ਹਰਿਆਣਾ ਸੂਬੇ ਦੇ ਅੰਬਾਲਾ ਕੈਂਟ ਦੇ ਸੁੰਦਰ ਨਗਰ ਵਿਚ ਬੁੱਧਵਾਰ ਨੂੰ ਮਹੇਸ਼ ਗੁਪਤਾ ਨਾਮ ਦੇ ਵਿਅਕਤੀ ਦਾ ਸ਼ੱ-ਕੀ ਹਾਲ ਵਿਚ ਕ-ਤ-ਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਵਲੋਂ ਮੌਕੇ ਊਤੇ ਪਹੁੰਚ ਕੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ। ਦੇਹ ਦਾ ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਗਿਆ। ਪੋਸਟ ਮਾਰਟਮ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਗਰਦਨ ਅਤੇ ਗੁਪਤ ਅੰ-ਗਾਂ ਉਤੇ ਸੱ-ਟਾਂ ਦੇ ਨਿਸ਼ਾਨ ਪਾਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਾਮ ਬਾਜ਼ਾਰ ਦੇ ਮਾਲਕ ਦਾ ਪੁੱਤਰ ਹੈ। ਰਾਮ ਬਾਜ਼ਾਰ ਦੇ ਮਾਲਕ ਦੇ ਪੁੱਤਰ ਮਹੇਸ਼ ਗੁਪਤਾ ਦੀ ਦੇਹ ਇਕ ਘਰ ਵਿਚੋਂ ਮਿਲੀ ਸੀ। ਸੂਚਨਾ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾਇਆ। ਕ-ਤ-ਲ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਕੈਂਟ ਦੇ ਵਿਧਾਇਕ ਅਤੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਰਾਤ ਨੂੰ ਹੀ ਹਸਪਤਾਲ ਪਹੁੰਚ ਗਏ ਸਨ। ਉਨ੍ਹਾਂ ਪੁਲਿਸ ਕੇਸ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।
ਜਿਸ ਮਗਰੋਂ ਪੁਲਿਸ ਦੀ ਅਗਵਾਈ ਹੇਠ ਅੱਜ ਪੋਸਟ ਮਾਰਟਮ ਕਰਵਾਇਆ ਗਿਆ। ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਜਿਸ ਵਿਚ ਖੁਲਾਸਾ ਹੋਇਆ ਕਿ ਮਹੇਸ਼ ਗੁਪਤਾ ਦੀ ਗਰ-ਦਨ ਅਤੇ ਗੁਪਤ ਅੰ-ਗ ਉਤੇ ਨਿਸ਼ਾਨ ਪਾਏ ਗਏ ਹਨ। ਇਸ ਮੌਕੇ ਐੱਸ. ਐੱਚ. ਓ. ਨੇ ਦੱਸਿਆ ਹੈ ਕਿ ਸੂਚਨਾ ਮਿਲਦੇ ਹੀ ਅਸੀਂ ਮੌਕੇ ਉਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ। ਅੱਜ ਪੋਸਟ ਮਾਰਟਮ ਕੀਤਾ ਗਿਆ ਹੈ, ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੀ ਹੋਇਆ।
ਮਹੇਸ਼ ਗੁਪਤਾ ਦੇ ਸ਼ੱ-ਕੀ ਕਤਲ ਦਾ ਮਾਮਲਾ ਬਹੁਤ ਗੰਭੀਰ ਹੈ। ਇਸ ਦੇ ਮੱਦੇਨਜ਼ਰ ਡਾਕਟਰਾਂ ਦੇ ਪੈਨਲ ਨੇ ਪੋਸਟ ਮਾਰਟਮ ਕੀਤਾ ਅਤੇ ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਡਾਕਟਰ ਨੇ ਪੁਸ਼ਟੀ ਕੀਤੀ ਕਿ ਗਰਦਨ ਅਤੇ ਗੁਪਤ ਅੰ-ਗਾਂ ਉਤੇ ਨਿਸ਼ਾਨ ਪਾਏ ਗਏ ਹਨ।