ਜਿਲ੍ਹਾ ਪਟਿਆਲਾ (ਪੰਜਾਬ) ਦੇ ਆਨੰਦ ਨਗਰ ਐਕਸਟੈਂਸ਼ਨ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਬਜੁਰਗ ਨੇ ਧੋ-ਖੇ ਦਾ ਸ਼ਿਕਾਰ ਹੋਣ ਤੋਂ ਬਾਅਦ ਕੋਈ ਜ਼-ਹਿ-ਰੀ-ਲੀ ਚੀਜ਼ ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਸ਼ਿਆਮ ਲਾਲ ਉਮਰ ਕਰੀਬ 65 ਸਾਲ ਦੇ ਰੂਪ ਵਜੋਂ ਹੋਈ ਹੈ। ਉਸ ਦੀ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪੁਲਿਸ ਨੇ ਉਸ ਦੇ ਪੁੱਤਰ ਜੈ ਕ੍ਰਿਸ਼ਨ ਦੇ ਬਿਆਨਾਂ ਦੇ ਆਧਾਰ ਉਤੇ ਐੱਫ. ਆਈ. ਆਰ. ਦਰਜ ਕੀਤੀ ਹੈ।
ਇਸ ਮਾਮਲੇ ਵਿਚ ਜੈ ਕ੍ਰਿਸ਼ਨ ਨੇ ਆਪਣੇ ਪਿਤਾ ਦੀ ਖ਼ੁ-ਦ-ਕੁ-ਸ਼ੀ ਦੇ ਲਈ ਏਕਤਾ ਬਿਹਾਰ ਕਲੋਨੀ ਦੇ ਰਹਿਣ ਵਾਲੇ ਭੁਪੇਸ਼ ਕੁਮਾਰ, ਰਾਣੀ ਬਾਗ ਭਵਾਨੀਗੜ੍ਹ ਰੋਡ ਨਾਭਾ ਦੇ ਰਹਿਣ ਵਾਲੇ ਹਰਦੀਪ ਸਿੰਘ, ਗੁਰਬਖਸ਼ ਕਲੋਨੀ ਦੇ ਰਹਿਣ ਵਾਲੇ ਦੇਸਰਾਜ ਅਤੇ ਪਵਨ ਕੁਮਾਰ ਵਾਸੀ ਅਰਬਨ ਸਟੇਟ ਉਤੇ ਦੋਸ਼ ਲਾਏ ਹਨ। ਪੁਲਿਸ ਵਲੋਂ ਇਨ੍ਹਾਂ ਸਾਰੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਦੋਸ਼ੀਆਂ ਨੇ ਨਹੀਂ ਭਰੀ ਸੀ ਕਿਸ਼ਤ
ਜੈ ਕ੍ਰਿਸ਼ਨ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਡਿਪਾਰਟਮੈਂਟਲ ਸਟੋਰ ਤੋਂ ਇਲਾਵਾ ਆਟਾ ਚੱਕੀ ਵੀ ਹੈ। ਸਤੰਬਰ 2023 ਵਿੱਚ, ਭੂਪੇਸ਼ ਕੁਮਾਰ ਨੇ ਇਨ੍ਹਾਂ ਲੋਕਾਂ ਦੇ ਨਾਲ ਉਸ ਦੇ ਪਿਤਾ ਦੇ ਨਾਲ ਮੁਲਾਕਾਤ ਕਰਦੇ ਹੋਇਆਂ ਕਿਹਾ ਕਿ ਚੱਕੀ ਨੂੰ ਬਿਹਤਰ ਬਣਾਉਣ ਲਈ ਉਹ 22 ਲੱ-ਖ ਰੁਪਏ ਦਾ ਲੋਨ ਕਰਵਾ ਦੇਣਗੇ। ਲੋਨ ਪਾਸ ਕਰਵਾਉਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਕਰੀਬ 10 ਲੱ-ਖ 41 ਹਜ਼ਾਰ ਰੁਪਏ ਆਪਣੇ ਕੋਲ ਰੱਖ ਲਏ ਅਤੇ ਕਿਹਾ ਕਿ ਉਹ ਇਹ ਲੋਕ 85 ਲੱਖ ਰੁਪਏ ਦਾ ਹੋਰ ਵੀ ਲੋਨ ਪਾਸ ਕਰਵਾ ਦੇਣਗੇ। ਆਪਣੇ ਕੋਲ ਰੱਖੀ 10 ਲੱ-ਖ 41000 ਰੁਪਏ ਰਕਮ ਦੀ ਕਿਸ਼ਤ ਉਹ ਖੁਦ ਭਰ ਦੇਣਗੇ।
ਇਸ ਰਕਮ ਦੇ ਬਦਲੇ ਵਿਚ ਦੋਸ਼ੀਆਂ ਨੇ ਆਪਣੇ ਚੈੱਕ ਸ਼ਿਆਮ ਲਾਲ ਨੂੰ ਸਿਕਿਉਰਿਟੀ ਦੇ ਵਜੋਂ ਸੌਂਪੇ ਸਨ। ਪਰ ਦੋਸ਼ੀਆਂ ਨੇ ਲੋਨ ਦੀ ਕਿਸ਼ਤ ਨਹੀਂ ਭਰੀ। ਜਿਸ ਕਾਰਨ ਬੈਂਕ ਕਰਮਚਾਰੀ ਕਰਜ਼ੇ ਦੀ ਵਸੂਲੀ ਲਈ ਉਸ ਦੇ ਘਰ ਆਉਣ ਲੱਗੇ ਅਤੇ ਉਸ ਦੇ ਪਿਤਾ ਇਸ ਗੱਲ ਦੀ ਚਿੰਤਾ ਵਿਚ ਰਹਿਣ ਲੱਗੇ।