ਅਬੋਹਰ (ਪੰਜਾਬ) ਦੇ ਬਹਾਵਾਲਾ ਥਾਣਾ ਏਰੀਏ ਅੰਦਰ ਪੈਂਦੇ ਪਿੰਡ ਸ਼ੇਰੇਵਾਲਾ ਵਿੱਚ ਸੈਲਫੀ ਲੈਣ ਦੌਰਾਨ 16 ਸਾਲ ਉਮਰ ਦੇ ਇਕ ਨੌਜਵਾਨ ਦੀ ਜਾ-ਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਸ਼ਾਮ ਨੂੰ ਪਿੰਡ ਕੁਲਾਰ ਦਾ ਰਹਿਣ ਵਾਲਾ ਅੰਕਿਤ ਉਮਰ 16 ਸਾਲ ਪਿੰਡ ਵਿਚ ਬਣੇ ਪੁਰਾਣੇ ਅਤੇ ਖਸਤਾ-ਹਾਲ ਵਾਟਰ ਵਰਕਸ ਦੇ ਅੰਦਰ ਸਥਿਤ ਟੁੱਟੀ ਟੈਂਕੀ ਉਤੇ ਸੈਲਫੀ ਲੈਣ ਲਈ ਚੜ੍ਹ ਗਿਆ।
ਉਸ ਦੇ ਨਾਲ ਇੱਕ ਹੋਰ ਨੌਜਵਾਨ ਵੀ ਸੀ। ਅੰਕਿਤ ਟੈਂਕੀ ਉਤੇ ਖੜ੍ਹਾ ਸੈਲਫੀ ਲੈ ਰਿਹਾ ਸੀ ਕਿ ਅਚਾ-ਨਕ ਪੌੜੀਆਂ ਟੁੱ-ਟ ਗਈਆਂ ਅਤੇ ਉਹ 100 ਫੁੱਟ ਉਪਰ ਤੋਂ ਹੇਠਾਂ ਡਿੱ-ਗ ਗਿਆ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਾਸੀਆਂ ਨੇ ਤੁਰੰਤ ਪਿੰਡ ਸ਼ੇਰੇਵਾਲਾ ਦੇ ਸਰਪੰਚ ਸੰਦੀਪ ਭਾਦੂ ਨੂੰ ਸੂਚਿਤ ਕੀਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰਵਾਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਜਾਣਕਾਰੀ ਦਿੰਦਿਆਂ ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਕਰੀਬ ਸੱਤ ਵਜੇ ਕੁਲਾਰ ਵਾਸੀ ਅੰਕਿਤ ਅਤੇ ਉਸ ਦੇ ਨਾਲ ਕੋਈ ਉਸ ਦਾ ਭਰਾ ਆਇਆ ਹੋਇਆ ਸੀ ਤਾਂ ਅੰਕਿਤ ਅਚਾ-ਨਕ ਕਬੂਤਰਾਂ ਨਾਲ ਸੈਲਫੀ ਲੈਣ ਲਈ ਵਾਟਰ ਵਰਕਸ ਦੇ ਅੰਦਰ ਸਥਿਤ ਖਸਤਾ ਹਾਲ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹ ਗਿਆ। ਟੈਂਕੀ ਦੀਆਂ ਪੌੜੀਆਂ ਅਚਾ-ਨਕ ਟੁੱਟਣ ਕਾਰਨ ਉਹ ਹੇਠਾਂ ਡਿੱ-ਗ ਗਿਆ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ।
ਅੱਗੇ ਸਰਪੰਚ ਨੇ ਕਿਹਾ ਕਿ ਉਹ ਕਈ ਵਾਰ ਪ੍ਰਸ਼ਾਸਨ ਅਤੇ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਇਸ ਬਹੁਤ ਹੀ ਖਸਤਾ ਹਾਲ ਵਾਟਰ ਵਰਕਸ ਦੀ ਟੈਂਕੀ ਨੂੰ ਢਾਹਿਆ ਜਾਵੇ। ਪਰ ਕਿਸੇ ਨੇ ਅੱਜ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।