ਅਬੋਹਰ (ਪੰਜਾਬ) ਦੀ ਠਾਕੁਰ ਅਬਾਦੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਰਥਿਕ ਤੰ-ਗੀ ਅਤੇ ਮਾਨ-ਸਿਕ ਪ੍ਰੇ-ਸ਼ਾ-ਨੀ ਕਾਰਨ ਨਹਿਰ ਵਿੱਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਤਿੰਨ ਦਿਨਾਂ ਤੋਂ ਲਾ-ਪ-ਤਾ ਹੋਏ ਨੌਜਵਾਨ ਦੀ ਦੇਹ ਅੱਜ ਪਿੰਡ ਤੂਤਵਾਲਾ ਅਤੇ ਗਿੱਦੜਾਂਵਾਲੀ ਵਿਚਕਾਰ ਗੰਗਾ ਨ-ਹਿ-ਰ ਵਿੱਚੋਂ ਮਿਲੀ ਹੈ। ਸੂਚਨਾ ਮਿਲੀ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਵਲੋਂ ਨੌਜਵਾਨ ਦੀ ਦੇਹ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਜੀਵ ਉਮਰ 20 ਸਾਲ ਪੁੱਤਰ ਇੰਦਰਰਾਜ ਵਾਸੀ ਠੱਕਰ ਅਬਾਦੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜੀਵ ਪਹਿਲਾਂ ਮੋਬਾਈਲਾਂ ਦੀ ਦੁਕਾਨ ਉਤੇ ਕੰਮ ਕਰਦਾ ਸੀ। ਪਰ ਉਸ ਨੇ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਦੁਕਾਨ ਛੱਡ ਦਿੱਤੀ ਸੀ। ਹੁਣ ਬੇਰੁਜ਼ਗਾਰ ਹੋਣ ਦੇ ਕਾਰਨ ਉਹ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿੰਦਾ ਸੀ। ਇਸ ਕਾਰਨ ਬੀਤੀ 30 ਮਾਰਚ ਨੂੰ ਉਹ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ ਅਚਾ-ਨਕ ਮੋਟਰਸਾਈਕਲ ਉਤੇ ਕਿਤੇ ਚਲਿਆ ਗਿਆ ਅਤੇ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਪਰਿਵਾਰ ਨੇ 31 ਮਾਰਚ ਨੂੰ ਸਿਟੀ ਦੋ ਵਿੱਚ ਰਾਜੀਵ ਦੇ ਲਾ-ਪ-ਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਨਹਿਰ ਦੇ ਕੰਢੇ ਦੇਖਿਆ ਗਿਆ, ਨੌਜਵਾਨ ਦਾ ਮੋਟਰਸਾਈਕਲ
ਇਸ ਦੌਰਾਨ ਪਿੰਡ ਰੂਪਨਗਰ ਨੇੜੇ ਰਾਜੀਵ ਦਾ ਮੋਟਰਸਾਈਕਲ ਖੜ੍ਹਾ ਦੇਖਿਆ ਗਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਲਗਾਤਾਰ ਨਹਿਰ ਵਿਚ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਦੇਹ ਨੂੰ ਤੂਤਵਾਲਾ ਅਤੇ ਗਿੱਦੜਾਂਵਾਲੀ ਵਿਚਕਾਰ ਨ-ਹਿ-ਰ ਵਿਚ ਦੇਖਿਆ ਗਿਆ। ਜਿਸ ਦੀ ਸੂਚਨਾ ਮਿਲਣ ਉਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਅਨੀਸ਼, ਨਰੂਲਾ ਬਿੱਟੂ ਅਤੇ ਸੋਨੂੰ ਗਰੋਵਰ ਮੌਕੇ ਉਤੇ ਪਹੁੰਚੇ ਅਤੇ ਪੁਲਿਸ ਦੀ ਮੌਜੂਦਗੀ ਵਿਚ ਗੋਤਾਖੋਰਾਂ ਦੀ ਮਦਦ ਨਾਲ ਦੇਹ ਨੂੰ ਬਾਹਰ ਕੱਢਿਆ ਗਿਆ। ਇੱਥੇ ਥਾਣਾ ਸਿਟੀ 2 ਦੀ ਪੁਲਿਸ ਵੱਲੋਂ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ।