ਹਰਿਆਣਾ ਸੂਬੇ ਵਿਚ ਝੱਜਰ ਦੇ ਪਿੰਡ ਲਡਾਣ ਨੇੜੇ ਲੰਘਦੀ ਜੇ. ਐਲ. ਐਨ. ਨਹਿਰ ਵਿੱਚੋਂ ਰੇਵਾੜੀ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦੇਹ ਮਿਲੀ ਹੈ, ਮ੍ਰਿਤਕ ਨੌਜਵਾਨ ਆਪਣੀ ਭੂਆ ਦੇ ਪੋਤੇ ਦੇ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਆਇਆ ਸੀ। ਦੇਹ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਵੀ ਮੌਕੇ ਉਤੇ ਪਹੁੰਚ ਗਈ। ਦੇਹ ਨੂੰ ਨਹਿਰ ਵਿਚੋਂ ਕੱਢ ਕੇ ਪੋਸਟ ਮਾਰਟਮ ਲਈ ਝੱਜਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਵਿਪਨ ਉਮਰ 24 ਸਾਲ ਪੁੱਤਰ ਭਾਗਮਲ ਵਾਸੀ ਪਿੰਡ ਲੱਦੂਵਾਸ, ਜ਼ਿਲ੍ਹਾ ਰੇਵਾੜੀ ਦੇ ਰੂਪ ਵਜੋਂ ਹੋਈ ਹੈ। ਵਿਪਿਨ 16 ਅਪ੍ਰੈਲ ਨੂੰ ਆਪਣੀ ਭੂਆ ਦੇ ਪੋਤੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪਿੰਡ ਲਡਾਣ ਆਇਆ ਸੀ। 20 ਅਪ੍ਰੈਲ ਦੀ ਸਵੇਰ ਨੂੰ ਮੋਟਰਸਾਈਕਲ ਉਤੇ ਸਵਾਰ ਹੋ ਕੇ ਘੁੰਮਣ ਲਈ ਜੇ. ਐਲ. ਐਨ. ਨਹਿਰ ਉਤੇ ਗਿਆ ਸੀ, ਉਥੇ ਵਿਪਨ ਪੈਰ ਤਿਲਕਣ ਕਰਕੇ ਨਹਿਰ ਵਿਚ ਡਿੱ-ਗ ਗਿਆ। ਨਹਿਰ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਉਸ ਦੀ ਨਹਿਰ ਵਿੱਚ ਡੁੱ-ਬ-ਣ ਕਾਰਨ ਦੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਵਿਪਨ ਅਣ-ਵਿਆਹਿਆ ਸੀ ਅਤੇ ਬਾਵਲ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ, ਉਸ ਦੀ ਇੱਕ ਭੈਣ ਅਤੇ ਦੋ ਭਰਾ ਹਨ। ਉਸ ਦੇ ਪਿਤਾ ਭਾਗਮਲ ਸਾਬਕਾ ਫੌਜੀ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਝੱਜਰ ਦੇ ਸਲਹਾਵਾਸ ਥਾਣੇ ਤੋਂ ਆਏ ਜਾਂਚ ਅਧਿਕਾਰੀ ਐਚ. ਸੀ. ਹਰੀਸ਼ ਕੁਮਾਰ ਨੇ ਦੱਸਿਆ ਕਿ 20 ਅਪ੍ਰੈਲ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਵਾੜੀ ਜ਼ਿਲ੍ਹੇ ਦਾ ਰਹਿਣ ਵਾਲਾ ਵਿਪਿਨ ਨਾਮ ਦਾ ਨੌਜਵਾਨ ਪਾਣੀ ਵਿੱਚ ਡੁੱ-ਬ ਗਿਆ ਹੈ। ਵਿਪਿਨ ਨੂੰ ਲੱਭਣ ਲਈ ਨਹਿਰ ਵਿਚ ਭਾਲ ਅਭਿਆਨ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ 21 ਅਪ੍ਰੈਲ ਦੀ ਸ਼ਾਮ ਨੂੰ ਵਿਪਨ ਦੀ ਦੇਹ ਨਹਿਰ ਵਿਚੋਂ ਬਰਾ-ਮਦ ਹੋਈ ਸੀ, ਪੁਲਿਸ ਵਲੋਂ ਇਸ ਮਾਮਲੇ ਵਿਚ ਵਿਪਨ ਦੇ ਪਿਤਾ ਭਾਗਮਲ ਦੇ ਬਿਆਨ ਉਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਝੱਜਰ ਦੇ ਸਿਵਲ ਹਸਪਤਾਲ ਵਿਚ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਗਿਆ। ਇਸ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।