ਕੈਨੇਡਾ ਵਿਚ ਪੰਜਾਬੀ ਨੌਜਵਾਨ ਉਤੇ, ਅਣ-ਪਛਾਤੇ ਨੇ ਕੀਤਾ ਵਾਰ, ਜਖਮੀਂ ਨੇ ਮੌਕੇ ਉਤੇ ਹੀ ਤੋੜਿਆ ਦਮ, ਮਾਮਲੇ ਦੀ ਜਾਂਂਚ ਜਾਰੀ

Punjab

ਪੰਜਾਬ ਦੇ ਜਿਲ੍ਹਾ ਮਲੇਰਕੋਟਲਾ ਦੇ ਪਿੰਡ ਤੋਲੇਵਾਲ ਨਾਲ ਸਬੰਧਤ ਬਹੁਤ ਦੀ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੇ ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦਾ ਕੈਨੇਡਾ ਦੇ ਸਰੀ ਵਿਚ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਕੁਲਵਿੰਦਰ ਸਿੰਘ ਸੋਹੀ ਉਮਰ 27 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਾਈਟ ਰੌਕ ਵਾਟਰਫਰੰਟ ਉਤੇ ਕਿਸੇ ਅਣ-ਪਛਾਤੇ ਵਿਅਕਤੀ ਨੇ ਕੁਲਵਿੰਦਰ ਸਿੰਘ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ।

ਇਸ ਮਾਮਲੇ ਬਾਰੇ, ਕੈਨੇਡਾ ਦੇ ਵ੍ਹਾਈਟ ਰੌਕ, ਬੀਸੀ, ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਰਾਤ ਨੂੰ ਇੱਕ ਵਿਅਕਤੀ ਦਾ ਚਾ-ਕੂ ਨਾਲ ਕ-ਤ-ਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਦੇ ਵਾਟਰਫਰੰਟ ਖੇਤਰ ਵਿੱਚ ਆਪਣੀ ਤਾਇਨਾਤੀ ਵਧਾ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਏਰੀਏ ਵਿਚ ਬੈਂਚ ਉਤੇ ਬੈਠੇ ਹੋਏ ਇੱਕ ਹੋਰ ਵਿਅਕਤੀ ਨੂੰ ਚਾ-ਕੂ ਦਾ ਵਾਰ ਕਰਕੇ ਜ਼ਖਮੀ ਕਰਨ ਤੋਂ 2 ਦਿਨ ਬਾਅਦ ਕੁਲਵਿੰਦਰ ਸਿੰਘ ਸੋਹੀ ਦਾ ਕ-ਤ-ਲ ਕਰ ਦਿੱਤਾ ਗਿਆ ਹੈ।

ਵਾਈਟ ਰੌਕ ਆਰ. ਸੀ. ਐਮ. ਪੀ. ਨੇ ਦੱਸਿਆ ਕਿ ਉਸ ਨੂੰ ਵਾਈਟ ਰੌਕ ਪੀਅਰ ਦੇ ਪੂਰਬ ਵੱਲ ਕੁਝ ਬਲਾਕਾਂ, ਮਰੀਨ ਡਰਾਈਵ ਦੇ 15400 ਬਲਾਕ ਵਿੱਚ ਰਾਤ ਸਾਢੇ 9 ਵਜੇ ਦੇ ਕਰੀਬ ਚਾ-ਕੂ ਨਾਲ ਜਖਮੀਂ ਵਿਅਕਤੀ ਦੀ ਮਿਲੀ ਸੀ। ਸਟਾਫ ਸਾਰਜੈਂਟ ਰੌਬ ਡਿਕਸਨ ਨੇ ਕਿਹਾ ਕਿ ਵਿਅਕਤੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਡਿਕਸਨ ਨੇ ਕਿਹਾ ਕਿ ਅਧਿਕਾਰੀ ਸੂਚਨਾ ਮਿਲਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਮੌਕੇ ਉਤੇ ਪਹੁੰਚ ਗਏ ਸਨ, ਪਰ ਉਹ ਸ਼ੱ-ਕੀ ਨੂੰ ਲੱਭਣ ਵਿੱਚ ਅਸਮਰੱਥ ਰਹੇ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 2018 ਵਿਚ ਵਰਕ ਪਰਮਿਟ ਉਤੇ ਕੈਨੇਡਾ ਆਇਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਪੱਕਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁਲਵਿੰਦਰ ਸਿੰਘ ਸੋਹੀ ਕੈਨੇਡਾ ਵਿੱਚ ਪਲੰਬਰ ਦਾ ਕੰਮ ਕਰਦਾ ਸੀ। ਮ੍ਰਿਤਕ ਪਿਛੋਕੜ ਤੋਂ ਪੰਜਾਬ ਦੇ ਨਵੇਂ ਬਣੇ ਜਿਲ੍ਹੇ ਮਲੇਰਕੋਟਲੇ ਦੇ ਪਿੰਡ ਤੋਲੇਵਾਲ ਦਾ ਰਹਿਣ ਵਾਲਾ ਸੀ।

Leave a Reply

Your email address will not be published. Required fields are marked *