ਜਿਲ੍ਹਾ ਅੰਮ੍ਰਿਤਸਰ (ਪੰਜਾਬ) ਦੇ ਕੱਥੂ ਨੰਗਲ ਥਾਣਾ ਅਧੀਨ ਪੈਂਦੇ ਪਿੰਡ ਰਾਮ ਦੀਵਾਲੀ ਦੇ ਰਹਿਣ ਵਾਲੇ ਸੇਵਾਮੁਕਤ ਫੌਜੀ ਉਤੇ ਕੁਝ ਲੋਕਾਂ ਨੇ ਫਾ-ਇ-ਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਕਿਹਾ ਗਿਆ ਹੈ ਕਿ ਜੇਕਰ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਨਾ ਫ-ੜਿ-ਆ ਗਿਆ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਕਵਲਜੀਤ ਸਿੰਘ ਦੇ ਭਰਾ ਰਾਜਬੀਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਸ ਦਾ ਭਰਾ ਰਾਤ ਨੂੰ ਦੁੱਧ ਲੈ ਕੇ ਘਰ ਨੂੰ ਆ ਰਿਹਾ ਸੀ। ਜਿੱਥੇ ਘਰ ਤੋਂ ਕੁਝ ਮਿੰਟਾਂ ਦੀ ਦੂਰੀ ਉਤੇ ਕੁਝ ਅਣ-ਪਛਾਤੇ ਵਿਅਕਤੀਆਂ ਨੇ ਉਸ ਨੂੰ ਗੋ-ਲੀ ਮਾ-ਰ ਦਿੱਤੀ। ਦੋਸ਼ੀ ਮੋਟਰਸਾਈਕਲ ਉਤੇ ਆਏ ਅਤੇ ਉਸ ਉਤੇ ਫਾ-ਇ-ਰ ਕਰਨ ਤੋਂ ਬਾਅਦ ਫਰਾਰ ਹੋ ਗਏ। ਇਸ ਤੋਂ ਬਾਅਦ ਉਸ ਦੇ ਭਰਾ ਨੇ ਉਸ ਨੂੰ ਫੋਨ ਕਰਕੇ ਘਰੋਂ ਕਾਰ ਲੈ ਕੇ ਆਉਣ ਲਈ ਕਿਹਾ। ਉਹ ਕਾਰ ਲੈ ਕੇ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਅੱਠ ਦਿਨਾਂ ਤੱਕ ਇਲਾਜ ਚੱਲਣ ਤੋਂ ਬਾਅਦ ਉਸ ਦੀ ਮੌ-ਤ ਹੋ ਗਈ।
9 ਮਾਰਚ ਦੀ ਰਾਤ ਨੂੰ ਮਾ-ਰੀ ਸੀ ਗੋ-ਲੀ
ਅੱਗੇ ਭਰਾ ਰਾਜਬੀਰ ਨੇ ਦੱਸਿਆ ਕਿ ਦੋਸ਼ੀ ਦੇ ਭੱਜਣ ਦੀ ਘ-ਟ-ਨਾ CCTV ਵਿੱਚ ਕੈਦ ਹੋ ਗਈ ਹੈ, ਪਰ ਹੁਣ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਸ ਦੇ ਨਾਲ ਹੀ ਗੋ-ਲੀ ਚਲਾਉਣ ਦਾ ਕੋਈ ਕਾਰਨ ਵੀ ਸਮਝ ਨਹੀਂ ਆਇਆ ਹੈ। ਰਾਜਬੀਰ ਅਨੁਸਾਰ ਉਸ ਦਾ ਭਰਾ ਫੌਜ ਤੋਂ ਸੇਵਾਮੁਕਤ ਸੀ ਅਤੇ ਘਰ ਵਿਚ ਹੀ ਰਹਿੰਦਾ ਸੀ। ਉਸ ਦੀ ਅਤੇ ਉਸ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁ-ਸ਼-ਮ-ਣੀ ਨਹੀਂ ਹੈ। ਪੁਲਿਸ ਪਿਛਲੇ ਅੱਠ ਦਿਨਾਂ ਤੋਂ ਦੋਸ਼ੀਆਂ ਨੂੰ ਨਹੀਂ ਲੱਭ ਨਹੀਂ ਸਕੀ ਅਤੇ ਜੇਕਰ ਉਨ੍ਹਾਂ ਨੂੰ ਛੇਤੀ ਇਨਸਾਫ਼ ਨਾ ਮਿਲਿਆ ਤਾਂ ਉਹ ਧ-ਰ-ਨਾ ਦੇਣਗੇ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਮਾਮਲੇ ਬਾਰੇ ਕੱਥੂਨੰਗਲ ਥਾਣੇ ਦੇ ਐਸ. ਐਚ. ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹੁਣ ਤੱਕ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਰੁੱਝੇ ਹੋਏ ਸਨ, ਇਸ ਲਈ ਉਹ ਆਪਣੇ ਪੱਧਰ ਉਤੇ ਜਾਂਚ ਕਰ ਰਹੇ ਸੀ। ਦੋਸ਼ੀਆਂ ਦੀ ਵੀਡੀਓ CCTV ਵਿੱਚ ਕੈਦ ਹੋ ਗਈ ਹੈ, ਪਰ ਉਨ੍ਹਾਂ ਦੀ ਪਹਿਚਾਣ ਨਜ਼ਰ ਨਹੀਂ ਆ ਰਹੀ ਹੈ। ਉਹ ਜਲਦੀ ਹੀ ਦੋਸ਼ੀਆਂ ਬਾਰੇ ਪਤਾ ਲਗਾ ਲੈਣਗੇ ਅਤੇ ਗੋ-ਲੀ ਚਲਾ-ਉਣ ਦਾ ਕਾਰਨ ਵੀ ਸਾਹ-ਮਣੇ ਆ ਜਾਵੇਗਾ।