ਆਪਣਾ ਬਿਹਤਰ ਭਵਿੱਖ ਬਣਾਉਣ ਦੇ ਲਈ ਹਰਿਆਣਾ ਦੇ ਅੰਬਾਲਾ ਤੋਂ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਦੀ ਮੌ-ਤ ਹੋ ਗਈ ਹੈ। ਸ਼ਨੀਵਾਰ ਨੂੰ ਜਦੋਂ ਉਸ ਦੀ ਦੇਹ ਘਰ ਪਹੁੰਚੀ ਤਾਂ ਪਰਿਵਾਰ ਵਿਚ ਮਾਤਮ ਛਾ ਗਿਆ। ਮ੍ਰਿਤਕ ਨੌਜਵਾਨ ਆਪਣੇ ਪਿਛੇ ਪਤਨੀ ਅਤੇ ਦੋ ਛੋਟੀਆਂ ਧੀਆਂ ਨੂੰ ਛੱਡ ਗਿਆ ਹੈ।
ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਏਜੰਟ ਦੀ ਬਦੌਲਤ ਹੋਇਆ ਹੈ ਕਿਉਂਕਿ ਏਜੰਟ ਨੇ ਨੌਜਵਾਨ ਨੂੰ ਜਰਮਨੀ ਭੇਜਣ ਲਈ ਪੈਸੇ ਲਏ ਸਨ ਪਰ ਰਸਤੇ ਵਿੱਚ ਹੀ ਉਸ ਦੀ ਮੌ-ਤ ਹੋ ਗਈ ਅਤੇ ਏਜੰਟ ਉਨ੍ਹਾਂ ਨੂੰ ਗੁੰਮ-ਰਾਹ ਕਰਦਾ ਰਿਹਾ ਕਿ ਨੌਜਵਾਨ ਵਿਦੇਸ਼ ਵਿੱਚ ਠੀਕ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਦੇਹ ਦਾ ਅੰਤਿਮ ਸਸਕਾਰ ਕੀਤਾ।
ਜਰਮਨ ਭੇਜਣ ਲਈ ਮੰਗੇ ਸਨ 13.50 ਲੱ-ਖ ਰੁਪਏ
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੰਜੀਵ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਉਸ ਦਾ ਸਭ ਤੋਂ ਛੋਟਾ ਭਰਾ ਅਨਿਲ ਕੁਮਾਰ ਪ੍ਰਾਈਵੇਟ ਤੌਰ ਉਤੇ ਕੰਮ ਕਰਦਾ ਸੀ। ਉਸ ਦਾ ਵਿਆਹ ਕਰੀਬ ਛੇ ਸਾਲ ਪਹਿਲਾਂ ਰਾਮਸ਼ਰਨ ਮਾਜਰਾ ਦੀ ਰਹਿਣ ਵਾਲੀ ਕਵਿਤਾ ਨਾਲ ਹੋਇਆ ਸੀ। ਉਸ ਦੀਆਂ ਦੋ ਧੀਆਂ ਹਨ। ਉਹ ਵਿਦੇਸ਼ ਜਾ ਕੇ ਕੰਮ ਕਰਨਾ ਚਾਹੁੰਦਾ ਸੀ। ਉਨ੍ਹਾਂ ਨੂੰ ਕਿਸੇ ਤੋਂ ਪਤਾ ਲੱਗਿਆ ਕਿ ਪਿੰਡ ਸਰਾਂ ਦਾ ਰਹਿਣ ਵਾਲਾ ਵਿਮਲ ਸੈਣੀ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਉਸ ਨਾਲ ਆਪਣੇ ਛੋਟੇ ਭਰਾ ਅਨਿਲ ਨੂੰ ਬਾਹਰ ਭੇਜਣ ਦੀ ਗੱਲ ਕੀਤੀ।
ਇਸ ਉਤੇ ਵਿਮਲ ਸੈਣੀ ਉਨ੍ਹਾਂ ਦੇ ਘਰ ਆਇਆ ਅਤੇ ਕਿਹਾ ਕਿ ਉਹ ਉਸ ਦੇ ਭਰਾ ਨੂੰ ਜਰਮਨੀ ਭੇਜ ਦੇਵੇਗਾ। ਇਸ ਲਈ ਸਾਢੇ ਤੇਰਾਂ ਲੱ-ਖ ਵਿੱਚ ਮਾਮਲਾ ਤੈਅ ਹੋ ਗਿਆ। ਉਸ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਅਨਿਲ ਦਾ ਪਾਸਪੋਰਟ ਅਤੇ 50 ਹਜ਼ਾਰ ਰੁਪਏ ਦੇਣੇ ਪੈਣਗੇ ਅਤੇ ਵੀਜ਼ਾ ਆਉਣ ਤੋਂ ਬਾਅਦ 2 ਲੱ-ਖ ਰੁਪਏ ਦੇਣੇ ਪੈਣਗੇ। ਪੰਜ ਲੱਖ ਰੁਪਏ ਫਲਾਈਟ ਤੋਂ ਬਾਅਦ ਅਦਾ ਕਰਨੇ ਪੈਣਗੇ ਅਤੇ ਬਾਕੀ ਦੀ ਰਕਮ ਅਨਿਲ ਸੈਣੀ ਦੇ ਜਰਮਨੀ ਪਹੁੰਚਣ ਤੋਂ ਬਾਅਦ ਅਦਾ ਕਰਨੀ ਪਵੇਗੀ।
