ਜਿਲ੍ਹਾ ਮੋਗਾ (ਪੰਜਾਬ) ਵਿਚ ਅੱਜ ਸਵੇਰੇ ਪਿੰਡ ਚੱਕੀਆਂਵਾਲਾ ਦੇ ਰਹਿਣ ਵਾਲੇ ਸਤਪਾਲ ਉਮਰ 35 ਸਾਲ ਨਾਮ ਦੇ ਨੌਜਵਾਨ ਦੀ ਦੇਹ ਉਸ ਦੇ ਘਰ ਤੋਂ ਥੋੜ੍ਹੀ ਦੂਰੀ ਉਤੇ ਪਈ ਮਿਲੀ ਹੈ। ਪੁਲਿਸ ਨੇ CCTV ਫੁਟੇਜ ਦੇ ਆਧਾਰ ਉਤੇ ਇਸ ਕ-ਤ-ਲ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਸਤਪਾਲ ਦੇ ਰੂਪ ਵਜੋਂ ਹੋਈ ਹੈ। ਸਤਪਾਲ ਅਤੇ ਸੰਜੀਵ ਕੁਮਾਰ ਦੋਵੇਂ ਕਿਸੇ ਜਗ੍ਹਾ ਉਤੇ ਕੰਮ ਕਰ ਰਹੇ ਸਨ ਅਤੇ ਖਾ-ਪੀ ਰਹੇ ਸਨ। ਇਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ। ਪੁਲਿਸ ਨੇ ਦੋਸ਼ੀ ਨੂੰ ਕਾ-ਬੂ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੇ ਪ੍ਰਤਾਪ ਰੋਡ ਨੇੜੇ ਸਤਪਾਲ ਨਾਮ ਦੇ ਇਕ ਨੌਜਵਾਨ ਦੀ ਦੇਹ ਪਈ ਮਿਲੀ ਸੀ ਅਤੇ ਉਸ ਦੇ ਸਿਰ ਉਤੇ ਗੰਭੀਰ ਸੱ-ਟਾਂ ਦੇ ਨਿਸ਼ਾਨ ਸਨ।
ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਪੁਲਿਸ ਵਲੋਂ ਇਲਾਕੇ ਵਿਚ ਲੱਗੇ ਸਾਰੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ, ਕੈਮਰੇ ਦੀ ਫੁਟੇਜ ਦੀ ਘੋਖ ਕਰਨ ਤੋਂ ਬਾਅਦ ਸਿਰਫ ਚਾਰ ਘੰਟਿਆਂ ਵਿਚ ਹੀ ਦੋਸ਼ੀ ਦੀ ਪਹਿਚਾਣ ਕਰ ਲਈ ਗਈ।
ਖਾਣ-ਪੀਣ ਨੂੰ ਲੈ ਕੇ ਹੋਇਆ ਸੀ ਝਗੜਾ
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਤਪਾਲ ਅਤੇ ਸੰਜੀਵ ਕੁਮਾਰ ਦੋਵੇਂ ਕਿਸੇ ਥਾਂ ਉਤੇ ਕੰਮ ਕਰ ਰਹੇ ਸਨ ਅਤੇ ਇਕੱਠੇ ਖਾ-ਪੀ ਰਹੇ ਸਨ। ਇਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਤਕਰਾਰ ਹੋ ਗਈ ਸੀ, ਅਸੀਂ ਦੋਸ਼ੀ ਸੰਜੀਵ ਨੂੰ ਗ੍ਰਿਫਤਾਰ ਕਰ ਲਿਆ ਹੈ, ਉਸ ਦਾ ਰਿਮਾਂਡ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ, ਪੁਲਿਸ ਵਲੋਂ ਸ਼ਿਰਫ 4 ਘੰਟਿਆਂ ਵਿਚ ਹੀ ਇਸ ਕ-ਤ-ਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ।