ਜਿਲ੍ਹਾ ਲੁਧਿਆਣਾ (ਪੰਜਾਬ) ਦੇ ਰਹਿਣ ਵਾਲੇ ਇੱਕ ਐਂਬੂਲੈਂਸ ਡਰਾਈਵਰ ਦੀ ਵਾਰਾਣਸੀ ਵਿੱਚ ਮੌ-ਤ ਹੋ ਗਈ। ਉਸ ਦੀ ਦੇਹ ਐਂਬੂਲੈਂਸ ਵਿੱਚ ਹੀ ਪਈ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਮਰੀਜ਼ ਨੂੰ ਵਾਰਾਣਸੀ ਵਿੱਚ ਛੱਡ ਦਿੱਤਾ ਅਤੇ ਆਰਾਮ ਕਰਨ ਲਈ ਵਾਰਾਣਸੀ ਹਾਈਵੇਅ ਉਤੇ ਇੱਕ ਪੈਟਰੋਲ ਪੰਪ ਉਤੇ ਰੁਕ ਗਿਆ। ਜਦੋਂ ਕਈ ਘੰਟੇ ਬਾਅਦ ਵੀ ਉਹ ਗੱਡੀ ਵਿਚੋਂ ਬਾਹਰ ਨਾ ਆਇਆ ਤਾਂ ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਫੂਲਪੁਰ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਐਂਬੂਲੈਂਸ ਖੋਲ੍ਹ ਕੇ ਦੇਹ ਦੀ ਜਾਂਚ ਕੀਤੀ ਗਈ, ਮੌਕੇ ਉਤੇ ਫੋਰੈਂਸਿਕ ਵਿਭਾਗ ਨੂੰ ਬੁਲਾਇਆ ਗਿਆ। ਪੁਲਿਸ ਵਲੋਂ ਮ੍ਰਿਤਕ ਦੇਹ ਨੇੜਿਓਂ ਮਿਲੇ ਦਸਤਾਵੇਜ਼ਾਂ ਤੋਂ ਮਿਲੇ ਨੰਬਰਾਂ ਦੀ ਵਰਤੋਂ ਕਰਕੇ ਡਰਾਈਵਰ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਰਨੈਲ ਸਿੰਘ ਉਮਰ 20 ਸਾਲ ਵਾਸੀ ਲੁਧਿਆਣਾ ਦੇ ਫਤਿਹਗੰਜ ਇਲਾਕੇ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਮਰੀਜ਼ ਨੂੰ ਗਿਆ ਸੀ ਵਾਰਾਣਸੀ ਛੱਡਣ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਰਨੈਲ ਸਿੰਘ ਐਂਬੂਲੈਂਸ ਚਲਾਉਂਦਾ ਸੀ। ਉਹ ਸੋਮਵਾਰ ਸ਼ਾਮ ਸਿਵਲ ਹਸਪਤਾਲ ਲੁਧਿਆਣਾ ਤੋਂ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਮਰੀਜ਼ ਨੂੰ ਛੱਡਣ ਗਿਆ ਸੀ। ਜਿੱਥੋਂ ਉਕਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵਾਰਾਣਸੀ ਦੇ ਟਰਾਮਾ ਸੈਂਟਰ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਕਿਹਾ। ਜਿਸ ਉਤੇ ਐਂਬੂਲੈਂਸ ਡਰਾਈਵਰ ਜਰਨੈਲ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਦੱਸਿਆ ਕਿ ਉਹ ਵਾਰਾਣਸੀ ਵੱਲ ਜਾ ਰਿਹਾ ਹੈ। ਜਿੱਥੋਂ ਉਹ ਦੋ ਦਿਨਾਂ ਤੱਕ ਵਾਪਸ ਆਵੇਗਾ।
ਹਨੇਰੇ ਕਾਰਨ ਉਹ ਪੈਟਰੋਲ ਪੰਪ ਉਤੇ ਆਰਾਮ ਕਰਨ ਲੱਗਿਆ
