ਸਾਫਟਵੇਅਰ ਇੰਜੀਨੀਅਰ ਉਤੇ ਕੀਤਾ ਵਾਰ, ਜਖਮੀਂ ਨੇ ਇਲਾਜ ਦੌਰਾਨ ਤੋੜਿਆ ਦਮ, ਪਰਿਵਾਰ ਵਿਚ ਇਕ-ਲੌਤਾ ਕਮਾਉਣ ਵਾਲਾ ਸੀ ਮ੍ਰਿਤਕ

Punjab

ਪੰਜਾਬ ਸੂਬੇ ਵਿਚ ਜਿਲ੍ਹਾ ਮੋਹਾਲੀ ਦੇ ਖਰੜ ਕਸਬਾ ਸਥਿਤ ਸੰਨੀ ਇਨਕਲੇਵ ਵਿਚ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਇਕ ਲੜਕੇ ਦਾ ਤੇ-ਜ਼-ਧਾ-ਰ ਚੀਜ਼ਾਂ ਨਾਲ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ। ਉਸ ਦੇ ਪਰਿਵਾਰ ਵਿੱਚ ਉਸ ਦੀ ਮਾਂ, ਛੋਟੀ ਭੈਣ ਅਤੇ ਛੋਟਾ ਭਰਾ ਸ਼ਾਮਲ ਹੈ। ਜਦੋਂ ਕਿ ਉਸ ਦੇ ਪਿਤਾ ਦੀ ਕੁਝ ਦਿਨ ਪਹਿਲਾਂ ਮੌ-ਤ ਹੋ ਗਈ ਸੀ। ਮ੍ਰਿਤਕ ਦੀ ਨੌਜਵਾਨ ਪਹਿਚਾਣ ਤੇਜਿੰਦਰ ਸਿੰਘ ਉਮਰ 33 ਸਾਲ ਵਾਸੀ ਪਿੰਡ ਹਥਨ ਮਲੇਰਕੋਟਲਾ ਦੇ ਰੂਪ ਵਜੋਂ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੋਸਤ ਨਾਲ ਸੜਕ ਉਤੇ ਖੜ੍ਹਾ ਸੀ ਨੌਜਵਾਨ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਰਾਤ ਐਨਕਲੇਵ ਦੇ ਬਾਹਰ ਆਪਣੇ ਦੋਸਤ ਨਾਲ ਸੜਕ ਉਤੇ ਖੜ੍ਹਾ ਸੀ। ਉਦੋਂ ਦੋ ਨੌਜਵਾਨ ਉਥੇ ਆਏ ਅਤੇ ਕਿਸੇ ਤੇ-ਜ਼-ਧਾ-ਰ ਚੀਜ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਏ। ਉਸ ਦਾ ਦੋਸਤ ਉਸ ਨੂੰ ਜ਼ਖ਼ਮੀ ਹਾਲ ਵਿੱਚ ਜਨਰਲ ਹਸਪਤਾਲ ਫੇਜ਼ 6 ਮੁਹਾਲੀ ਲੈ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

ਪ੍ਰੇ-ਮ ਸਬੰਧ ਨਾਲ ਜੁੜਿਆ ਹੋ ਸਕਦਾ ਹੈ ਮਾਮਲਾ

ਹਾਲਾਂਕਿ ਪੁਲਿਸ ਇਸ ਮਾਮਲੇ ਵਿਚ ਕੁਝ ਵੀ ਖੁੱਲ੍ਹ ਕੇ ਦੱਸਣ ਤੋਂ ਇਨਕਾਰ ਕਰ ਰਹੀ ਹੈ। ਪਰ ਸੂਤਰਾਂ ਅਨੁਸਾਰ ਮ੍ਰਿਤਕ ਦਾ ਦੋਸਤ ਦੋਸ਼ੀਆਂ ਨੂੰ ਜਾਣਦਾ ਹੈ ਅਤੇ ਇਨ੍ਹਾਂ ਵਿਚਾਲੇ ਪ੍ਰੇ-ਮ ਸਬੰਧਾਂ ਬਾਰੇ ਕੋਈ ਗੱਲ ਹੋ ਸਕਦੀ ਹੈ। ਪੁਲਿਸ ਇਸ ਐਂਗਲ ਉਤੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਿੰਡ ਤੋਂ ਆਏ ਜਸਪਾਲ ਦਾਸ ਨੇ ਦੱਸਿਆ ਕਿ ਸਵੇਰੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਤੋਂ ਫੋਨ ਆਇਆ ਸੀ। ਜਦੋਂ ਉਹ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਘਟਨਾ ਵਾਪਰੀ ਹੈ। ਵਰਤਮਾਨ ਵਿੱਚ ਉਹ ਪਰਿਵਾਰ ਵਿੱਚ ਇਕ-ਲੌਤਾ ਹੀ ਕਮਾਉਣ ਵਾਲਾ ਵਿਅਕਤੀ ਸੀ।

Leave a Reply

Your email address will not be published. Required fields are marked *