ਜਿਲ੍ਹਾ ਫਰੀਦਕੋਟ (ਪੰਜਾਬ) ਦੇ ਕੋਟਕਪੂਰਾ ਵਿੱਚ ਇੱਕ ਟੈਂਪੂ ਟਾਟਾ ਐਸ (ਛੋਟਾ ਹਾਥੀ) ਵਿੱਚ ਸਵਾਰ ਇੱਕੋ ਪਿੰਡ ਦੇ ਪੰਜ ਵਿਅਕਤੀਆਂ ਦੀ ਟਰਾਲੇ ਨਾਲ ਹੋਈ ਟੱ-ਕ-ਰ ਦੌਰਾਨ ਮੌ-ਤ ਹੋ ਗਈ ਹੈ। ਇਸ ਦੌਰਾਨ ਕਰੀਬ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਤੋਂ ਸ਼ੁੱਕਰਵਾਰ ਦੀ ਰਾਤ ਨੂੰ 2 ਵਜੇ ਵਾਪਰਿਆ ਹੈ। ਇਹ ਹਾਦਸਾ ਇੰਨਾ ਭਿ-ਆ-ਨ-ਕ ਸੀ ਕਿ ਛੋਟਾ ਹਾਥੀ ਦੋ ਹਿੱਸਿਆਂ ਵਿਚ ਹੋ ਗਿਆ।
ਇਨ੍ਹਾਂ ਮ੍ਰਿਤਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਹਿਚਾਣ ਸੁਖਦੇਵ ਰਾਜ ਉਮਰ 38 ਸਾਲ, ਲਵਪ੍ਰੀਤ ਉਮਰ 22 ਸਾਲ, ਕਰਮਜੀਤ ਕੌਰ ਉਮਰ 36 ਸਾਲ ਪਤਨੀ ਸੁਰੇਸ਼ ਕੁਮਾਰ, ਕਰਮਜੀਤ ਕੌਰ ਉਮਰ 35 ਸਾਲ ਪਤਨੀ ਸੁਖਚੈਨ ਸਿੰਘ ਅਤੇ ਦੀਪਕ ਕੁਮਾਰ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ।
ਇਹ ਸਾਰੇ ਹੀ ਮੁਕਤਸਰ ਦੇ ਪਿੰਡ ਮਰਾੜ ਦੇ ਰਹਿਣ ਵਾਲੇ ਸਨ। ਜ਼ਖ਼ਮੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਬਾਬਾ ਪੀਰ ਨਿਗਾਹੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਪੰਜਗਰਾਈ ਖੁਰਦ ਨੇੜੇ ਇਹ ਹਾਦਸਾ ਵਾਪਰ ਗਿਆ।
ਟਰਾਲੇ ਨੂੰ ਆਉਂਦਾ ਦੇਖ, ਰੋਕ ਲਿਆ ਸੀ ਛੋਟਾ ਹਾਥੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜ਼ਖਮੀਆਂ ਨੇ ਦੱਸਿਆ ਕਿ ਛੋਟੇ ਹਾਥੀ ਵਿੱਚ ਡਰਾਈਵਰ ਸਮੇਤ 11 ਲੋਕ ਸਵਾਰ ਸਨ। ਜਦੋਂ ਛੋਟਾ ਹਾਥੀ ਪੰਜਗਰਾਈ ਖੁਰਦ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਇੱਕ ਟਰਾਲਾ ਆਉਂਦਾ ਦਿਖਾਈ ਦਿੱਤਾ। ਉਹ ਗਲਤ ਪਾਸੇ ਵੱਲ ਨੂੰ ਵਧ ਰਿਹਾ ਸੀ। ਇਹ ਦੇਖ ਕੇ ਡਰਾਈਵਰ ਨੇ ਬ੍ਰੇਕ ਲਗਾ ਕੇ ਗੱਡੀ ਨੂੰ ਸੜਕ ਤੋਂ ਥੱਲੇ ਲਾਹ ਲਿਆ।
ਟਕਰਾਉਣ ਤੋਂ ਬਾਅਦ ਟੈਂਪੂ ਦੇ ਹੋਏ ਦੋ ਟੁਕੜੇ
ਪਰ ਟਰਾਲਾ ਡਰਾਈਵਰ ਨੇ ਟਰਾਲਾ ਰੋਕਿਆ ਨਹੀਂ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾ-ਰ ਦਿੱਤੀ। ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਛੋਟਾ ਹਾਥੀ ਅੱਧ ਵਿਚੋਂ ਟੁੱਟ ਗਿਆ। ਡਰਾਈਵਰ ਸਮੇਤ ਵਿਚ ਬੈਠੇ ਪੰਜ ਲੋਕਾਂ ਦੀ ਮੌ-ਤ ਹੋ ਗਈ।