ਹਰਿਆਣਾ ਸੂਬੇ ਦੇ ਝੱਜਰ ਦੇ ਪਿੰਡ ਦਾਦਰੀ ਤੋਏ ਨੇੜੇ ਸਥਿਤ ਰਿਲਾਇੰਸ ਕੰਪਨੀ ਦੇ ਸਾਹਮਣੇ ਹੋਏ ਇਕ ਸੜਕ ਹਾਦਸੇ ਵਿੱਚ ਉੱਤਰ ਪ੍ਰਦੇਸ਼ ਦੀ ਵਸਨੀਕ ਇੱਕ ਲੜਕੀ ਦੀ ਮੌ-ਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੜਕੀ ਰਿਲਾਇੰਸ ਕੰਪਨੀ ਦੇ ਸਾਹਮਣੇ ਕਿਸੇ ਪ੍ਰਾਈਵੇਟ ਬੱਸ ਤੋਂ ਉਤਰ ਰਹੀ ਸੀ। ਅਚਾ-ਨਕ ਡਰਾਈਵਰ ਨੇ ਬੱਸ ਤੋਰ ਲਈ ਅਤੇ ਉਹ ਬੱਸ ਤੋਂ ਹੇਠਾਂ ਡਿੱ-ਗ ਗਈ। ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਟੀਮ ਨੇ ਮੁੱਢਲੀ ਜਾਂਚ ਤੋਂ ਬਾਅਦ ਲੜਕੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਹਿਚਾਣ ਕਰਿਸਮਾ ਪੁੱਤਰੀ ਅਵਿਨੇਸ ਵਾਸੀ ਉਤਰ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕਾ ਅਣਵਿਆਹੀ ਸੀ। ਉਸ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ। ਪਿਤਾ ਮਿਹਨਤ ਮਜ਼ਦੂਰੀ ਵਜੋਂ ਕੰਮ ਕਰਦੇ ਹਨ। ਕਰਿਸ਼ਮਾ 11 ਅਪ੍ਰੈਲ ਨੂੰ ਗੁਰੂਗ੍ਰਾਮ ਜ਼ਿਲੇ ਦੇ ਫਾਰੂਖਨਗਰ ਕਸਬੇ ਵਿਚ ਆਪਣੀ ਭੈਣ ਦੇ ਘਰ ਆਈ ਸੀ। ਅੱਜ ਕਰਿਸ਼ਮਾ ਝੱਜਰ ਦੇ ਦਾਦਰੀ ਤੋਏ ਪਿੰਡ ਦੇ ਕੋਲ ਸਥਿਤ ਰਿਲਾਇੰਸ ਕੰਪਨੀ ਵਿੱਚ ਨੌਕਰੀ ਦੀ ਗੱਲ ਕਰਨ ਲਈ ਇੱਕ ਪ੍ਰਾਈਵੇਟ ਬੱਸ ਵਿੱਚ ਆ ਰਹੀ ਸੀ। ਜਦੋਂ ਕਰਿਸ਼ਮਾ ਰਿਲਾਇੰਸ ਕੰਪਨੀ ਦੇ ਸਾਹਮਣੇ ਬੱਸ ਤੋਂ ਉਤਰਨ ਲੱਗੀ ਤਾਂ ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਸੁਨੀਲ ਕੁਮਾਰ, ਜੋ ਕਿ ਝੱਜਰ ਦੀ ਦੁਲੀਨਾ ਚੌਕੀ ਤੋਂ ਆਏ ਸਨ, ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਇਕ ਲੜਕੀ ਦੀ ਮੌ-ਤ ਹੋ ਗਈ ਹੈ। ਕਿ ਸੜਕ ਹਾਦਸੇ ਵਿੱਚ ਇੱਕ ਲੜਕੀ ਦੀ ਮੌ-ਤ ਹੋ ਗਈ ਹੈ। ਮ੍ਰਿਤਕਾ ਦੀ ਭੈਣ ਮਹਿਮਾ ਦੇ ਬਿਆਨਾਂ ਦੇ ਆਧਾਰ ਉੱਤੇ ਬੱਸ ਡਰਾਈਵਰ ਖਿਲਾਫ ਲਾਪ੍ਰਵਾਹੀ ਨਾਲ ਡਰਾਈ-ਵਿੰਗ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਕਰਿਸ਼ਮਾ ਦੀ ਦੇਹ ਦਾ ਸਿਵਲ ਹਸਪਤਾਲ ਝੱਜਰ ਵਿਚ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।