ਉਸ ਨੇ ਦੱਸਿਆ ਕਿ ਰਸਤੇ ਵਿੱਚ 10-15 ਦਿਨਾਂ ਦੀ ਬਰੇਕ ਲੱਗੇਗੀ। ਸ਼ਿਕਾਇਤ-ਕਰਤਾ ਅਤੇ ਉਸ ਦੇ ਭਰਾ ਨੇ ਏਜੰਟ ਵਿਮਲ ਸੈਣੀ ਦੀਆਂ ਹਦਾਇਤਾਂ ਅਨੁਸਾਰ ਅਕਤੂਬਰ 2023 ਵਿੱਚ ਅਨਿਲ ਦਾ ਪਾਸਪੋਰਟ ਅਤੇ ਪੰਜਾਹ ਹਜ਼ਾਰ ਰੁਪਏ ਨਕਦ ਦਿੱਤੇ ਸਨ ਅਤੇ ਜਦੋਂ ਅਨਿਲ ਦਾ ਵੀਜ਼ਾ ਆਇਆ ਤਾਂ ਉਨ੍ਹਾਂ ਨੇ ਏਜੰਟ ਵਿਮਲ ਸੈਣੀ ਨੂੰ ਦੋ ਲੱ-ਖ ਰੁਪਏ ਨਕਦ ਦਿੱਤੇ। ਸ਼ਿਕਾਇਤ-ਕਰਤਾ ਨੇ ਦੱਸਿਆ ਕਿ 29 ਅਕਤੂਬਰ, 2023 ਨੂੰ ਉਸ ਦੇ ਭਰਾ ਅਨਿਲ ਦੀ ਦਿੱਲੀ ਤੋਂ ਫਲਾਈਟ ਹੋਣ ਤੋਂ ਬਾਅਦ 1-2 ਦਿਨਾਂ ਬਾਅਦ ਵਿਮਲ ਸੈਣੀ ਪੈਸੇ ਲੈਣ ਲਈ ਸਾਡੇ ਘਰ ਆਇਆ ਅਤੇ ਅਸੀਂ ਉਸ ਨੂੰ ਪੰਜ ਲੱਖ ਰੁਪਏ ਨਕਦ ਦੇ ਦਿੱਤੇ।
ਇਸ ਤੋਂ ਬਾਅਦ ਕਰੀਬ ਡੇਢ ਮਹੀਨੇ ਬਾਅਦ ਸ਼ਿਕਾਇਤ-ਕਰਤਾ ਨੂੰ ਵਿਮਲ ਸੈਣੀ ਦਾ ਫੋਨ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਭਰਾ ਅਨਿਲ ਬੇਲਾਰੂਸ ਵਿਚ ਹੈ ਅਤੇ ਉਸ ਨੂੰ ਜਰਮਨੀ ਭੇਜਣ ਲਈ ਫਿਨਲੈਂਡ ਦਾ ਵੀਜ਼ਾ ਲਗਵਾਉਣ ਲਈ 1 ਲੱਖ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਵਿਮਲ ਸੈਣੀ ਉਸ ਦੇ ਘਰ ਆਇਆ ਅਤੇ 1 ਲੱਖ 20 ਹਜ਼ਾਰ ਰੁਪਏ ਨਕਦ ਲੈ ਗਿਆ।
ਏਜੰਟ ਨੇ ਕਿਹਾ- ਰਸਤੇ ਵਿਚ ਹੈ, ਪਰ ਉਸ ਦੀ ਮੌ-ਤ ਹੋ ਚੁੱਕੀ ਸੀ
ਸੰਜੀਵ ਕੁਮਾਰ ਨੇ ਦੱਸਿਆ ਕਿ 4 ਮਾਰਚ ਨੂੰ ਅਨਿਲ ਅਤੇ ਉਸ ਦੇ ਹੋਰ ਸਾਥੀ ਬੇਲਾਰੂਸ ਤੋਂ ਜਰਮਨੀ ਲਈ ਰਵਾਨਾ ਹੋਏ ਪਰ ਉਸ ਤੋਂ ਬਾਅਦ ਫੋਨ ਨਹੀਂ ਮਿਲਿਆ। ਫਿਰ ਮੈਂ 7 ਮਾਰਚ ਨੂੰ ਅਨਿਲ ਨਾਲ ਆਖਰੀ ਵਾਰ ਗੱਲ ਹੋਈ। ਸੰਜੀਵ ਨੇ ਦੱਸਿਆ ਕਿ 7 ਮਾਰਚ ਤੱਕ ਵਿਮਲ ਸੈਣੀ ਨਾਲ ਵੀ ਵਟਸਐਪ ਉਤੇ ਗੱਲ ਹੁੰਦੀ ਰਹੀ ਅਤੇ ਉਹ ਦੱਸਦਾ ਰਿਹਾ ਕਿ ਅਨਿਲ ਰਸਤੇ ਵਿਚ ਹੈ। ਇਸ ਤੋਂ ਬਾਅਦ 23 ਮਾਰਚ 2024 ਨੂੰ ਅਨਿਲ ਦੇ ਸਾਲੇ ਨੇ ਅਨਿਲ ਦੀ ਫੋਟੋ ਅਤੇ ਵੀਡੀਓ ਵਟਸਐਪ ਉਤੇ ਭੇਜੀ, ਜਿਸ ਵਿਚ ਪਤਾ ਲੱਗਿਆ ਕਿ ਉਸ ਦੇ ਭਰਾ ਦੀ ਮੌ-ਤ ਹੋ ਚੁੱਕੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਐਸ. ਐਚ. ਓ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਉਤੇ ਦੋਸ਼ੀ ਦੇ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਵਿਦੇਸ਼ ਫਰਾਰ ਹੋ ਗਿਆ ਹੈ। ਦੋਸ਼ੀ ਦੇ ਪਾਸਪੋਰਟ ਅਤੇ ਉਸ ਦੀ ਟਰੈਵਲ ਹਿਸਟਰੀ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।