ਜਿਲ੍ਹਾ ਪਟਿਆਲਾ (ਪੰਜਾਬ) ਵਿਚ ਰਾਤ ਨੂੰ ਆਪਣੀ ਪ੍ਰੇ-ਮਿ-ਕਾ ਨੂੰ ਮਿਲਣ ਆਏ ਇਕ ਨੌਜਵਾਨ ਨਾਲ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇੰਨੀ ਕੁੱ-ਟ-ਮਾ-ਰ ਕੀਤੀ ਕਿ ਸਵੇਰ ਨੂੰ ਨੌਜਵਾਨ ਦੀ ਮੌ-ਤ ਹੋ ਗਈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉਤੇ ਲੜਕੀ ਦੇ ਭਰਾ ਅਤੇ ਦਾਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਘੱਗਾ ਦੇ ਪਿੰਡ ਸੋਢੀਵਾਲਾ ਉਗੋਕੇ ਦਾ ਰਹਿਣ ਵਾਲਾ ਗੁਰਬਖਸ਼ ਸਿੰਘ ਉਮਰ 23 ਸਾਲ ਬੀਤੀ 11 ਅਪਰੈਲ ਦੀ ਰਾਤ ਨੂੰ ਪਿੰਡ ਸਧਾਰਨਪੁਰ ਦੀ ਰਹਿਣ ਵਾਲੀ ਆਪਣੀ ਪ੍ਰੇ-ਮਿ-ਕਾ ਨੂੰ ਮਿਲਣ ਗਿਆ ਸੀ। ਜਦੋਂ ਉਹ ਲੜਕੀ ਦੇ ਘਰ ਵੜਿਆ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਫੜ ਕੇ ਕੁੱ-ਟ-ਮਾ-ਰ ਕੀਤੀ। ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾਉਣ ਤੋਂ ਬਾਅਦ ਕੁੱ-ਟ-ਮਾ-ਰ ਦਾ ਸ਼ਿਕਾਰ ਹੋਇਆ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਲੜਕੀ ਦੇ ਘਰੋਂ ਭੱਜ ਗਿਆ ਅਤੇ ਰਸਤੇ ਵਿਚ ਇਕ ਕਲੀਨਿਕ ਉਤੇ ਜਾਕੇ ਸਿਰ ਉਪਰ ਪੱਟੀ ਆਦਿ ਕਰਵਾਈ ਅਤੇ ਆਪਣੇ ਨਾਨੇ ਕੋਲ ਚਲਿਆ ਗਿਆ।
ਆਪਣੇ ਨਾਨਕੇ ਘਰ ਰਾਤ ਨੂੰ ਸੁੱਤਾ ਨੌਜਵਾਨ ਗੁਰਬਖਸ਼ ਸਿੰਘ ਜਦੋਂ ਅਗਲੇ ਦਿਨ ਨਹੀਂ ਉਠਿਆ ਤਾਂ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮ੍ਰਿਤਕ ਗੁਰਬਖਸ਼ ਸਿੰਘ ਦੇ ਪਿਤਾ ਪ੍ਰਿਥੀ ਸਿੰਘ ਦੇ ਬਿਆਨਾਂ ਉਤੇ ਲੜਕੀ ਦੇ ਭਰਾ ਗੁਰਜੰਟ ਸਿੰਘ ਅਤੇ ਦਾਦਾ ਜੈਮਲ ਸਿੰਘ ਵਾਸੀ ਪਿੰਡ ਸਧਾਰਨਪੁਰ ਖ਼ਿਲਾਫ਼ ਥਾਣਾ ਘੱਗਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।
ਪੰਚਾਇਤ ਤੌਰ ਉਤੇ ਵੀ ਸਮਝਾਇਆ ਸੀ ਲੜਕੀ ਦੇ ਪਰਿਵਾਰ ਅਤੇ ਮ੍ਰਿਤਕ ਲੜਕੇ ਨੂੰ
ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰਿਥੀ ਸਿੰਘ ਨੇ ਦੱਸਿਆ ਕਿ ਗੁਰਬਖਸ਼ ਸਿੰਘ ਅਣ-ਵਿਆਹਿਆ ਸੀ, ਉਸ ਦਾ ਛੋਟਾ ਪੁੱਤਰ ਸੀ। ਦੋ ਮਹੀਨਿਆਂ ਤੋਂ ਗੁਰਬਖਸ਼ ਸਿੰਘ ਬਲਦੇਵ ਸਿੰਘ ਦੀ ਕੰਬਾਈਨ ਉਤੇ ਕਣਕ ਦੀ ਵਾਢੀ ਕਰਨ ਲਈ ਹਰਿਆਣਾ ਗਿਆ ਹੋਇਆ ਸੀ। ਗੁਰਬਖਸ਼ ਸਿੰਘ ਦੀ ਸਧਾਰਨਪੁਰ ਦੀ ਰਹਿਣ ਵਾਲੀ ਇਕ ਲੜਕੀ ਨਾਲ ਦੋਸਤੀ ਹੋ ਗਈ, ਜਿਸ ਕਾਰਨ ਉਹ ਆਪਣੇ ਲੜਕੇ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ। ਪੰਚਾਇਤ ਰਾਹੀਂ ਲੜਕੀ ਦੇ ਪਿਤਾ ਨੂੰ ਵੀ ਸੂਚਿਤ ਕੀਤਾ ਗਿਆ ਸੀ ਕਿ ਉਹ ਲੜਕੇ ਨੂੰ ਸਮਝਾ ਦੇਣਗੇ।
11 ਅਪ੍ਰੈਲ ਦੀ ਰਾਤ ਨੂੰ ਗਿਆ ਸੀ ਨੌਜਵਾਨ
ਅੱਗੇ ਪ੍ਰਿਥੀ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ 11 ਅਪ੍ਰੈਲ ਦੀ ਰਾਤ ਨੂੰ ਉਸ ਦਾ ਲੜਕਾ ਕਿਸੇ ਦਾ ਮੋਟਰਸਾਈਕਲ ਲੈ ਕੇ ਉਕਤ ਲੜਕੀ ਦੇ ਘਰ ਉਸ ਨੂੰ ਮਿਲਣ ਲਈ ਗਿਆ ਸੀ। ਜਿੱਥੇ ਲੜਕੀ ਦੇ ਦਾਦਾ ਜੈਮਲ ਸਿੰਘ ਅਤੇ ਭਰਾ ਗੁਰਜੰਟ ਸਿੰਘ ਨੇ ਉਸ ਨੂੰ ਫੜ ਲਿਆ। ਲੜਕੀ ਦੇ ਦਾਦਾ ਜੈਮਲ ਸਿੰਘ ਨੇ ਜਾ-ਨੋਂ, ਮਾ-ਰ-ਨ ਦੀ ਨੀਅਤ ਨਾਲ ਉਸ ਦੇ ਲੜਕੇ ਦੇ ਸਿਰ ਉਤੇ ਡੰ-ਡੇ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਉਨ੍ਹਾਂ ਤੋਂ ਬਚ ਕੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਰਾਤ ਸਮੇਂ ਆਪਣੇ ਨਾਨਾ ਜੋਗਿੰਦਰ ਸਿੰਘ ਵਾਸੀ ਟੋਹਾਣਾ ਕੋਲ ਪਹੁੰਚ ਗਿਆ।
ਅੱਗ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰਸਤੇ ਵਿੱਚ ਉਸ ਦੇ ਲੜਕੇ ਨੇ ਇੱਕ ਪ੍ਰਾਈਵੇਟ ਡਾਕਟਰ ਕੋਲੋਂ ਪੱਟੀ ਕਰਵਾ ਲਈ ਸੀ। ਜਦੋਂ ਉਸ ਦੇ ਨਾਨੇ ਨੇ ਉਸ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਦੇ ਲੜਕੇ ਨੇ ਸਾਰੀ ਘਟਨਾ ਦੱਸੀ। ਉਸ ਦਾ ਲੜਕਾ ਆਪਣੇ ਨਾਨਕੇ ਘਰ ਸੁੱਤਾ ਸੀ ਪਰ ਅਗਲੀ ਸਵੇਰ ਜਦੋਂ ਪੁੱਤਰ ਨਾ ਜਾਗਿਆ ਤਾਂ ਉਸ ਨੂੰ ਬੇ-ਹੋ-ਸ਼ੀ ਦੇ ਹਾਲ ਵਿੱਚ ਟੋਹਾਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਹੈ ਛਾਪੇ-ਮਾਰੀ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਘੱਗਾ ਦੇ ਐਸ. ਐਚ. ਓ. ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।