ਤੇਜ਼ ਸਪੀਡ ਮੋਟਰਸਾਈਕਲ ਸਵਾਰ, ਦੋ ਨੌਜਵਾਨ ਨਾਲ ਵਾਪਰਿਆ ਹਾਦਸਾ, ਇਕ ਨੇ ਤਿਆਗੇ ਪ੍ਰਾਣ, ਦੂਜਾ ਗੰਭੀਰ ਰੂਪ ਵਿਚ ਜਖਮੀ, ਜਾਂਂਚ ਜਾਰੀ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਸਲੇਮ ਟਾਬਰੀ ਥਾਣੇ ਦੇ ਏਰੀਏ ਵਿਚ ਪੈਂਦੇ ਅਮਨ ਨਗਰ ਵਿਚ ਬੀਤੀ ਰਾਤ ਇੱਕ ਨੌਜਵਾਨ ਦੀ ਮੌ-ਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਡੋਵਾਲ ਵੱਲੋਂ ਮੋਟਰਸਾਈਕਲ ਉਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਦੀ ਇਨੋਵਾ ਕਾਰ ਦੇ ਅਚਾਨਕ ਬ੍ਰੇਕ ਲਗਾਉਣ ਕਾਰਨ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਇਕ ਨੌਜਵਾਨ ਦੀ ਮੌ-ਤ ਹੋ ਗਈ। ਇਸ ਮਾਮਲੇ ਸਬੰਧੀ ਸਲੇਮ ਟਾਬਰੀ ਥਾਣੇ ਦੇ ਬਾਹਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਲੀ ਰਾਜਾ ਉਮਰ 28 ਸਾਲ ਆਪਣੇ ਦੋਸਤ ਨਾਲ ਦੇਰ ਰਾਤ ਸਤਲੁਜ ਦਰਿਆ ਉਤੇ ਮੱਥਾ ਟੇਕ ਕੇ ਵਾਪਸ ਘਰ ਆ ਰਿਹਾ ਸੀ।

ਜਦੋਂ ਉਹ ਅਮਨ ਨਗਰ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਇਨੋਵਾ ਕਾਰ ਦੇ ਡਰਾਈਵਰ ਨੇ ਅਚਾ-ਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਨੇ ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਤੇਜ ਸਪੀਡ ਆ ਰਿਹਾ ਮੋਟਰਸਾਈਕਲ ਇਨੋਵਾ ਗੱਡੀ ਦੇ ਪਿਛੇ ਜਾ ਕੇ ਟਕਰਾ ਗਿਆ। ਇਸ ਦੌਰਾਨ ਮੋਟਰਸਾਈਕਲ ਚਲਾ ਰਹੇ ਅਲੀ ਰਾਜਾ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਉਸ ਨਾਲ ਸਵਾਰ ਦੂਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਸ਼ਕੀਲਾ ਖਾਤੂਨ ਨੇ ਦੱਸਿਆ ਕਿ ਉਸ ਦਾ ਪਤੀ ਦਰਜ਼ੀ ਦਾ ਕੰਮ ਕਰਦਾ ਸੀ, ਜੋ ਆਪਣੇ ਦੋਸਤ ਨਾਲ ਸਤਲੁਜ ਦਰਿਆ ਉਤੇ ਗਿਆ ਹੋਇਆ ਸੀ, ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਨੇ ਇਨੋਵਾ ਕਾਰ ਡਰਾਈਵਰ ਦੀ ਪਹਿਚਾਣ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਉਤੇ ਹਾਦਸੇ ਤੋਂ ਭੱਜ ਰਹੀ ਇਨੋਵਾ ਗੱਡੀ ਦੀ ਵੀਡੀਓ ਵੀ ਬਣਾ ਕੇ ਪੁਲਿਸ ਨੂੰ ਸੌਂਪੀ ਗਈ ਹੈ।

Leave a Reply

Your email address will not be published. Required fields are marked *