ਜਿਲ੍ਹਾ ਲੁਧਿਆਣਾ (ਪੰਜਾਬ) ਦੀ ਰਹਿਣ ਵਾਲੀ ਇੱਕ ਔਰਤ ਨੇ ਬੀਤੇ ਦਿਨੀਂ ਭਾਖੜਾ ਨਹਿਰ ਵਿੱਚ ਛਾ-ਲ ਮਾ-ਰ, ਕੇ ਖੁ-ਦ-ਕੁ-ਸ਼ੀ ਕਰ ਲਈ। ਔਰਤ ਦੀ ਦੇਹ ਨੰਗਲ ਨਹਿਰ ਵਿਚੋਂ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕਮਲਪ੍ਰੀਤ ਕੌਰ ਉਮਰ 36 ਸਾਲ ਦੇ ਰੂਪ ਵਜੋਂ ਹੋਈ ਹੈ। ਜਿਸ ਜਗ੍ਹਾ ਉਤੇ ਔਰਤ ਨੇ ਖੁ-ਦ-ਕੁ-ਸ਼ੀ ਕੀਤੀ ਹੈ, ਉਹੀ ਜਗ੍ਹਾ ਉਤੇ ਕਰੀਬ 2 ਸਾਲ ਪਹਿਲਾਂ ਉਸ ਦੇ ਪਹਿਲੇ ਪਤੀ ਨੇ ਖੁ-ਦ-ਕੁ-ਸ਼ੀ ਕਰ ਲਈ ਸੀ। ਕਮਲਪ੍ਰੀਤ ਕੌਰ ਦਾ 6 ਮਹੀਨੇ ਪਹਿਲਾਂ ਹੀ ਦੂਜਾ ਵਿਆਹ ਹੋਇਆ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕਾ ਕਮਲਪ੍ਰੀਤ ਕੌਰ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਕੇਸਰਗੰਜ ਮੰਡੀ ਦੀ ਰਹਿਣ ਵਾਲੀ ਹੈ। ਉਸ ਦੀ ਧੀ ਦੇ ਪਹਿਲੇ ਪਤੀ ਤਜਿੰਦਰ ਸਿੰਘ ਕੋਹਲੀ ਨੂੰ ਦੋ ਸਾਲ ਪਹਿਲਾਂ ਆਪਣੇ ਕਾਰੋਬਾਰ ਵਿਚ ਘਾਟਾ ਪੈ ਗਿਆ ਸੀ। ਜਿਸ ਕਾਰਨ ਉਸ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁ-ਦ-ਕੁ-ਸ਼ੀ ਕਰ ਲਈ ਸੀ।
ਅੱਗੇ ਮਾਤਾ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਲੜਕੀ ਕਮਲਪ੍ਰੀਤ ਦਾ ਵਿਆਹ ਮੰਡੀ ਗੋਬਿੰਦਗੜ੍ਹ ਦੇ ਅਮਰਿੰਦਰ ਸਿੰਘ ਨਾਲ ਕੀਤਾ ਸੀ। ਅਮਰਿੰਦਰ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸਦਾ ਹੈ। ਸਹੁਰੇ ਪਰਿਵਾਰ ਵਾਲੇ ਕਮਲਪ੍ਰੀਤ ਕੌਰ ਨੂੰ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਕਰ ਰਹੇ ਸਨ। ਉਸ ਨਾਲ ਕਈ ਵਾਰ ਕੁੱ-ਟ ਮਾ-ਰ ਵੀ ਕੀਤੀ ਗਈ। ਕਮਲਪ੍ਰੀਤ ਕੌਰ ਪਿਛਲੇ 20 ਦਿਨਾਂ ਤੋਂ ਆਪਣੇ ਪੇਕੇ ਘਰ ਵਿਚ ਹੀ ਰਹਿ ਰਹੀ ਸੀ।
ਘਰੋਂ ਦਵਾਈ ਲੈਣ ਦੀ ਗੱਲ ਕਹਿ ਕੇ ਗਈ
ਮੰਗਲਵਾਰ ਨੂੰ ਕਮਲਪ੍ਰੀਤ ਕੌਰ ਆਪਣੇ ਘਰ ਇਹ ਕਹਿ ਕੇ ਗਈ ਸੀ ਕਿ ਉਸ ਨੂੰ ਬੁਖਾਰ ਹੈ ਅਤੇ ਦਵਾਈ ਲੈਣ ਜਾ ਰਹੀ ਹੈ। ਜਦੋਂ ਉਹ ਘਰ ਨਹੀਂ ਪਰਤੀ ਤਾਂ ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਸ ਦਾ ਕਿਤੋਂ ਵੀ ਕੋਈ ਪਤਾ ਨਹੀਂ ਲੱਗਿਆ।
ਕਮਲਪ੍ਰੀਤ ਕੌਰ ਦੀ ਦੇਹ ਨੂੰ ਤੈਰਦੀ ਦੇਖ ਕੇ ਕਿਸੇ ਗੋਤਾਖੋਰ ਨੇ ਦੇਹ ਨੂੰ ਬਾਹਰ ਕੱਢਣ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਉਸ ਦੇ ਰਿਸ਼ਤੇਦਾਰਾਂ ਨੇ ਫੋਨ ਉਤੇ ਇਕ ਵੀਡੀਓ ਭੇਜੀ, ਜਿਸ ਵਿਚ ਕਮਲਪ੍ਰੀਤ ਕੌਰ ਦੀ ਦੇਹ ਨੰਗਲ ਨਹਿਰ ਵਿਚ ਤੈਰ ਰਹੀ ਸੀ। ਮ੍ਰਿਤਕਾ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਕਮਲਪ੍ਰੀਤ ਕੌਰ ਦੇ ਸਹੁਰੇ ਹਰ ਰੋਜ਼ ਕੋਈ ਨਾ ਕੋਈ ਮੰਗ ਕਰਦੇ ਸਨ। ਇਸ ਕਾਰਨ ਧੀ ਕਾਫੀ ਪ੍ਰੇ-ਸ਼ਾ-ਨ ਰਹਿੰਦੀ ਸੀ।
ਦੋਵੇਂ ਵਿਆਹਾਂ ਤੋਂ ਨਹੀਂ ਸੀ ਕੋਈ ਜੁਆਕ
ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਧੀ ਦੇ ਪਹਿਲੇ ਅਤੇ ਦੂਜੇ ਵਿਆਹ ਤੋਂ ਕੋਈ ਜੁਆਕ ਨਹੀਂ ਸੀ। ਕਮਲਪ੍ਰੀਤ ਕੌਰ ਨੇ 12ਵੀਂ ਤੱਕ ਪੜ੍ਹਾਈ ਕੀਤੀ ਸੀ। ਇਸ ਮਾਮਲੇ ਵਿੱਚ ਥਾਣਾ ਨੰਗਲ ਦੀ ਪੁਲਿਸ ਨੇ ਪਤੀ ਅਮਰਿੰਦਰ ਸਿੰਘ ਅਤੇ ਸੱਸ ਪੁਸ਼ਪਿੰਦਰ ਕੌਰ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 306,34 ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਕਮਲਪ੍ਰੀਤ ਕੌਰ ਦਾ ਅੰਤਿਮ ਸੰਸਕਾਰ ਗੋਸ਼ਾਲਾ ਰੋਡ ਵਿਖੇ ਕੀਤਾ ਗਿਆ।