ਪੰਜਾਬ ਸੂਬੇ ਵਿਚ ਜਿਲ੍ਹਾ ਸੰਗਰੂਰ ਦੇ ਪਿੰਡ ਘਰਾਚੋਂ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਰਾਚੋਂ ਪਿੰਡ ਵਿੱਚ ਵੀਰਵਾਰ ਦੀ ਰਾਤ ਨੂੰ ਇੱਕ ਮਕਾਨ ਦੀ ਛੱਤ ਡਿੱ-ਗ ਗਈ, ਜਿਸ ਕਾਰਨ ਮਲਬੇ ਹੇਠ ਦੱ-ਬ ਕੇ ਇੱਕ ਔਰਤ ਦੀ ਮੌ-ਤ ਹੋ ਗਈ ਅਤੇ ਦੋ ਜੀਅ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਵਾਪਰਨ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਪਿੰਡ ਘਰਾਚੋਂ ਦੀ ਚਹਿਲ ਪੱਤੀ ਦੇ ਰਹਿਣ ਵਾਲੇ ਅਮਰੀਕ ਸਿੰਘ ਦੇ 30 ਸਾਲ ਪੁਰਾਣੇ ਮਕਾਨ ਦੀ ਛੱਤ ਦੇਰ ਰਾਤ ਨੂੰ ਅਚਾਨਕ ਡਿੱਗ ਗਈ। ਜਿਸ ਕਾਰਨ ਅਮਰੀਕ ਸਿੰਘ ਦੀ ਬਜ਼ੁਰਗ ਮਾਤਾ ਜਸਪਾਲ ਕੌਰ, ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਮਲਬੇ ਹੇਠ ਦੱ-ਬ ਗਏ। ਛੱਤ ਡਿੱਗਣ ਦੀ ਆਵਾਜ਼ ਨੂੰ ਸੁਣ ਕੇ ਮੌਕੇ ਉਤੇ ਇਕੱਠੇ ਹੋਏ ਆਂਢੀਆਂ-ਗੁਆਂਢੀਆ ਅਤੇ ਪਿੰਡ ਵਾਸੀਆਂ ਵਲੋਂ ਮਲਬੇ ਹੇਠ ਦੱ-ਬੇ ਲੋਕਾਂ ਨੂੰ ਤੁਰੰਤ ਬਾਹਰ ਕੱਢ ਕੇ ਸੰਗਰੂਰ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਇਲਾਜ ਦੌਰਾਨ ਬਜ਼ੁਰਗ ਮਾਤਾ ਜਸਪਾਲ ਕੌਰ ਦੀ ਮੌ-ਤ ਹੋ ਗਈ। ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਹਾਦਸੇ ਦੌਰਾਨ ਮਲਬੇ ਹੇਠ ਦੱਬੇ ਜਾਣ ਕਾਰਨ ਇੱਕ ਕਾਰ ਵੀ ਨੁਕ-ਸਾਨੀ ਗਈ ਹੈ।
30 ਸਾਲ ਪੁਰਾਣੀ ਸੀ ਛੱਤ
ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਘਰ ਦੀ ਛੱਤ ਕਰੀਬ 30 ਸਾਲ ਪੁਰਾਣੀ ਸੀ ਅਤੇ ਉੱਥੇ ਉਨ੍ਹਾਂ ਦਾ ਵਾਹਨ ਅਤੇ ਭਾਰੀ ਸਾਮਾਨ ਸੀ। ਇਸ ਜਗ੍ਹਾ ਇੱਕ ਮਾਂ ਵੀ ਰਹਿੰਦੀ ਸੀ। ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨ ਤੋਂ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।