ਸ੍ਰੀ ਕੀਰਤਪੁਰ ਸਾਹਿਬ (ਪੰਜਾਬ) ਦੇ ਨੇੜਲੇ ਪਿੰਡ ਫਤਿਹਪੁਰ ਬੁੰਗਾ ਸਾਹਿਬ ਵਿਚ ਵੀਰਵਾਰ ਰਾਤ ਨੂੰ ਕਰੀਬ 12 ਵਜੇ ਭਾਖੜਾ ਨਹਿਰ ਵਿਚ ਦੋ ਨੌਜਵਾਨ ਡੁੱ-ਬ ਗਏ। ਜਦੋਂ ਕਿ ਉਨ੍ਹਾਂ ਨਾਲ ਨਹਾ ਰਿਹਾ ਇਕ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਪਿੰਡ ਵਿਚ ਧਾਰਮਿਕ ਪ੍ਰੋਗਰਾਮ ਸੀ, ਜਿਸ ਲਈ ਦੂਰ-ਦੂਰ ਤੋਂ ਰਿਸ਼ਤੇਦਾਰ ਆਏ ਹੋਏ ਸਨ। ਪਿੰਡ ਦੇ ਕੋਲ ਭਾਖੜਾ ਨਹਿਰ ਵਹਿ ਰਹੀ ਹੈ, ਜਿਸ ਵਿਚ ਤਿੰਨ ਰਿਸ਼ਤੇਦਾਰ ਨਹਾਉਣ ਲਈ ਆਏ ਸਨ, ਨਹਾਉਂਦੇ ਸਮੇਂ ਇਕ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਡੁੱ-ਬ-ਣ ਲੱਗਿਆ ਉਸ ਨੂੰ ਬਚਾਉਣ ਲਈ ਉਸ ਦੇ ਜੀਜੇ ਨੇ ਵੀ ਛਾਲ ਮਾ-ਰ ਦਿੱਤੀ। ਇਸ ਦੌਰਾਨ ਉਹ ਵੀ ਡੁੱ-ਬ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਬਾਲੀ ਸਿੰਘ ਨੇ ਦੱਸਿਆ ਕਿ ਉਸ ਦਾ ਦੋਹਤਾ ਹਨੀਫ਼ ਮੁਹੰਮਦ ਉਰਫ਼ ਵਿੱਕੀ ਉਮਰ 30 ਸਾਲ ਅਤੇ ਹਨੀਫ਼ ਦਾ ਸਾਲਾ ਦਿਲਸ਼ਾਦ ਮੁਹੰਮਦ ਉਰਫ਼ ਰਿੱਕੀ ਅਤੇ ਇੱਕ ਹੋਰ ਨੌਜਵਾਨ ਭਾਖੜਾ ਨਹਿਰ ਦੇ ਕੰਢੇ ਮੋਟਰਸਾਈਕਲ ਧੋਣ ਅਤੇ ਨਹਾਉਣ ਗਏ ਸਨ। ਨਹਾਉਂਦੇ ਸਮੇਂ ਦਿਲਸ਼ਾਦ ਆਪਣਾ ਸੰਤੁਲਨ ਗੁਆ ਬੈਠਾ ਅਤੇ ਅਚਾ-ਨਕ ਨਹਿਰ ਵਿਚ ਡੁੱ-ਬ-ਣ ਲੱਗਾ ਤਾਂ ਹਨੀਫ ਮੁਹੰਮਦ ਨੇ ਉਸ ਨੂੰ ਬਚਾਉਣ ਲਈ ਛਾਲ ਮਾ-ਰ ਦਿੱਤੀ। ਇਸ ਤੋਂ ਬਾਅਦ ਦੋਵੇਂ ਪਾਣੀ ਦੇ ਬਹਾਅ ਵਿਚ ਡੁੱ-ਬ ਗਏ। ਮੌਕੇ ਉਤੇ ਰੌ-ਲਾ ਪੈ ਗਿਆ। ਸੂਚਨਾ ਮਿਲਦੇ ਹੀ ਐਸ. ਡੀ. ਐਮ. ਸ੍ਰੀ ਅਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋ ਵੀ ਮੌਕੇ ਉਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਨਹਿਰ ਵਿਚ ਨਹਾਉਣ ਉਤੇ ਪੂਰਨ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ।
ਹਨੀਫ ਮੁਹੰਮਦ ਉਰਫ ਵਿੱਕੀ ਢਿਲਵਾ ਜਲੰਧਰ ਦਾ ਰਹਿਣ ਵਾਲਾ ਸੀ, ਉਸ ਦੇ ਦੋ ਜੁਆਕ ਹਨ। ਕੁਝ ਸਮਾਂ ਪਹਿਲਾਂ ਦਿਲਸ਼ਾਦ ਮੁਹੰਮਦ ਦਾ ਵਿਆਹ ਹੋਇਆ ਸੀ। ਉਸ ਦੇ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚ ਗਏ ਹਨ ਅਤੇ ਡੂੰਘੇ ਸਦਮੇ ਵਿਚ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਜ ਜਿੱਥੇ ਇਹ ਹਾਦਸਾ ਵਾਪਰਿਆ ਹੈ, ਉਸ ਦੇ ਆਲੇ-ਦੁਆਲੇ ਰੇਲਿੰਗ ਲਗਾਉਣੀ ਬਹੁਤ ਜ਼ਰੂਰੀ ਹੈ।