ਮੰਗਲਵਾਰ ਸ਼ਾਮ ਨੂੰ ਉਸ ਨੇ ਮਰੀਜ਼ ਨੂੰ ਵਾਰਾਣਸੀ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਅਤੇ ਵਾਪਸ ਤੁਰ ਪਿਆ, ਜਿੱਥੇ ਹਨੇਰਾ ਹੋਣ ਕਾਰਨ ਉਹ ਵਾਰਾਣਸੀ ਹਾਈਵੇਅ ਉਤੇ ਸਥਿਤ ਇਕ ਪੈਟਰੋਲ ਪੰਪ ਨੇੜੇ ਗੱਡੀ ਪਾਰਕ ਕਰਕੇ ਸੌਂ ਗਿਆ ਸੀ।
ਬੁੱਧਵਾਰ ਸਵੇਰੇ ਕਰੀਬ 6.30 ਵਜੇ ਜਰਨੈਲ ਸਿੰਘ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਰਾਤ 11 ਵਜੇ ਤੋਂ ਬਾਅਦ ਉਸ ਦਾ ਫ਼ੋਨ ਬੰਦ ਹੋ ਗਿਆ। ਜਿਸ ਕਾਰਨ ਪਰਿਵਾਰ ਨੂੰ ਚਿੰਤਾ ਸਤਾਉਣ ਲੱਗੀ। ਪਰਿਵਾਰ ਨੇ ਜਰਨੈਲ ਸਿੰਘ ਦੀ ਫੋਟੋ ਅਤੇ ਐਂਬੂਲੈਂਸ ਦਾ ਨੰਬਰ ਸੋਸ਼ਲ ਮੀਡੀਆ ਉਤੇ ਪਾ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲੁਧਿਆਣਾ ਪੁਲਿਸ ਦੀ ਮਦਦ ਨਾਲ ਜਰਨੈਲ ਸਿੰਘ ਦੇ ਫੋਨ ਦੀ ਆਖਰੀ ਲੋਕੇਸ਼ਨ ਹਾਸਲ ਕੀਤੀ। ਜੋ ਕਿ ਵਾਰਾਣਸੀ ਤੋਂ ਆ ਰਹੀ ਸੀ।
ਵਾਰਾਣਸੀ ਪੁਲਿਸ ਨੇ ਉਨ੍ਹਾਂ ਦੇ ਲੜਕੇ ਦਾ ਹਾਲ ਗੰਭੀਰ ਦੱਸ ਕੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਉੱਥੇ ਬੁਲਾ ਲਿਆ। ਜਿੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਲੜਕੇ ਜਰਨੈਲ ਸਿੰਘ ਦੀ ਮੌ-ਤ ਹੋ ਚੁੱਕੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ।
ਡਰਾਈਵਰ ਨੇ ਐਂਬੂਲੈਂਸ ਦਾ ਦਰਵਾਜ਼ਾ ਅੰਦਰੋਂ ਕੀਤਾ ਸੀ ਲੌਕ
ਇਸ ਮੌਕੇ ਜਾਣਕਾਰੀ ਦਿੰਦਿਆਂ ਵਾਰਾਣਸੀ ਦੇ ਫੂਲਪੁਰ ਥਾਣੇ ਦੇ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ਉਤੇ ਪਹੁੰਚ ਗਏ ਸਨ। ਜਿੱਥੇ ਡਰਾਈਵਰ ਨੇ ਐਂਬੂਲੈਂਸ ਨੂੰ ਅੰਦਰੋਂ ਲੌਕ ਕੀਤਾ ਹੋਇਆ ਸੀ। ਜਦੋਂ ਦਰਵਾਜ਼ਾ ਖੁਲ੍ਹਵਾ ਕੇ ਦੇਖਿਆ ਤਾਂ ਡਰਾਈਵਰ ਦੀ ਮੌ-ਤ ਹੋ ਚੁੱਕੀ ਸੀ।
ਦਮ ਘੁੱ-ਟ-ਣ ਕਾਰਨ ਹੋਈ ਮੌ-ਤ
ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਡਰਾਈਵਰ ਦੀ ਮੌ-ਤ ਦਮ ਘੁੱ-ਟ-ਣ ਕਾਰਨ ਹੋਈ ਹੈ। ਐਂਬੂਲੈਂਸ ਧੁੱਪ ਵਿਚ ਖੜ੍ਹੀ ਹੋਣ ਕਾਰਨ ਡਰਾਈਵਰ ਦੀ ਦੇਹ ਸ-ੜ-ਨ ਲੱਗੀ ਸੀ। ਫਿਲਹਾਲ ਮ੍ਰਿਤਕ ਦੀ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।