ਜਿਲ੍ਹਾ ਪਟਿਆਲਾ (ਪੰਜਾਬ) ਤੋਂ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਪਟਿਆਲਾ ਵਿਚ ਇਕ ਔਰਤ ਨੇ ਨਿੱਜੀ ਫਾਈਨਾਂਸਰ ਤੋਂ ਪ੍ਰੇ-ਸ਼ਾ-ਨ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਫਾਈਨਾਂਸਰਾਂ ਵਲੋਂ ਘਰ ਬੁਲਾ ਕੇ ਜ਼ਲੀਲ ਕਰਨ ਤੋਂ ਬਾਅਦ ਔਰਤ ਨੇ ਭਾਖੜਾ ਨਹਿਰ ਵਿਚ ਛਾ-ਲ, ਮਾ-ਰ ਦਿੱਤੀ। ਮ੍ਰਿਤਕ ਔਰਤ ਦੀ ਪਹਿਚਾਣ ਨਿਸ਼ਾ ਰਾਣੀ ਉਮਰ 50 ਸਾਲ ਵਾਸੀ ਬਾਬੂ ਸਿੰਘ ਕਾਲੋਨੀ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਵਲੋਂ ਨਿੱਜੀ ਫਾਇਨਾਂਸਰ ਸੰਜੂ, ਵਾਸੀ ਆਨੰਦ ਨਗਰ ਏ. ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਨਿਸ਼ਾ ਰਾਣੀ ਦੇ ਪਤੀ ਰਾਜਪਾਲ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਨੇ 2 ਸਾਲ ਪਹਿਲਾਂ ਸੰਜੂ ਤੋਂ 70 ਹਜ਼ਾਰ ਰੁਪਏ ਦਾ ਲੋਨ ਲਿਆ ਸੀ। ਇਨ੍ਹਾਂ ਵਿੱਚੋਂ 40 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਸਨ। ਫਾਇਨਾਂਸਰ ਬਾਕੀ ਪੈਸਿਆਂ ਦੇ ਲਈ ਉਸ ਦੀ ਪਤਨੀ ਨੂੰ ਲਗਾਤਾਰ ਪ੍ਰੇ-ਸ਼ਾ-ਨ ਕਰ ਰਿਹਾ ਸੀ।
20 ਮਾਰਚ ਨੂੰ ਦੋਸ਼ੀ ਨੇ ਉਸ ਦੀ ਪਤਨੀ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ। ਇੱਥੇ ਘਰ ਵਿਚ ਦੋਸ਼ੀ ਨੇ ਉਸ ਦੀ ਪਤਨੀ ਦੀ ਕਾਫੀ ਬੇਇੱ-ਜ਼ਤੀ ਕੀਤੀ। ਇਸ ਗੱਲ ਨੂੰ ਬਰ-ਦਾਸ਼ਤ ਨਾ ਕਰਦੇ ਹੋਏ 22 ਮਾਰਚ ਨੂੰ ਉਸ ਦੀ ਪਤਨੀ ਨੇ ਸਿੱਧੂਵਾਲ ਪਿੰਡ ਕੋਲ ਸਥਿਤ ਭਾਖੜਾ ਨਹਿਰ ਵਿੱਚ ਛਾ-ਲ, ਮਾ-ਰ ਦਿੱਤੀ। ਉਸ ਦੇ ਬੂਟ ਨਹਿਰ ਦੇ ਕੰਢੇ ਤੋਂ ਮਿਲੇ ਸਨ।
ਪੁਲਿਸ ਨੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪੀ
ਇਸ ਘ-ਟ-ਨਾ ਤੋਂ ਬਾਅਦ ਭੋਲੇ ਸ਼ੰਕਰ ਗੋਤਾਖੋਰ (ਗੋਤਾਖੋਰ) ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਅਤੇ ਉਨ੍ਹਾਂ ਦੀ ਟੀਮ ਮੌਕੇ ਉਤੇ ਪਹੁੰਚ ਗਈ। ਕੱਲ੍ਹ ਔਰਤ ਦੀ ਦੇਹ ਨਹਿਰ ਵਿੱਚੋਂ ਬਰਾ-ਮਦ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।