ਧੀ ਹੋਣ ਤੋਂ ਬਾਅਦ ਮਹਿਲਾ ਨੇ ਤਿਆਗੀ ਆਪਣੀ ਜਿੰਦਗੀ, ਘਰ ਵਿਚ ਸੋਗ, 3 ਜੁਆਕਾਂ ਦੇ ਸਿਰ ਤੋਂ ਉੱਠਿਆ ਮਾਂ ਦਾ ਛਾਇਆ

Punjab

ਅਬੋਹਰ (ਪੰਜਾਬ) ਦੇ ਪਿੰਡ ਬੱਲੂਆਣਾ ਵਿੱਚ ਇੱਕ ਵਿਆ-ਹੁਤਾ ਔਰਤ ਨੇ ਘਰ ਵਿੱਚ ਦੂਜੀ ਧੀ ਹੋਣ ਕਾਰਨ ਮਾਨ-ਸਿਕ, ਪ੍ਰੇ-ਸ਼ਾ-ਨੀ ਦੇ ਚੱਲਦਿਆਂ ਬੀਤੇ ਦਿਨ ਘਰ ਵਿੱਚ ਕੋਈ ਜ਼-ਹਿ-ਰੀ ਚੀਜ਼ ਖਾ ਲਈ। ਜਿਸ ਤੋਂ ਬਾਅਦ ਔਰਤ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੇ ਹਾਲ ਵਿਚ ਸੁਧਾਰ ਨਾ ਹੋਇਆ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਲੈ ਗਏ ਜਿੱਥੇ ਬੀਤੀ ਰਾਤ ਉਸ ਦੀ ਮੌ-ਤ ਹੋ ਗਈ। ਇਸ ਮਾਮਲੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਆਸ਼ਾ ਉਮਰ 35 ਸਾਲ ਦੇ ਪਿਤਾ ਕਸ਼ਮੀਰ ਸਿੰਘ ਵਾਸੀ ਪੰਨੂਖੇੜਾ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ ਕਰੀਬ 17 ਸਾਲ ਪਹਿਲਾਂ ਬੱਲੂਆਣਾ ਦੇ ਰਹਿਣ ਵਾਲੇ ਬਲਦੇਵ ਸਿੰਘ ਨਾਲ ਕੀਤਾ ਸੀ। ਜੋ ਫਲ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਆਸ਼ਾ ਦੇ ਘਰ ਇਕ 15 ਸਾਲ ਦੀ ਧੀ ਅਤੇ ਇਕ ਛੋਟਾ ਪੁੱਤਰ ਵੀ ਹੈ।

ਡਿਪ੍ਰੈਸ਼ਨ ਵਿਚ ਸੀ ਮਹਿਲਾ

ਤਕਰੀਬਨ 2 ਮਹੀਨੇ ਪਹਿਲਾਂ ਆਸ਼ਾ ਦੇ ਘਰ ਫਿਰ ਤੋਂ ਇਕ ਧੀ ਨੇ ਜਨਮ ਲਿਆ। ਜਿਸ ਤੋਂ ਬਾਅਦ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ, ਜਿਸ ਦੀ ਦਵਾਈ ਵੀ ਅਬੋਹਰ ਤੋਂ ਚੱਲ ਰਹੀ ਸੀ। ਧੀ ਹੋਣ ਕਾਰਨ ਉਸ ਨੇ 11 ਅਪ੍ਰੈਲ ਨੂੰ ਘਰ ਵਿਚ ਰੱਖੀ ਕੋਈ ਜ਼-ਹਿ-ਰੀ ਚੀਜ਼ ਖਾ ਲਈ। ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪਰ ਜਦੋਂ ਉਸ ਦੇ ਹਾਲ ਵਿਚ ਸੁਧਾਰ ਨਾ ਹੋਇਆ ਤਾਂ ਉਸ ਦਾ ਪਰਿਵਾਰ ਉਸ ਨੂੰ ਬਠਿੰਡਾ ਲੈ ਗਿਆ। ਜਿੱਥੇ ਬੀਤੀ ਰਾਤ ਉਸ ਨੇ ਦਮ ਤੋੜ ਦਿੱਤਾ।

ਪਤੀ ਅਤੇ ਪਿਤਾ ਦੇ ਬਿਆਨਾਂ ਉਤੇ ਹੋਈ ਧਾਰਾ 174 ਦੀ ਕਾਰਵਾਈ

ਇਸ ਤੋਂ ਬਾਅਦ ਪੁਲਿਸ ਵਲੋਂ ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ। ਏ. ਐਸ. ਆਈ. ਓਮ ਪ੍ਰਕਾਸ਼ ਨੇ ਮ੍ਰਿਤਕਾ ਦੇ ਪਤੀ ਅਤੇ ਪਿਤਾ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਪਿੰਡ ਦੇ ਨੰਬਰਦਾਰ ਆਸ਼ੂਰਾਮ ਨੇ ਦੱਸਿਆ ਕਿ ਮ੍ਰਿਤਕਾ ਕਾਫੀ ਸਮੇਂ ਤੋਂ ਪ੍ਰੇ-ਸ਼ਾ-ਨ ਰਹਿੰਦੀ ਸੀ। ਜਿਸ ਕਾਰਨ ਉਸ ਨੇ ਗਲਤੀ ਨਾਲ ਕੋਈ ਜ਼-ਹਿ-ਰੀ ਚੀਜ਼ ਨਿ-ਗ-ਲ ਲਈ।

Leave a Reply

Your email address will not be published. Required fields are marked *