ਹਰਿਆਣਾ ਸੂਬੇ ਦੇ ਹਿਸਾਰ ਵਿਚ ਮੋਟਰਸਾਈਕਲ ਉਤੇ ਸਵਾਰ ਹੋਕੇ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਗਏ 17 ਸਾਲ ਉਮਰ ਦੇ ਨੌਜਵਾਨ ਦੀ ਦੇਹ ਆਜ਼ਾਦ ਨਗਰ ਜਲਘਰ ਦੇ ਬਾਹਰੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਵਲੋਂ ਕ-ਤ-ਲ ਦਾ ਸ਼ੱ-ਕ ਪ੍ਰਗਟ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ ਗਈ ਹੈ। ਫਿਲਹਾਲ ਪਰਿਵਾਰ ਅਤੇ ਰਿਸ਼ਤੇਦਾਰ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌ-ਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਦੀ ਸ਼ਾਮ ਨੂੰ ਆਜ਼ਾਦ ਨਗਰ ਦੇ ਜਲਘਰ ਦੇ ਬਾਹਰੋਂ 17 ਸਾਲ ਦੇ ਲੜਕੇ ਦੀ ਦੇਹ ਬਰਾਮਦ ਹੋਈ ਸੀ। ਇਸ ਮੌਕੇ ਮ੍ਰਿਤਕ ਪ੍ਰਿੰਸ ਦੇ ਭਰਾ ਯਸ਼ ਨੇ ਦੱਸਿਆ ਕਿ ਐਤਵਾਰ ਨੂੰ ਪ੍ਰਿੰਸ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਲਈ ਮੋਟਰਸਾਇਕਲ ਉਤੇ ਘਰੋਂ ਗਿਆ ਸੀ। ਪਰ ਉਹ ਘਰ ਨਹੀਂ ਆਇਆ। ਸੋਮਵਾਰ ਨੂੰ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਹ ਕਿਧਰੇ ਵੀ ਨਹੀਂ ਮਿਲਿਆ। ਮੰਗਲਵਾਰ ਦੁਪਹਿਰ ਨੂੰ ਪ੍ਰਿੰਸ ਦੀ ਦੇਹ ਆਜ਼ਾਦ ਨਗਰ ਜਲ ਘਰ ਦੇ ਕੋਲ ਪਈ ਸੀ।
ਦੇਹ ਉਤੇ ਮਿਲੇ ਸੱ-ਟਾਂ ਦੇ ਨਿਸ਼ਾਨ
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਉਸ ਦੇ ਸਰੀਰ ਉਤੇ ਸਿਰਫ਼ ਅੰਡਰ-ਵੀਅਰ ਸੀ ਅਤੇ ਉਸ ਦੇ ਪੇਟ ਅਤੇ ਗਰ-ਦਨ ਨੇੜੇ ਸੱ-ਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱ-ਕ ਹੈ ਕਿ ਉਸ ਦੀ ਮੌ-ਤ ਸਾਧਾਰਨ ਨਹੀਂ ਹੋਈ, ਸਗੋਂ ਕਿਸੇ ਸਾ-ਜ਼ਿ-ਸ਼ ਦੇ ਤਹਿਤ ਉਸ ਦਾ ਕ-ਤ-ਲ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਿੰਸ ਨੂੰ ਤੈਰਨਾ ਵੀ ਆਉਂਦਾ ਸੀ, ਜਿਸ ਕਾਰਨ ਉਸ ਦੀ ਡੁੱਬਣ ਨਾਲ ਮੌ-ਤ ਨਹੀਂ ਹੋ ਸਕਦੀ ਸੀ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪ੍ਰਿੰਸ ਦਾ ਮੋਟਰਸਾਈਕਲ ਉਸ ਦੇ ਦੋਸਤ ਦੇ ਘਰ ਤੋਂ ਮਿਲਿਆ ਹੈ। ਪ੍ਰਿੰਸ ਦੇ ਦੋਸਤਾਂ ਨੇ ਉਨ੍ਹਾਂ ਨੂੰ ਘਟਨਾ ਬਾਰੇ ਨਹੀਂ ਦੱਸਿਆ ਬਲਕਿ ਉਹ ਆਪਣੇ ਘਰ ਚਲੇ ਗਏ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਪਹੁੰਚ ਕੇ ਬੀਤੇ ਦਿਨ ਦਰਜ ਕਰਵਾਏ ਬਿਆਨਾਂ ਵਿਚ ਬਦਲਾਅ ਦੀ ਮੰਗ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਤੋਂ ਦੋਸ਼ੀਆਂ ਦਾ ਨਾਂ ਐੱਫ. ਆਈ. ਆਰ. ਵਿਚ ਨਾਮਜ਼ਦ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਭਰਾ ਯਸ਼ ਦੇ ਬਿਆਨ ਦਰਜ ਕਰ ਲਏ ਗਏ ਹਨ। ਪ੍ਰਿੰਸ ਦੀ ਮੌ-ਤ ਦੇ ਕਾਰਨ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ ਨਾਲ ਜੁੜੇ ਲੋਕਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।