ਮਨੀਲਾ ਵਿਚ ਪੰਜਾਬੀ ਨੌਜਵਾਨ ਉਤੇ, ਅਣ-ਪਛਾਤਿਆਂ ਨੇ ਕੀਤਾ ਵਾਰ, ਜਖਮੀਂ ਨੇ ਤੋੜਿਆ ਦਮ, 3 ਭੈਣਾਂ ਦਾ ਇਕ-ਲੌਤਾ ਭਰਾ ਸੀ ਮ੍ਰਿਤਕ

Punjab

ਵਿਦੇਸ਼ੀ ਧਰਤੀ ਮਨੀਲਾ ਤੋਂ ਇੱਕ ਪੰਜਾਬੀ ਨੌਜਵਾਨ ਦੇ ਕ-ਤ-ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਜਿਲ੍ਹਾ ਲੁਧਿਆਣਾ ਦੇ ਰਾਏਕੋਟ ਨੇੜੇ ਦੇ ਪਿੰਡ ਰਾਮਗੜ੍ਹ ਸਿਵੀਆ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਉਮਰ 35 ਸਾਲ ਪੁੱਤਰ ਸਵਰਗਵਾਸੀ ਬੂਟਾ ਸਿੰਘ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਤਿੰਨ ਭੈਣਾਂ ਦਾ ਇਕ-ਲੌਤਾ ਭਰਾ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਕਰੀਬ ਸੱਤ-ਅੱਠ ਸਾਲ ਪਹਿਲਾਂ ਆਪਣੀ ਭੈਣ ਕੋਲ ਮਨੀਲਾ ਗਿਆ ਸੀ।

ਉੱਥੇ ਉਸ ਨੇ ਫਾਈਨਾਂਸ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਦੀ ਪਿੰਡ ਵਿੱਚ 10-12 ਏਕੜ ਜ਼ਮੀਨ ਸੀ। ਪਰ ਕੁਦਰਤ ਦੀ ਅਜਿਹੀ ਮਾ-ਰ ਪਈ ਅਤੇ ਘਰ ਦਾ ਹਾਲ ਅਜਿਹਾ ਬਣ ਗਿਆ ਕਿ ਹੌਲੀ-ਹੌਲੀ ਉਸ ਦੀ ਜ਼ਮੀਨ ਵੀ ਵਿਕ ਗਈ।

ਭੈਣ ਕੋਲ ਗਿਆ ਸੀ ਵਿਦੇਸ਼

ਜਿਸ ਤੋਂ ਬਾਅਦ ਉਸ ਦੀ ਭੈਣ ਜੋ ਕਿ ਮਨੀਲਾ ਵਿਖੇ ਆਪਣੇ ਪਤੀ ਨਾਲ ਰਹਿ ਰਹੀ ਸੀ, ਨੇ ਆਪਣੇ ਛੋਟੇ ਭਰਾ ਨੂੰ ਵੀ ਆਪਣੇ ਕੋਲ ਬੁਲਾ ਲਿਆ। ਅਵਤਾਰ ਸਿੰਘ ਉਥੇ ਜਾ ਕੇ ਫਾਇਨਾਂਸ ਦਾ ਕੰਮ ਕਰਨ ਲੱਗਿਆ। ਇਸ ਦੌਰਾਨ ਪਿੰਡ ਵਿੱਚ ਹੀ ਉਸ ਦੇ ਪਿਤਾ ਦੀ ਮੌ-ਤ ਹੋ ਗਈ। ਜਿਸ ਤੋਂ ਬਾਅਦ ਮਾਂ ਵੀ ਆਪਣੀ ਦੂਸਰੀ ਬੇਟੀ ਕੋਲ ਜਾ ਕੇ ਰਹਿਣ ਲੱਗ ਪਈ।

ਫਾਈਨਾਂਸ ਦਾ ਕੰਮ ਕਰਦਾ ਸੀ ਅਵਤਾਰ ਸਿੰਘ

ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਮ੍ਰਿਤਕ ਅਵਤਾਰ ਸਿੰਘ ਆਪਣੇ ਫਾਈਨਾਂਸ ਦੇ ਕੰਮ ਦੇ ਚਲਦੇ, ਪੇਮੈਂਟ ਇਕੱਠੀ ਕਰਨ ਦੇ ਲਈ ਘਰੋਂ ਗਿਆ ਸੀ। ਪਰ ਰਸਤੇ ਵਿਚ ਕੁਝ ਅਣ-ਪਛਾਤੇ ਲੋਕਾਂ ਨੇ ਉਸ ਉਤੇ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਹਰ ਸਾਲ ਵਿਦੇਸ਼ ਵਿਚ ਹੁੰਦੇ ਇੰਨੇ ਭਾਰ-ਤੀਆਂ ਦੇ ਕ-ਤ-ਲਾਂ ਸਬੰਧੀ ਸਖ਼ਤ ਕ-ਦ-ਮ ਉਠਾਉਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਨੀਲਾ ਵਿੱਚ ਹੋ ਰਹੇ ਕ-ਤ-ਲਾਂ ਸਬੰਧੀ ਮਨੀਲਾ ਸਰਕਾਰ ਉਤੇ ਦਬਾਅ ਬਣਾਉਣਾ ਚਾਹੀਦਾ ਹੈ ਅਤੇ ਭਾਰ-ਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਲਈ ਮਨੀਲਾ ਸਰਕਾਰ ਨੂੰ ਕਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *