਾਨ ਉਸ ਦਾ ਟਰਾਲਾ ਅਚਾ-ਨਕ ਪਿੱਛੇ ਆ ਗਿਆ ਅਤੇ ਉਹ ਦੋ ਟਰਾਲਿਆਂ ਵਿਚ-ਕਾਰ ਫਸ ਗਿਆ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ।

ਸਤਵਿੰਦਰ ਸਿੰਘ ਦੀ ਮੌ-ਤ ਦੀ ਸੂਚਨਾ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਇਸ ਦੌਰਾਨ ਪਿੰਡ ਮਿਆਣੀ ਬਾਕਰਪੁਰ ਦੇ ਕੈਨੇਡਾ ਰਹਿੰਦੇ ਭਜਨ ਸਿੰਘ ਚੀਮਾ, ਸਾਬਕਾ ਸਰਪੰਚ ਸਤਨਾਮ ਸਿੰਘ ਚੀਮਾ, ਪ੍ਰੋ: ਹਰਪ੍ਰੀਤ ਸਿੰਘ ਹੁੰਦਲ, ਤਰਸੇਮ ਸਿੰਘ ਸੂਰੀ, ਸਾਬਕਾ ਸਰਪੰਚ ਸੁੱਖਾ ਸਿੰਘ, ਮਾਸਟਰ ਚੰਨਣ ਸਿੰਘ, ਸੁਖਚੈਨ ਸਿੰਘ, ਹਰਜਿੰਦਰ ਸਿੰਘ ਆਦਿ ਵਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Leave a Reply

Your email address will not be published. Required fields are marked *