ਜਿਲ੍ਹਾ ਲੁਧਿਆਣਾ (ਪੰਜਾਬ) ਦੇ ਜਗਰਾਓ ਵਿਚ ਇਕ ਔਰਤ ਵੱਲੋਂ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਤਿੰਨ ਸਾਲ ਪਹਿਲਾਂ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਪ੍ਰੇ-ਮ ਵਿਆਹ ਹੋਇਆ ਸੀ। ਫਾ-ਹਾ ਲੈਣ ਤੋਂ ਪਹਿਲਾਂ ਔਰਤ ਦਾ ਡੇਢ ਸਾਲ ਦਾ ਪੁੱਤਰ ਉਸ ਦੀ ਗੋਦੀ ਵਿਚ ਲੇਟ ਕੇ ਰੋ-ਣ ਲੱਗਿਆ ਤਾਂ ਉਸ ਨੇ ਆਪਣੇ ਮੋਬਾਈਲ ਉਤੇ ਗਾਣੇ ਚਲਾ ਕੇ ਜੁਆਕ ਨੂੰ ਚੁੱਪ ਕਰਵਾ ਦਿੱਤਾ।
ਇਸ ਤੋਂ ਬਾਅਦ ਉਸ ਨੇ ਕਮਰੇ ਵਿਚ ਜਾ ਕੇ ਇਕ ਚੁੰਨੀ ਦੀ ਮਦਦ ਨਾਲ ਪੱ-ਖੇ ਨਾਲ ਫਾ-ਹਾ ਲਾ ਲਿਆ। ਮ੍ਰਿਤਕ ਮਹਿਲਾ ਦੀ ਪਹਿਚਾਣ ਜਸ਼ਨਪ੍ਰੀਤ ਕੌਰ ਉਮਰ 23 ਸਾਲ ਪਤਨੀ ਲਵਪ੍ਰੀਤ ਸਿੰਘ ਉਰਫ ਲਵੀ ਦੇ ਰੂਪ ਵਜੋਂ ਹੋਈ ਹੈ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਔਰਤ ਦੇ ਜੁਆਕ ਦੇ ਰੋਣ ਦੀ ਆਵਾਜ਼ ਗੁਆਂਢੀਆਂ ਨੇ ਸੁਣੀ ਅਤੇ ਕਮਰੇ ਵਿਚ ਜਾ ਕੇ ਦੇਖਿਆ। ਜਦੋਂ ਉਨ੍ਹਾਂ ਨੇ ਔਰਤ ਨੂੰ ਪੱ-ਖੇ ਨਾਲ ਲ-ਟ-ਕ-ਦੀ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿ-ਕ-ਲ ਗਈ। ਜਿਸ ਤੋਂ ਬਾਅਦ ਇਸ ਮਾਮਲੇ ਸਬੰਧੀ ਔਰਤ ਦੇ ਪਤੀ ਨੂੰ ਸੂਚਨਾ ਦਿੱਤੀ ਗਈ।
ਦੇਹ ਨੂੰ ਮੋਰਚਰੀ ਵਿਚ ਰਖਵਾਇਆ
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੇ ਥਾਣਾ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੇਹ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ, ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਨੇ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਦੇਰ ਸ਼ਾਮ ਮ੍ਰਿਤਕ ਜਸ਼ਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਬੱਸ ਸਟੈਂਡ ਚੌਕੀ ਵਿਚ ਆਪਣੇ ਬਿਆਨ ਦਰਜ ਕਰਵਾਏ।
ਮੌ-ਤ ਦਾ ਕਾਰਨ ਆਰ-ਥਿਕ ਤੰਗੀ ਦੱਸਿਆ
ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਮਹਿਲਾ ਦੀ ਮੌ-ਤ ਦਾ ਕਾਰਨ ਆਰਥਿਕ ਤੰਗੀ ਦੱਸਿਆ ਹੈ। ਕਿਉਂਕਿ ਉਸ ਦਾ ਪਤੀ ਲਵਪ੍ਰੀਤ ਸਿੰਘ ਸ਼ਹਿਰ ਵਿੱਚ ਇੱਕ ਕਰਿਆਨੇ ਦੀ ਦੁਕਾਨ ਉਤੇ ਕੰਮ ਕਰਦਾ ਹੈ। ਜਿਸ ਤੋਂ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਜਿਸ ਕਾਰਨ ਪਤੀ ਅਤੇ ਪਤਨੀ ਵਿਚਾਲੇ ਅਕਸਰ ਘਰੇਲੂ ਝ-ਗ-ੜਾ ਰਹਿੰਦਾ ਸੀ।
ਜਿਸ ਕਾਰਨ ਔਰਤ ਦਾ ਪਤੀ ਆਪਣੀ ਪਤਨੀ ਨੂੰ ਆਪਣੀ ਭੈਣ ਦੇ ਘਰ ਛੱਡ ਆਇਆ ਸੀ ਤਾਂ ਜੋ ਇਕ ਦਿਨ ਬਾਅਦ ਜਦੋਂ ਉਸ ਦਾ ਗੁੱ-ਸਾ ਠੰਢਾ ਹੋ ਜਾਵੇ ਤਾਂ ਉਹ ਉਸ ਨੂੰ ਲੈ ਜਾਵੇਗਾ। ਪਰ ਔਰਤ ਵੀਰਵਾਰ ਦੁਪਹਿਰ ਨੂੰ ਹੀ ਜਗਰਾਉਂ ਆ ਗਈ। ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਮਾਸੀ ਦੇ ਲੜਕੇ ਅਕਾਸ਼ਦੀਪ ਸਿੰਘ ਅਨੁਸਾਰ ਜਸ਼ਨਪ੍ਰੀਤ ਕੌਰ ਵੀਰਵਾਰ ਦੁਪਹਿਰ ਨੂੰ ਜੀਰਾ ਤੋਂ ਉਸ ਦੇ ਪਤੀ ਲਵਪ੍ਰੀਤ ਸਿੰਘ ਦੀ ਭੈਣ ਕੋਲੋਂ ਵਾਪਸ ਆਈ ਅਤੇ ਘਰ ਵਾਪਸ ਆਉਂਦੇ ਹੀ ਦੇਰ ਸ਼ਾਮ ਉਸ ਨੂੰ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ। ਮਾਸੀ ਦੇ ਲੜਕੇ ਅਨੁਸਾਰ ਮੋਗਾ ਦੇ ਪਿੰਡ ਚੁੰਗਵਾ ਦੀ ਰਹਿਣ ਵਾਲੀ ਮ੍ਰਿਤਕਾ ਜਸ਼ਨਪ੍ਰੀਤ ਕੌਰ ਦੀ ਮਾਤਾ ਦੀ ਮੌ-ਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ।
ਪਰਿਵਾਰ ਵਾਲਿਆਂ ਦੇ ਬਿਆਨਾਂ ਉਤੇ ਹੋਵੇਗੀ ਕਾਰਵਾਈ
ਵਿਆਹ ਤੋਂ ਪਹਿਲਾਂ ਵੀ ਜਸ਼ਨਪ੍ਰੀਤ ਕੌਰ ਕਾਫੀ ਸਮੇਂ ਤੋਂ ਆਪਣੀ ਮਾਸੀ ਕੋਲ ਹੀ ਰਹਿ ਰਹੀ ਸੀ, ਜਿੱਥੇ ਉਸ ਨੇ ਲਵਪ੍ਰੀਤ ਸਿੰਘ ਨਾਲ ਪ੍ਰੇ-ਮ ਵਿਆਹ ਕਰਵਾ ਲਿਆ ਸੀ ਅਤੇ ਉਹ ਮੋਗਾ ਛੱਡ ਕੇ ਜਗਰਾਓਂ ਦੇ ਕਰਨੈਲ ਗੇਟ ਵਿੱਚ ਰਹਿਣ ਲੱਗ ਪਈ ਸੀ। ਮ੍ਰਿਤਕਾ ਦਾ ਪ੍ਰੇ-ਮ ਵਿਆਹ ਕਰਵਾਉਣ ਤੋਂ ਬਾਅਦ ਉਸ ਦੇ ਭਰਾ ਨੇ ਵੀ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਇਸ ਮੌਕੇ ਬੱਸ ਸਟੈਂਡ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।