ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਦੇਰ ਰਾਤ ਨੂੰ ਚੰਡੀਗੜ੍ਹ ਰੋਡ ਉਤੇ ਸੜਕ ਪਾਰ ਕਰਦੇ ਸਮੇਂ ਇਕ 18 ਸਾਲ ਉਮਰ ਦੇ ਨੌਜਵਾਨ ਨੂੰ ਟਿੱਪਰ ਨੇ ਦ-ਰ-ੜ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਪ੍ਰੀਤ ਸਿੰਘ ਦੇ ਰੂਪ ਵਿਚ ਹੋਈ ਹੈ। ਸੜਕ ਪਾਰ ਕਰਦੇ ਸਮੇਂ ਸੁਖਪ੍ਰੀਤ ਸਿੰਘ ਦੇ ਹਾਦਸੇ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਸੁਖਪ੍ਰੀਤ ਸਿੰਘ 10ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਨਤੀਜਾ ਦੋ ਦਿਨ ਪਹਿਲਾਂ ਹੀ ਆਇਆ ਸੀ।
ਘਰੋਂ ਬੁਲਾ ਕੇ, ਪੈਲੇਸ ਲੈ ਗਿਆ ਸੀ ਦੋਸਤ
ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਪ੍ਰੀਤ ਸਿੰਘ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪੁੱਤਰ ਦਾ ਦੋਸਤ ਉਸ ਦੇ ਪੁੱਤਰ ਨੂੰ ਘਰੋਂ ਬੁਲਾਉਣ ਆਇਆ ਸੀ। ਉਹ ਉਸ ਨਾਲ ਚੰਡੀਗੜ੍ਹ ਰੋਡ ਉਤੇ ਕਿਸੇ ਪੈਲੇਸ ਵਿੱਚ ਗਿਆ ਹੋਇਆ ਸੀ। ਜਦੋਂ ਦੇਰ ਰਾਤ ਹੋ ਗਈ ਅਤੇ ਉਹ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ।
ਮੁਬਾਇਲ ਬੰਦ ਆਉਣ ਤੋਂ ਬਾਅਦ ਭਾਲ ਕਰਨ ਗਿਆ ਪਰਿਵਾਰ
ਪਿਤਾ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਦਾ ਮੋਬਾਈਲ ਬੰਦ ਸੀ। ਉਹ ਆਪਣੇ ਛੋਟੇ ਪੁੱਤਰ ਨੂੰ ਨਾਲ ਲੈ ਕੇ ਪੈਲੇਸ ਪਹੁੰਚ ਗਿਆ। ਕੁਝ ਪੁਲਿਸ ਕਰਮੀ ਸੁਖਪ੍ਰੀਤ ਸਿੰਘ ਦੇ ਦੋਸਤ ਨੂੰ ਪੈਲੇਸ ਵਿਚੋਂ ਆਪਣੇ ਨਾਲ ਲੈ ਕੇ ਜਾ ਰਹੇ ਸਨ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਕੋਈ ਲ-ੜਾ-ਈ ਹੋ ਗਈ ਹੈ, ਪਰ ਜਦੋਂ ਪੁਲਿਸ ਕਰਮਚਾਰੀਆਂ ਨੂੰ ਮਾਮਲੇ ਬਾਰੇ ਪੁੱਛਿਆ ਤਾਂ ਪੁਲਿਸ ਨੇ ਦੱਸਿਆ ਕਿ ਸੜਕ ਦੇ ਵਿਚਕਾਰ ਇੱਕ ਨੌਜਵਾਨ ਦੀ ਦੇਹ ਪਈ ਹੈ। ਜੇਕਰ ਕੋਈ ਉਸ ਨੂੰ ਪਹਿਚਾਣਦਾ ਹੈ ਤਾਂ ਸ਼ਨਾਖਤ ਕਰ ਲਓ।
ਅੱਗੇ ਜਸਬੀਰ ਸਿੰਘ ਨੇ ਦੱਸਿਆ ਕਿ ਟਿੱਪਰ ਡਰਾਈਵਰ ਮੌਕੇ ਤੋਂ ਫਰਾਰ ਹੈ। ਇਸ ਸਬੰਧੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਪੁਲਿਸ ਤੋਂ CCTV ਫੁਟੇਜ ਨੂੰ ਚੈਕ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ।