ਜਿਲ੍ਹਾ ਫਤਿਹਗੜ੍ਹ ਸਾਹਿਬ (ਪੰਜਾਬ) ਦੀ ਅਮਲੋਹ ਤਹਿਸੀਲ ਦੇ ਅੰਦਰ ਆਉਂਦੇ ਪਿੰਡ ਬੁੱਗਾ ਕਲਾਂ ਦੇ ਵਿੱਚ ਜ਼ਮੀਨੀ ਵਿ-ਵਾ-ਦ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭ-ਰਾ ਉਤੇ ਫਾ-ਇ-ਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਹਰਭਜਨ ਸਿੰਘ ਉਮਰ 42 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਘ-ਟ-ਨਾ ਨੂੰ ਅੰ-ਜਾ-ਮ ਦੇਣ ਤੋਂ ਬਾਅਦ ਦੋਸ਼ੀ ਭਰਾ ਕੁਲਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੁਲਦੀਪ ਸਿੰਘ ਖਿਲਾਫ ਥਾਣਾ ਅਮਲੋਹ ਵਿਚ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।
ਰਿਸ਼ਤੇਦਾਰ ਆਏ ਸੀ ਰਾਜੀਨਾਮਾ (ਸੁਲਹ) ਕਰਵਾਉਣ
ਇਸ ਮਾਮਲੇ ਬਾਰੇ ਪੁਲਿਸ ਦੇ ਦੱਸਣ ਮੁਤਾਬਕ ਦੋਹਾਂ ਭਰਾਵਾਂ ਵਿਚ ਕਾਫੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਝ-ਗ-ੜਾ ਚੱਲ ਰਿਹਾ ਸੀ। ਬੁੱਧਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਚੱਲ ਰਹੇ ਵਿ-ਵਾ-ਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਲਈ ਆਏ ਸਨ। ਅਜੇ ਆਪਸੀ ਸਮਝੌਤੇ ਦੇ ਲਈ ਗੱਲਬਾਤ ਚੱਲ ਹੀ ਰਹੀ ਸੀ ਕਿ ਦੋਵਾਂ ਭਰਾਵਾਂ ਵਿੱਚ ਫਿਰ ਤੋਂ ਝ-ਗ-ੜਾ ਹੋ ਗਿਆ। ਕੁਲਦੀਪ ਸਿੰਘ ਨੇ ਆਪਣੇ ਲਾਇ-ਸੈਂਸੀ ਰਿਵਾ-ਲਵਰ ਨਾਲ ਹਰਭਜਨ ਸਿੰਘ ਨੂੰ ਗੋ-ਲੀ, ਮਾ-ਰ ਦਿੱਤੀ। ਰਿਸ਼ਤੇਦਾਰਾਂ ਨੂੰ ਵੀ ਗੋ-ਲੀ ਮਾ-ਰ, ਦੇਣ ਦੀ ਧ-ਮ-ਕੀ ਦਿੱਤੀ ਤਾਂ ਲੋਕਾਂ ਨੇ ਕਮਰੇ ਵਿਚ ਲੁਕ ਕੇ ਆਪਣੀ ਜਾ-ਨ ਦਾ ਬਚਾਅ ਕੀਤਾ।
ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਆਈ ਸਾਹਮਣੇ
ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਦੇ ਨਾਲ ਹੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ। ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਡੀ. ਸੀ. ਪ੍ਰਨੀਤ ਕੌਰ ਸ਼ੇਰਗਿੱਲ ਨੇ ਸਮੂਹ ਲੋਕਾਂ ਨੂੰ 22 ਮਾਰਚ ਨੂੰ ਸ਼ਾਮ 5 ਵਜੇ ਤੱਕ ਆਪਣੇ ਹ-ਥਿ-ਆ-ਰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਸਨ। ਪਰ, 5 ਦਿਨ ਬੀਤ ਜਾਣ ਤੋਂ ਬਾਅਦ ਵੀ ਹ-ਥਿ-ਆ-ਰ ਜਮ੍ਹਾ ਨਹੀਂ ਕੀਤੇ ਜਾ ਸਕੇ। ਇਸ ਦਾ ਨਤੀਜਾ ਇਹ ਹੋਇਆ ਕਿ ਝ-ਗ-ੜੇ ਦੇ ਚੱਲਦਿਆਂ ਇੱਕ ਭਰਾ ਨੇ ਲਾਇ-ਸੰਸੀ ਹ-ਥਿ-ਆ-ਰ ਨਾਲ ਆਪਣੇ ਭ-ਰਾ ਦਾ ਕ-ਤ-ਲ ਕਰ ਦਿੱਤਾ।