ਜਿਲ੍ਹਾ ਰੇਵਾੜੀ (ਹਰਿਆਣਾ) ਦੇ ਵਿੱਚ ਇੱਕ ਸੜਕ ਹਾਦਸੇ ਦੇ ਦੌਰਾਨ ਇੱਕ ਕੰਪਿਊਟਰ ਆਪ੍ਰੇਟਰ ਦੀ ਮੌ-ਤ ਹੋ ਗਈ ਹੈ। ਜਦੋਂ ਕੰਪਿਊਟਰ ਆਪ੍ਰੇਟਰ ਡਿਊਟੀ ਤੋਂ ਦੇਰ ਤੱਕ ਘਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਹ ਆਪਣੇ ਮੋਟਰਸਾਈਕਲ ਸਮੇਤ ਇਕ ਟੋਏ ਵਿੱਚ ਪਿਆ ਮਿਲਿਆ। ਉਥੋਂ ਤੁਰੰਤ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਬਾਵਲ ਦੀ ਪੁਲਿਸ ਨੇ ਅਣ-ਪਛਾਤੇ ਵਾਹਨ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰੇਵਾੜੀ ਜ਼ਿਲ੍ਹੇ ਦੇ ਪਿੰਡ ਹਜ਼ਾਰੀ ਬਾਗ ਦਾ ਰਹਿਣ ਵਾਲਾ ਅਨੁਰਾਗ ਉਮਰ 44 ਸਾਲ ਬਾਵਲ ਤਹਿਸੀਲ ਦਫ਼ਤਰ ਵਿੱਚ ਕੰਪਿਊਟਰ ਆਪ੍ਰੇਟਰ ਦੇ ਵਜੋਂ ਕੰਮ ਕਰਦਾ ਸੀ। ਉਹ ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਨੂੰ ਵੀ ਆਪਣੀ ਡਿਊਟੀ ਉਤੇ ਗਿਆ ਸੀ। ਜਦੋਂ ਸ਼ਾਮ ਤੱਕ ਵੀ ਉਹ ਘਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਚਿੰਤਾ ਹੋ ਗਈ। ਇਸ ਤੋਂ ਬਾਅਦ ਭਰਾ ਨਿਸ਼ਾਂਤ ਨੇ ਉਸ ਨੂੰ ਫੋਨ ਕੀਤਾ। ਪਰ ਅਨੁਰਾਗ ਨੇ ਫੋਨ ਨੂੰ ਰਿਸੀਵ ਨਹੀਂ ਕੀਤਾ।
ਕਿਸੇ ਅਣ-ਪਛਾਤੇ ਵਾਹਨ ਨੇ ਅਨੁਰਾਗ ਨੂੰ ਮਾ-ਰੀ ਟੱਕਰ
ਇਸ ਤੋਂ ਬਾਅਦ ਨਿਸ਼ਾਂਤ ਆਪਣੇ ਜੀਜਾ ਸੁਨੀਲ ਕੁਮਾਰ ਨਾਲ ਬਾਵਲ ਤਹਿਸੀਲ ਤੱਕ ਪਹੁੰਚ ਗਿਆ। ਇਧਰ, ਤਹਿਸੀਲ ਤੋਂ ਕਰੀਬ 500 ਮੀਟਰ ਅੱਗੇ ਨੂੰ ਹਾਈਵੇ ਵੱਲ ਜਾਂਦੇ ਸਮੇਂ ਅਨੁਰਾਗ ਸੜਕ ਕਿਨਾਰੇ ਆਪਣੇ ਮੋਟਰਸਾਈਕਲ ਸਮੇਤ ਇਕ ਟੋਏ ਵਿਚ ਪਿਆ ਮਿਲਿਆ। ਇਸ ਤੋਂ ਬਾਅਦ ਅਨੁਰਾਗ ਨੂੰ ਤੁਰੰਤ ਬਾਵਲ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਨਿਸ਼ਾਂਤ ਵੱਲੋਂ ਬਾਵਲ ਥਾਣੇ ਵਿਚ ਦਰਜ ਕਰਵਾਈ ਗਈ ਐੱਫ. ਆਈ. ਆਰ. ਮੁਤਾਬਕ ਉਸ ਦੇ ਭਰਾ ਦੀ ਕਿਸੇ ਅਣ-ਪਛਾਤੇ ਵਾਹਨ ਦੀ ਟੱ-ਕ-ਰ ਲੱਗਣ ਕਾਰਨ ਮੌ-ਤ ਹੋ ਗਈ। ਪੁਲੀਸ ਨੇ ਅਣ-ਪਛਾਤੇ ਵਾਹਨ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।