ਪੜ੍ਹਾਈ ਦੀ ਗੱਲ ਨੂੰ ਲੈ ਕੇ, ਗੁੱ-ਸੇ ਵਿਚ ਆਏ ਪਿਤਾ ਨੇ ਕਰਿਆ ਦੁ-ਖ-ਦ ਕੰਮ, ਜਖਮੀਂ ਧੀ ਨੇ ਤੋੜਿਆ ਦਮ, ਮਾਮਲਾ ਦਰਜ, ਜਾਂਂਚ ਜਾਰੀ

Punjab

ਰਾਜਸਥਾਨ ਸੂਬੇ ਦੇ ਸਿਰੋਹੀ ਜ਼ਿਲ੍ਹੇ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਥੇ ਇੱਕ ਪਿਤਾ ਨੇ ਬੇ-ਰ-ਹਿ-ਮੀ ਦੀਆਂ ਸਾਰੀਆਂ ਹੱ-ਦਾਂ ਪਾਰ ਕਰ ਦਿੱਤੀਆਂ ਅਤੇ ਆਪਣੀ 17 ਸਾਲ ਉਮਰ ਦੀ ਧੀ ਦਾ ਕੁੱ-ਟ, ਕੇ ਕ-ਤ-ਲ ਕਰ ਦਿੱਤਾ। ਇਹ ਘ-ਟ-ਨਾ ਅਬੂ ਰੋਡ ਸਿਟੀ ਥਾਣਾ ਖੇਤਰ ਦੇ ਗਾਂਧੀਨਗਰ ਦੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪੂਰੀ ਟੀਮ ਨਾਲ ਮੌਕੇ ਉਤੇ ਪਹੁੰਚ ਗਈ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਿਰੋਹੀ ਜ਼ਿਲੇ ਦੇ ਆਬੂ ਰੋਡ ਸਿਟੀ ਥਾਣਾ ਏਰੀਏ ਦੇ ਗਾਂਧੀਨਗਰ ਵਿਚ ਪੜ੍ਹਾਈ ਨੂੰ ਲੈ ਕੇ ਗੁੱ-ਸੇ ਵਿਚ ਆਏ ਇਕ ਪਿਤਾ ਨੇ ਆਪਣੀ 17 ਸਾਲ ਉਮਰ ਦੀ ਧੀ ਨੂੰ ਇੰਨੀ ਬੁਰੀ ਤਰ੍ਹਾਂ ਕੁੱ-ਟਿ-ਆ ਕਿ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਬੂ ਰੋਡ ਸਿਟੀ ਥਾਣਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲੜਕੀ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾਇਆ ਹੈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੀ. ਓ. ਪੁਸ਼ਪੇਂਦਰ ਵਰਮਾ ਨੇ ਦੱਸਿਆ ਕਿ ਗਾਂਧੀਨਗਰ ਦੇ ਰਹਿਣ ਵਾਲੇ ਫਤਿਹ ਮੁਹੰਮਦ ਨੇ ਪੜ੍ਹਾਈ ਦੀ ਕਿਸੇ ਗੱਲ ਨੂੰ ਲੈ ਕੇ 11ਵੀਂ ਜਮਾਤ ਵਿਚ ਪੜ੍ਹਦੀ 17 ਸਾਲਾ ਧੀ ਮੋਮੀਨਾ ਦੀ ਬੇ-ਰ-ਹਿ-ਮੀ ਨਾਲ ਕੁੱ-ਟ-ਮਾ-ਰ ਕਰ ਦਿੱਤੀ। ਜਿਸ ਕਾਰਨ ਮੋਮੀਨਾ ਦੇ ਸਰੀਰ ਦੇ ਅੰਦਰੂਨੀ ਹਿੱਸੇ ਉਤੇ ਗੰਭੀਰ ਸੱ-ਟਾਂ ਲੱਗੀਆਂ। ਜਦੋਂ ਜ਼ਖਮੀ ਲੜਕੀ ਦਾ ਹਾਲ ਵਿਗੜਨ ਲੱਗਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਮੋਮੀਨਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਘ-ਟ-ਨਾ ਦੀ ਸੂਚਨਾ ਇਲਾਕੇ ਵਿਚ ਜੰਗਲ ਦੀ ਅੱ-ਗ ਵਾਂਗ ਫੈਲ ਗਈ। ਆਬੂ ਰੋਡ ਸਿਟੀ ਪੁਲਿਸ ਨੂੰ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਬੰਸੀਲਾਲ ਸਾਦ, ਐੱਸ. ਆਈ. ਮਾਇਆ ਪੰਡਿਤ ਸਮੇਤ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਘ-ਟ-ਨਾ ਵਾਲੀ ਥਾਂ ਦਾ ਨੇੜਿਓਂ ਮੁਆਇਨਾ ਕੀਤਾ ਅਤੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ।

ਇਸ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਪਿਤਾ ਫਤਿਹ ਮੁਹੰਮਦ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਤੋਂ ਪੁੱਛ ਗਿੱਛ ਕਰ ਰਹੀ ਹੈ। ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸ. ਐਚ. ਓ. ਬੰਸੀਲਾਲ ਸਾਦ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਅਕਰਮ ਦੀ ਰਿਪੋਰਟ ਉਤੇ ਉਸ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਦੇਹ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *