ਲੜਕੀ ਨਾਲ, ਆਪਣੇ ਜਨਮ ਦਿਨ ਵਾਲੇ ਦਿਨ ਵਾਪਰਿਆ ਭਾਣਾ, ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਲਿਜਾਣ ਤੇ, ਡਾਕਟਰਾਂ ਨੇ ਕੀਤਾ ਮ੍ਰਿ-ਤ-ਕ ਐਲਾਨ

Punjab

ਜਿਲ੍ਹਾ ਪਟਿਆਲਾ (ਪੰਜਾਬ) ਤੋਂ ਇੱਕ ਬਹੁਤ ਹੀ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਜਨਮ-ਦਿਨ ਦਾ ਕੇ-ਕ ਖਾਣ ਤੋਂ ਬਾਅਦ ਜ-ਨ-ਮ ਦਿਨ ਵਾਲੀ ਲੜਕੀ ਉਮਰ 10 ਸਾਲ ਅਤੇ ਪੂਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ। ਇੰਨਾ ਹੀ ਨਹੀਂ ਜ-ਨ-ਮ, ਦਿਨ ਵਾਲੀ ਲੜਕੀ ਦੀ ਸਵੇਰ ਤੱਕ ਮੌ-ਤ ਵੀ ਹੋ ਗਈ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

ਇਸ ਮਾਮਲੇ ਸਬੰਧੀ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਕਾਜਲ ਵਾਸੀ ਅਮਨ ਨਗਰ ਪਟਿਆਲਾ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ। ਕਾਜਲ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ 24 ਮਾਰਚ ਨੂੰ ਉਸ ਦੀ ਧੀ ਮਾਨਵੀ ਦਾ ਜ-ਨ-ਮ ਦਿਨ ਸੀ। ਇਹ ਕੇ-ਕ ਮਾਨਵੀ ਦੇ ਜ-ਨ-ਮ ਦਿਨ ਉਤੇ ਪਰਿਵਾਰ ਵੱਲੋਂ ਆਨ-ਲਾਈਨ ਆਰਡਰ ਕੀਤਾ ਗਿਆ ਸੀ। ਕੇਕ ਡਿਲੀ-ਵਰ ਹੋਣ ਤੋਂ ਇਕ ਘੰਟੇ ਬਾਅਦ ਸ਼ਾਮ ਨੂੰ 7 ਵਜੇ ਕੇ-ਕ ਕੱਟਿਆ ਗਿਆ ਅਤੇ ਕੇ-ਕ ਖਾਧਾ ਗਿਆ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਿਹਤ ਖਰਾਬ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਾਨਵੀ ਨੂੰ ਵੀ ਉਲ-ਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਉਲ-ਟੀਆਂ ਕਰਨ ਤੋਂ ਬਾਅਦ ਰਾਤ ਨੂੰ ਸੌਂ ਗਈ। ਤੜਕੇ 4 ਵਜੇ ਉਸ ਦੀ ਲੜਕੀ ਦਾ ਸਰੀਰ ਠੰਡਾ ਪੈ ਗਿਆ ਸੀ ਅਤੇ ਜਦੋਂ ਪਰਿਵਾਰ ਵਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।

Leave a Reply

Your email address will not be published. Required fields are marked *