ਰਾਜਸਥਾਨ ਦੇ ਕੋਟਾ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਥੇ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਲਾੜੇ ਦੀ ਮੌ-ਤ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਇੱਕ ਹੋਟਲ ਵਿੱਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਪਰਿਵਾਰ ਵਾਲੇ ਲਾੜੇ ਨੂੰ ਹਲਦੀ ਤੋਂ ਬਾਅਦ ਨਹਾਉਣ ਲਈ ਲੈ ਜਾ ਰਹੇ ਸਨ। ਇਸ ਦੌਰਾਨ ਲਾੜੇ ਦਾ ਹੱਥ ਖੰ-ਭੇ ਨੂੰ ਛੂਹ ਗਿਆ ਅਤੇ ਉਹ ਬੇ-ਹੋ-ਸ਼ ਹੋ ਕੇ ਡਿੱ-ਗ ਗਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਐਮ. ਬੀ. ਐਸ. ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਇਹ ਹਾਦਸਾ ਸ਼ਹਿਰ ਦੇ ਨੰਤਾ ਥਾਣਾ ਏਰੀਏ ਵਿਚ ਬੂੰਦੀ ਰੋਡ ਉਤੇ ਸਥਿਤ ਹੋਟਲ ਮੇਨਾਲ ਰੈਜ਼ੀਡੈਂਸੀ ਵਿਚ ਵਾਪਰਿਆ ਹੈ।
ਸਵੀਮਿੰਗ ਪੂਲ ਦੇ ਕੋਲ ਲੱਗਿਆ ਕ-ਰੰ-ਟ
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਰਾਜੇਸ਼ ਸੋਨੀ ਨੇ ਦੱਸਿਆ ਕਿ ਬੂੰਦੀ ਰੋਡ ਉਤੇ ਸਥਿਤ ਇੱਕ ਨਿੱਜੀ ਹੋਟਲ ਵਿੱਚ ਕੇਸ਼ਵਪੁਰਾ ਇਲਾਕੇ ਦੇ ਰਹਿਣ ਵਾਲੇ ਸੂਰਜ ਸਕਸੈਨਾ ਉਮਰ 29 ਸਾਲ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਹਲਦੀ ਦੀ ਰਸਮ ਦੁਪਹਿਰ 2 ਵਜੇ ਦੇ ਕਰੀਬ ਹੋਈ। ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਰਸਮਾਂ ਨਿਭਾ ਰਹੇ ਸਨ।
ਹਲਦੀ ਲਗਾਉਣ ਤੋਂ ਬਾਅਦ ਲਾੜੇ ਨੂੰ ਸਵੀਮਿੰਗ ਪੂਲ ਵਿਚ ਨਹਾਉਣ ਲਈ ਲਿਜਾਇਆ ਜਾ ਰਿਹਾ ਸੀ। ਸਵਿਮਿੰਗ ਪੂਲ ਦੇ ਕੋਲ ਸਜਾਵਟ ਲਈ ਪਾਈਪ ਲਗਾਈ ਗਈ ਸੀ। ਲਾੜੇ ਨੇ ਉਸ ਪਾਈਪ ਨੂੰ ਛੂਹ ਲਿਆ ਅਤੇ ਕ-ਰੰ-ਟ ਲੱਗ ਗਿਆ। ਬਿਜਲੀ ਦਾ ਝ-ਟ-ਕਾ ਲੱਗਣ ਕਾਰਨ ਲਾੜਾ ਬੇ-ਹੋ-ਸ਼ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਐਮ. ਬੀ. ਐਸ. ਹਸਪਤਾਲ ਲੈ ਗਏ, ਪਰ ਉਸ ਦੀ ਮੌ-ਤ ਹੋ ਗਈ। ਦੇਹ ਨੂੰ ਐਮ. ਬੀ. ਐਸ. ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਗੁੜਗਾਉਂ ਵਿੱਚ ਕੰਮ ਕਰਦਾ ਸੀ ਮ੍ਰਿਤਕ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੂਰਜ ਗੁੜਗਾਓਂ ਸਥਿਤ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਦੋ ਭੈਣਾਂ ਦਾ ਇਕ-ਲੌਤਾ ਭਰਾ ਸੀ। ਉਸ ਦੇ ਮਾਪੇ ਸੇਵਾਮੁਕਤ ਹਨ। ਉਹ ਵਿਆਹ ਲਈ ਕੁਝ ਦਿਨ ਪਹਿਲਾਂ ਗੁੜਗਾਓਂ ਤੋਂ ਕੋਟਾ ਆਇਆ ਸੀ। ਮੰਗਲਵਾਰ ਰਾਤ ਨੂੰ ਔਰਤਾਂ ਦਾ ਸੰਗੀਤ ਪ੍ਰੋਗਰਾਮ ਸੀ।
ਅੱਜ ਹਲਦੀ ਤੋਂ ਬਾਅਦ ਵਿਆਹ ਹੋਣਾ ਸੀ ਵਿਆਹ
ਡੀ. ਐਸ. ਪੀ. ਰਾਜੇਸ਼ ਸੋਨੀ ਨੇ ਦੱਸਿਆ ਕਿ ਸੂਰਜ ਦਾ ਵਿਆਹ ਬਿਹਾਰ ਦੀ ਕੁੜੀ ਨਾਲ ਹੋਣਾ ਸੀ। ਲੜਕੀ ਦਾ ਪਰਿਵਾਰ ਕੋਟਾ ਆਇਆ ਹੋਇਆ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਥਾਣਾ ਨੰਤਾ ਦੇ ਐੱਸ. ਐੱਚ. ਓ. ਨਵਲ ਕਿਸ਼ੋਰ ਨੇ ਕਿਹਾ ਕਿ ਜੇਕਰ ਪ੍ਰੋਗਰਾਮ ਵਿਚ ਕ-ਰੰ-ਟ ਲੱਗਿਆ ਹੈ ਤਾਂ ਪ੍ਰਬੰਧ ਵਿਚ ਕੋਈ ਕਮੀ ਜ਼ਰੂਰ ਰਹੀ ਹੈ। ਅਸੀਂ ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਕਰਾਂਗੇ। ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਰਿਸ਼ਤੇਦਾਰਾਂ ਨੇ ਫੈਲਾਇਆ ਪਾਣੀ
ਇਸ ਮਾਮਲੇ ਬਾਰੇ ਹੋਟਲ ਮਾਲਕ ਨਦੀਮ ਨੇ ਦੱਸਿਆ ਕਿ ਹਲਦੀ ਦੀ ਰਸਮ ਤੋਂ ਬਾਅਦ ਰਿਸ਼ਤੇਦਾਰ ਸਵੀਮਿੰਗ ਪੂਲ ਤੋਂ ਬਾਲਟੀਆਂ ਭਰ ਕੇ ਇੱਕ ਦੂਜੇ ਉਤੇ ਪਾਣੀ ਪਾ ਰਹੇ ਸਨ। ਉਥੇ ਕੂਲਰ ਲਗਾਏ ਹੋਏ ਸਨ। ਸਾਰਾ ਕਾਰਪੇਟ ਪਾਣੀ ਨਾਲ ਗਿੱਲਾ ਹੋ ਗਿਆ ਸੀ। ਸੰਭਾਵਤ ਤੌਰ ਊਤੇ ਅਰਥਿੰਗ ਕਾਰਨ ਬਿਜਲੀ ਦਾ ਝ-ਟ-ਕਾ ਲੱਗਾ ਹੈ। ਜਿਸ ਖੰਭੇ ਤੋਂ ਕ-ਰੰ-ਟ ਆ ਰਿਹਾ ਦੱਸਿਆ ਜਾ ਰਿਹਾ ਹੈ, ਇਸ ਵਿੱਚ ਕੋਈ ਕੁਨੈਕਸ਼ਨ ਨਹੀਂ ਸੀ। ਇਸ ਤੇ ਲੱਗੀ ਲਾਈਟ ਤਾਂ ਰਾਤ ਨੂੰ ਚਾਲੂ ਕਰਦੇ ਹਾਂ। ਦਿਨ ਵੇਲੇ ਲਾਈਟਾਂ ਨੂੰ ਜਗਾਉਣ ਦਾ ਕੋਈ ਮਤਲਬ ਹੀ ਨਹੀਂ ਹੈ।