ਪੰਜਾਬ ਸੂਬੇ ਦੇ ਜਿਲ੍ਹਾ ਪਟਿਆਲਾ ਵਿਚ ਲੱਕੜ ਦਾ ਕੰਮ ਸਿੱਖ ਰਹੇ ਇੱਕ ਨੌਜਵਾਨ ਦੀ ਗ-ਲਾ, ਵੱ-ਢੇ ਜਾਣ ਕਾਰਨ ਮੌ-ਤ ਹੋ ਗਈ। ਅਜੇ ਕੁਮਾਰ ਨਾਮ ਦਾ ਇਹ 22 ਸਾਲ ਉਮਰ ਦਾ ਨੌਜਵਾਨ ਪਿੰਡ ਹਰੀਗੜ੍ਹ ਦਾ ਰਹਿਣ ਵਾਲਾ ਸੀ ਜੋ ਕਿ ਇਕ ਕੋਠੀ ਵਿਚ ਲੱਕੜ ਦੇ ਠੇਕੇਦਾਰ ਨਾਲ ਕੰਮ ਕਰ ਰਿਹਾ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਅਚਾ-ਨਕ ਗਲੇ ਉਤੇ ਕਟਰ ਵੱਜਣ ਕਾਰਨ ਹਾਦਸਾ ਹੋਣ ਦਾ ਸ਼ੱ-ਕ ਜਤਾਇਆ ਹੈ। ਜਦੋਂ ਕਿ ਪਰਿਵਾਰ ਵਾਲਿਆਂ ਨੇ ਆਰੋਪ ਲਾਉਂਦੇ ਹੋਏ ਕਿਹਾ ਕਿ ਅਜੈ ਦਾ ਕ-ਤ-ਲ ਕੀਤਾ ਗਿਆ ਹੈ।
ਇਕੱਲਾ ਕਰ ਰਿਹਾ ਸੀ ਕੰਮ
ਠੇਕੇਦਾਰ ਗੌਰਵ ਨੇ ਦੱਸਿਆ ਕਿ ਕਰੀਬ 12 ਸਾਲਾਂ ਤੋਂ ਲੱਕੜ ਦਾ ਕੰਮ ਕਰਦੇ ਹਨ। ਉਨ੍ਹਾਂ ਕੋਲ ਅਜੇ 2 ਸਾਲ ਪਹਿਲਾਂ ਕੰਮ ਸਿੱਖਣ ਲਈ ਆਇਆ ਸੀ ਅਤੇ ਉਹ ਅਜੇ ਕੰਮ ਸਿੱਖ ਰਿਹਾ ਸੀ। ਉਨ੍ਹਾਂ ਨੇ ਇੱਕ ਕੋਠੀ ਵਿੱਚ ਲੱਕੜ ਦਾ ਕੰਮ ਕਰਨ ਦਾ ਠੇਕਾ ਲਿਆ ਹੋਇਆ ਸੀ, ਜਿਸ ਕਾਰਨ ਉਹ ਦੋਵੇਂ ਕੋਠੀ ਵਿੱਚ ਕੰਮ ਕਰ ਰਹੇ ਸਨ।
ਜਿਸ ਸਮੇਂ ਘਟਨਾ ਵਾਪਰੀ ਕੋਠੀ ਦੀ ਜਿੰਦਗੀ ਮਾਲਕਣ ਗਰਾਊਂਡ ਫਲੋਰ ਵਿਚ ਆਪਣੇ ਜੁਆਕਾਂ ਨਾਲ ਸੀ। ਜਦੋਂ ਕਿ ਪਹਿਲੀ ਮੰਜ਼ਿਲ ਉਤੇ ਲੱਕੜੀ ਦਾ ਕੰਮ ਚੱਲ ਰਿਹਾ ਸੀ। ਦੁਪਹਿਰ ਦੇ ਖਾਣੇ ਦੀ ਬਰੇਕ ਦੌਰਾਨ ਉਹ ਖਾਣਾ ਲਿਆਉਣ ਲਈ ਬਾਜ਼ਾਰ ਗਿਆ ਸੀ। ਇਸ ਦੌਰਾਨ ਅਜੇ ਇਕੱਲਾ ਹੀ ਕੰਮ ਕਰ ਰਿਹਾ ਸੀ, ਜਿਸ ਨੂੰ ਉਸ ਨੇ ਟੇਪਿੰਗ ਕਰਨ ਲਈ ਕਿਹਾ ਸੀ। ਜਦੋਂ ਉਹ ਵਾਪਸ ਆਇਆ ਤਾਂ ਦੇਖਿਆ ਕਿ ਅਜੈ ਬਲੱਡ ਨਾਲ ਭਿੱਜੇ ਹਾਲ ਵਿਚ ਪਿਆ ਸੀ। ਇਸ ਤੋਂ ਬਾਅਦ ਉਸ ਨੇ ਕੋਠੀ ਦੇ ਮਾਲਕ ਨੂੰ ਫੋਨ ਕਰਕੇ ਸੂਚਨਾ ਦਿੱਤੀ ਅਤੇ ਪੁਲਿਸ ਨੂੰ ਬੁਲਾਇਆ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।