2 ਸਾਲ ਪਹਿਲਾਂ ਵਿਆਹੀ ਧੀ ਨੇ, ਜਿੰਦਗੀ ਨੂੰ ਆਖੀ ਅਲਵਿਦਾ, ਲਿਖਤੀ ਨੋਟ ਵੀ ਮਿਲਿਆ, ਮਾਂ ਨੇ ਦੱਸਿਆ ਇਹ ਕਾਰਨ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੇ ਰਣਜੀਤ ਨਗਰ ਇਲਾਕੇ ਵਿੱਚ ਇੱਕ ਵਿਆ-ਹੁਤਾ ਨੇ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕਾ ਮਹਿਲਾ ਦੀ ਪਹਿਚਾਣ ਤਮੰਨਾ ਨਾਮ ਦੇ ਰੂਪ ਵਜੋਂ ਹੋਈ ਹੈ, ਜਿਸ ਨੇ ਦੇਰ ਰਾਤ ਨੂੰ ਫਾ-ਹਾ, ਲਾ ਲਿਆ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਵੀਰਵਾਰ ਨੂੰ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

ਇਸ ਮਾਮਲੇ ਵਿਚ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਲੜਕੀ ਦਾ ਤਾਇਆ ਅੰਤਰ-ਜਾਤੀ (inter cast) ਵਿਆਹ ਕਰਨ ਕਰਕੇ ਉਨ੍ਹਾਂ ਲੋਕਾਂ ਨੂੰ ਤੰ-ਗ ਕਰ ਰਿਹਾ ਸੀ। ਪੁਲਿਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੁ-ਸਾ-ਈ-ਡ ਨੋਟ ਵੀ ਲਿਖਿਆ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 2 ਸਾਲ ਪਹਿਲਾਂ ਇਕ ਨੌਜਵਾਨ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੀ 10 ਮਹੀਨੇ ਦੀ ਇਕ ਧੀ ਵੀ ਹੈ। ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਜੇਠ ਨੂੰ ਇਸ ਅੰਤਰ-ਜਾਤੀ (inter cast) ਵਿਆਹ ਉਤੇ ਇਤਰਾਜ਼ ਸੀ ਅਤੇ ਉਹ ਉਸ ਦੀ ਲੜਕੀ ਨੂੰ ਅਕਸਰ ਧ-ਮ-ਕੀ-ਆਂ ਦਿੰਦਾ ਰਹਿੰਦਾ ਸੀ। ਧੀ ਦੇ ਪਤੀ ਨਾਲ ਵੀ ਕਈ ਵਾਰ ਦੁਰ-ਵਿਵਹਾਰ (ਗਾਲੀ-ਗਲੋਚ) ਕੀਤਾ ਗਿਆ ਸੀ।

ਜੇਠ ਨਾਲ ਝ-ਗ-ੜਾ

ਇਸ ਕਾਰਨ ਭਾਰਤੀ ਸ਼ਰਮਾ ਦੇ ਪਰਿਵਾਰ ਦਾ ਵੀ ਜੇਠ ਨਾਲ ਝ-ਗ-ੜਾ ਰਹਿਣ ਲੱਗਿਆ। ਅੱਗੇ ਭਾਰਤੀ ਨੇ ਦੱਸਿਆ ਕਿ ਉਸ ਦੇ ਜੇਠ ਨਾਲ ਝ-ਗ-ੜੇ ਵਿਚ ਉਸ ਦੀ ਧੀ ਦੇ ਖ਼ਿਲਾਫ਼ ਵੀ ਸ਼ਿਕਾਇਤ ਕੀਤੀ ਗਈ ਸੀ। ਇਸ ਕਾਰਨ ਉਹ ਪ੍ਰੇ-ਸ਼ਾ-ਨ ਰਹਿਣ ਲੱਗੀ ਅਤੇ ਬੁੱਧਵਾਰ ਰਾਤ ਉਸ ਨੇ ਫਾ-ਹਾ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ।

Leave a Reply

Your email address will not be published. Required fields are marked *