ਹੜ੍ਹਾਂ ਕਾਰਨ ਫਸਲ ਦੀ ਬਿਜਾਈ ਨਾ ਹੋਣ ਕਾਰਨ, ਦੁ-ਖੀ ਕਿਸਾਨ ਨੇ ਤਿਆਗੀ ਜਿੰਦਗੀ, ਪਿੰਡ ਵਾਲਿਆਂ ਨੇ ਦੱਸੀ ਇਹ ਵਜ੍ਹਾ

Punjab

ਜਿਲ੍ਹਾ ਕਪੂਰਥਲਾ (ਪੰਜਾਬ) ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਬਾਊਪੁਰ ਜਦੀਦ ਦੇ ਵਿਚ ਕਰਜ਼ੇ ਕਾਰਨ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਇਕ ਕਿਸਾਨ ਵੱਲੋਂ ਕੋਈ ਜ਼-ਹਿ-ਰੀ-ਲੀ ਦਵਾਈ ਲੈ ਕੇ ਖੁ-ਦ-ਕੁ-ਸ਼ੀ ਕਰਨ ਦਾ ਦੁ-ਖ-ਦ ਮਾਮਲਾ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਜੰਟ ਸਿੰਘ ਵਾਸੀ ਪਿੰਡ ਬਾਊਪੁਰ ਜਦੀਦ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਦੇਰ ਸ਼ਾਮ ਨੂੰ ਮਾਨ-ਸਿਕ ਪ੍ਰੇ-ਸ਼ਾ-ਨੀ ਕਾਰਨ ਪਿੰਡ ਬਾਊਪੁਰ ਜੱਦੀਦ ਦੇ ਰਹਿਣ ਵਾਲੇ ਕਿਸਾਨ ਗੁਰਜੰਟ ਸਿੰਘ ਨੇ ਕੋਈ ਜ਼-ਹਿ-ਰੀ ਚੀਜ਼ ਨਿ-ਗ-ਲ ਲਈ। ਜਿਸ ਕਾਰਨ ਉਸ ਦਾ ਹਾਲ ਵਿਗੜ ਗਿਆ। ਕਿਸਾਨ ਨੂੰ ਤੁਰੰਤ ਹੀ ਸੁਲਤਾਨਪੁਰ ਲੋਧੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

ਮਾਨ-ਸਿਕ ਤੌਰ ਤੇ ਚੱਲ ਰਿਹਾ ਸੀ ਪ੍ਰੇ-ਸ਼ਾ-ਨ

ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਸਰਵਣ ਸਿੰਘ ਬਾਊਪੁਰ, ਕਿਸਾਨ ਪਰਮਜੀਤ ਸਿੰਘ ਬਾਊਪੁਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਮੰਡ ਖੇਤਰ ਵਿੱਚ ਹਰ ਵਾਰ ਹੜ੍ਹ ਆਉਣ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ। ਜਿਸ ਕਾਰਨ ਗੁਰਜੰਟ ਸਿੰਘ ਮਾਨਸਿਕ ਤੌਰ ਉਤੇ ਕਾਫੀ ਪ੍ਰੇ-ਸ਼ਾ-ਨ ਰਹਿੰਦਾ ਸੀ। ਕਿਉਂਕਿ ਗੁਰਜੰਟ ਸਿੰਘ ਦੇ ਖੇਤ ਅਜੇ ਵੀ ਰੇਤ ਨਾਲ ਭਰੇ ਪਏ ਹਨ। ਜਿਸ ਕਾਰਨ ਅਗਲੀ ਫ਼ਸਲ ਦੀ ਬਿਜਾਈ ਨਹੀਂ ਹੋ ਪਾ ਰਹੀ ਸੀ ਅਤੇ ਆਰ-ਥਿਕ ਸੰਕਟ ਡੂੰਘਾ ਹੋਣ ਲੱਗਾ ਹੈ।

ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪੀ

ਇਸ ਗੱਲ ਤੋਂ ਦੁ-ਖੀ ਹੋਣ ਕਾਰਨ ਉਸ ਨੇ ਦੇਰ ਸ਼ਾਮ ਨੂੰ ਕੋਈ ਜ਼-ਹਿ-ਰੀ ਚੀਜ਼ ਨਿ-ਗ-ਲ ਲਈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰਜੰਟ ਸਿੰਘ ਦਾ ਬੈਂਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਸਰਕਾਰ ਉਸ ਦੇ ਪਰਿਵਾਰ ਦੀ ਆਰ-ਥਿਕ ਸਹਾਇਤਾ ਕਰੇ। ਥਾਣਾ ਕਬੀਰਪੁਰ ਦੇ ਅਫਸਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

Leave a Reply

Your email address will not be published. Required fields are marked *